ਪੰਜਾਬ

punjab

ETV Bharat / briefs

ਈਟੀਵੀ ਭਾਰਤ ਦੀ ਖ਼ਬਰ ਦਾ ਅਸਰ, ਲੋਕਾਂ ਨੂੰ ਗੰਦੇ ਪਾਣੀ ਤੋਂ ਜਲਦ ਮਿਲੇਗੀ ਰਾਹਤ - sewage

ਬਠਿੰਡਾ ਦੇ ਮੇਅਰ ਦਾ ਇਲਾਕਾ ਗੰਦੇ ਪਾਣੀ ਦੇ ਨਾਲੇ ਦੀ ਚਪੇਟ 'ਚ ਆਉਣ ਕਾਰਨ ਆਮ ਲੋਕਾਂ ਲਈ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਹੁਣ ਮੇਅਰ ਨੇ ਇਸ 'ਤੇ ਐਕਸ਼ਨ ਲੈਂਦਿਆਂ ਲੋਕਾਂ ਨੂੰ ਜਲਦੀ ਹੀ ਇਸ ਪਰੇਸ਼ਾਨੀ ਤੋਂ ਨਿਜਾਤ ਦਿਵਾਉਣ ਦਾ ਭਰੋਸਾ ਦਿੱਤਾ ਹੈ।

ਫ਼ੋਟੋ

By

Published : Jun 23, 2019, 10:48 AM IST

ਬਠਿੰਡਾ: ਇੱਥੋਂ ਦੇ ਮੇਅਰ ਦਾ ਇਲਾਕਾ ਗੰਦੇ ਪਾਣੀ ਦੀ ਚਪੇਟ 'ਚ ਆਉਣ ਕਾਰਨ ਈਟੀਵੀ ਭਾਰਤ ਵੱਲੋਂ ਇਸ ਸਬੰਧੀ ਪ੍ਰਸ਼ਾਸਨ ਨੂੰ ਜਾਣੂ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਮੇਅਰ ਨੇ ਇਸ ਮਾਮਲੇ 'ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਕਈ ਇਲਾਕਿਆਂ ਚੋਂ ਗੁਜ਼ਰਦਾ ਇਹ ਗੰਦੇ ਪਾਣੀ ਦਾ ਨਾਲਾ ਲੋਕਾਂ ਲਈ ਵੱਡੀ ਸਮੱਸਿਆ ਬਣਿਆ ਹੋਇਆ ਸੀ।

ਵੀਡੀਓ

ਹੁਣ ਬਠਿੰਡਾ ਦੇ ਮੇਅਰ ਨੇ ਲੋਕਾਂ ਦੀ ਆਵਾਜ਼ ਸੁਣਦਿਆਂ ਗੰਦੇ ਪਾਣੀ ਦੇ ਨਾਲੇ ਤੋਂ ਨਿਜਾਤ ਦਿਵਾਉਣ ਦੇ ਲਈ ਚਾਰ ਤੋਂ ਪੰਜ ਮਹੀਨੇ ਦਾ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨੂੰ ਖ਼ਤਮ ਕਰਨ ਲਈ 4 ਤੋਂ 5 ਮਹੀਨੇ ਦਾ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਇਸ ਥਾਂ 'ਤੇ ਪਾਰਕ ਬਣਾਇਆ ਜਾਵੇਗਾ, ਜਿੱਥੇ ਆਮ ਲੋਕ ਸੈਰ ਆਦਿ ਕਰ ਸਕਣਗੇ। ਉਨ੍ਹਾਂ ਕੇਂਦਰ ਸਰਕਾਰ ਤੋਂ ਵੀ ਇਸ ਸਬੰਧੀ ਮਦਦ ਦੀ ਮੰਗ ਕੀਤੀ ਹੈ।

For All Latest Updates

ABOUT THE AUTHOR

...view details