ਲੰਡਨ: ਸੋਫ਼ੀਆ ਗਾਰਡਨ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਸ਼ਨੀਵਾਰ ਖੇਡੇ ਗਏ ਇਸ ਅਹਿਮ ਮੁਕਾਬਲੇ 'ਚ ਇੰਗਲੈਂਡ ਨੇ ਜੈਸਨ ਰੋਏ ਦੇ ਸੈਂਕੜੇ ਦੀ ਮਦਦ ਨਾਲ 386 ਦੌੜਾਂ ਬਣਾਈਆਂ। ਇਸ ਮੈਚ 'ਚ ਜੈਸਨ ਰੋਏ ਨੇ 153 ਦੌੜਾਂ ਬਣਾਈਆਂ। ਜਦੋਂਕਿ ਜੌਨੀ ਬੇਅਰਸਟੋ ਨੇ 51 ਅਤੇ ਜਾਸ ਬਟਲਰ ਨੇ 64 ਦੌੜਾਂ ਬਣਾਈਆਂ।
World Cup 2019: ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾਇਆ - bangladesh
ਸੋਫ਼ੀਆ ਗਾਰਡਨ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾਲ ਹਰਾ ਦਿੱਤਾ। ਸ਼ਨੀਵਾਰ ਖੇਡੇ ਗਏ ਇਸ ਅਹਿਮ ਮੁਕਾਬਲੇ 'ਚ ਇੰਗਲੈਂਡ ਨੇ ਜੈਸਨ ਰੋਏ ਦੇ ਸੈਂਕੜੇ ਦੀ ਮਦਦ ਨਾਲ 386 ਦੌੜਾਂ ਬਣਾਈਆਂ। ਇਸ ਮੈਚ 'ਚ ਜੈਸਨ ਰੋਏ ਨੇ 153 ਦੌੜਾਂ ਬਣਾਈਆਂ।
ਇੰਗਲੈਂਡ ਨੇ ਬੰਗਲਾਦੇਸ਼ ਨੂੰ 106 ਦੌੜਾਂ ਨਾ ਹਰਾਇਆ
ਬੰਗਲਾਦੇਸ਼ ਦੀ ਟੀਮ 48.5 ਓਵਰਾਂ 'ਚ 280ਦੌੜਾਂ ਹੀ ਬਣਾ ਪਾਈ। ਬੰਗਲਾਦੇਸ਼ ਦੇ ਆਲ-ਰਾਉਂਡਰ ਸ਼ਾਕਿਬ ਅਲ ਹਸਨ ਨੇ 121 ਦੌੜਾਂ ਬਣਾਈਆਂ। ਉਨ੍ਹਾਂ ਦੇ ਅਲਾਵਾ ਹੋਰ ਕੋਈ ਵੀ ਬੱਲੇਬਾਜ਼ ਕੁਝ ਨਹੀਂ ਕਰ ਪਾਇਆ। ਇੰਗਲੈਂਡ ਵੱਲੋਂ ਆਰਚਰ ਅਤੇ ਸਟੋਕਸ ਨੇ 3-3 ਵਿਕਟ ਲਏ। ਇਸ ਮੈਚ 'ਚ ਇੰਗਲੈਂਡ ਵੱਲੋਂ ਬਣਾਇਆ ਗਿਆ ਸਕੋਰ ਵਿਸ਼ਵ ਕੱਪ 2019 ਦਾ ਹੁਣ ਤੱਕ ਦਾ ਸਭ ਤੋਂ ਵੱਡਾ ਸਕੋਰ ਹੈ। ਬੰਗਲਾਦੇਸ਼ ਵੱਲੋਂ ਸੈਫੂਦੀਨ ਅਤੇ ਹਸਨ ਮਿਰਾਜ ਨੇ 2-2 ਵਿਕਟ ਲਏ।
Last Updated : Jun 9, 2019, 2:11 AM IST