ਲੋਕ ਸਭਾ ਹਲਕਾ ਗੁਰਦਾਸਪੁਰ ਵਿਖੇ ਪੰਜਾਬ ਦੀ ਹੋਟ ਸੀਟ ਹੋਣ ਦੀ ਵਜ੍ਹਾ ਨਾਲ ਭਾਜਪਾ ਕਿਸੇ ਵੀ ਵਰਗ ਨੂੰ ਪਿੱਛੇ ਛੱਡਣ ਦੇ ਮੂਡ ਵਿੱਚ ਨਹੀਂ ਹੈ। ਜਿਸਦੇ ਚਲੱਦੇ ਜਿੱਥੇ ਸੰਨੀ ਦਿਓਲ ਵੱਲੋਂ ਹਲਕੇ ਦੀਆਂ ਵੱਖ-ਵੱਖ ਥਾਵਾਂ 'ਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਭਾਜਪਾ ਦੇ ਦਿੱਗਜ ਆਗੂ ਵੀ ਸੰਨੀ ਦਿਓਲ ਦੇ ਪੱਖ 'ਚ ਚੋਣ ਪ੍ਰਚਾਰ ਕਰ ਰਹੇ ਹਨ। ਫੌਜ ਦੇ ਸਾਬਕਾ ਜਨਰਲ ਅਤੇ ਭਾਜਪਾ ਆਗੂ ਵੀ.ਕੇ. ਸਿੰਘ ਨੇ ਸੰਨੀ ਦਿਓਲ ਦੇ ਪਿਤਾ ਧਰਮਿੰਦਰ ਨਾਲ ਪਠਾਨਕੋਟ ਵਿਖੇ ਚੋਣ ਪ੍ਰਚਾਰ ਕੀਤਾ। ਇਸ ਦੌਰਾਨ ਉਨ੍ਹਾਂ ਸਾਬਕਾ ਫੌਜੀਆਂ ਨੂੰ ਸੰਬੋਧਨ ਕੀਤਾ ਅਤੇ ਉਹਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ।
ਰਾਫੇਲ ਮਾਮਲਾ ਨੂੰ ਜਨਰਲ ਵੀ.ਕੇ ਸਿੰਘ ਨੇ ਦੱਸਿਆ ਬਿਨਾ ਸਿਰ-ਪੈਰ ਵਾਲਾ ਮੁੱਦਾ - vk singh
ਲੋਕ ਸਭਾ ਹਲਕਾ ਗੁਰਦਸਪੁਰ ਤੋਂ ਭਾਜਪਾ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਜਨਰਲ ਵੀ.ਕੇ ਸਿੰਘ ਇੱਕ ਵਾਰ ਤੋਂ ਰਾਫ਼ੇਲ ਦੇ ਮੁੱਦੇ 'ਤੇ ਬੱਚਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਧਰਮਿੰਦ ਵੀ ਮੌਜੂਦ ਸੀ।
ਇਸ ਦੌਰਾਨ ਧਰਮਿੰਦਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਲਕੇ ਦੀ ਸੇਵਾ ਕਰਨ ਲਈ ਗੁਰਦਾਸਪੁਰ ਆਏ ਹਨ। ਉਨ੍ਹਾਂ ਕਿਹਾ ਕਿ ਉਹ 'ਮਾਲ' ਬਣਾਉਣ ਲਈ ਹਲਕੇ ਵਿੱਚ ਨਹੀਂ ਆਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮੇਰੀ ਆਤਮਾ ਕਹਿੰਦੀ ਹੈ ਮੈਂ ਉਹੀ ਕਰਦਾ ਹਾਂ।
ਇਸ ਮੌਕੇ 'ਤੇ ਜਨਰਲ ਵੀ.ਕੇ. ਸਿੰਘ ਨੂੰ ਜਦੋਂ ਖੰਨਾ ਵਿਖੇ ਰਾਹੁਲ ਗਾਂਧੀ ਵੱਲੋਂ ਸੈਮ ਪਿਤ੍ਰੋਦਾ 'ਤੇ ਦਿੱਤੇ ਬਿਆਨ 'ਤੇ ਮੁਆਫੀ ਮੰਗਣ ਦੇ ਸਵਾਲ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਹ ਕਾਂਗਰਸ ਦਾ ਚਰਿੱਤਰ ਹੈ ਅਤੇ ਮੁਆਫੀ ਮੰਗਣ ਨਾਲ ਕੰਮ ਨਹੀਂ ਚਲੇਗਾ। ਰਾਫੇਲ ਡੀਲ 'ਤੇ ਸਵਾਲ ਪੁੱਛਣ 'ਤੇ ਵੀ.ਕੇ. ਸਿੰਘ ਬੱਚਦੇ ਨਜ਼ਰ ਆਏ। ਉਨ੍ਹਾਂ ਸਿਰਫ ਇਹੀ ਕਿਹਾ ਕਿ, 'ਬਿਨਾਂ ਸਿਰ-ਪੈਰ ਵਾਲੇ ਮੁੱਦੇ 'ਤੇ ਉਹ ਕੁੱਝ ਵੀ ਬੋਲਣਾ ਜ਼ਰੂਰੁ ਨਹੀਂ ਸਮਝਦੇ ਹਨ।'