ਨਵੀਂ ਦਿੱਲੀ: ਅਮਰੇਲੀ ਗੁਜਰਾਤ ਦਾ ਰਹਿਣ ਵਾਲਾ ਖੀਮਚੰਦਬਾਈ ਸਾਇਕਲ ਯਾਤਰਾ ਕਰਕੇ ਦਿੱਲੀ ਪਹੁੰਚਿਆ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ। ਜ਼ਿਕਰਯੋਗ ਹੈ ਕਿ ਖੀਮਚੰਦਬਾਈ ਨੇ ਫ਼ੈਸਲਾ ਲਿਆ ਸੀ ਕਿ ਜੇਕਰ ਬੀਜੇਪੀ 2019 ਦੀਆਂ ਚੋਣਾਂ ਵਿੱਚ 300 ਤੋਂ ਵੱਧ ਸੀਟਾਂ ਜਿੱਤਦੀ ਹੈ ਤਾਂ ਉਹ ਸਾਈਕਲ 'ਤੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ।
ਗੁਜਰਾਤ ਤੋਂ ਦਿੱਲੀ ਸਾਈਕਲ ਚਲਾ ਕੇ ਮੋਦੀ ਨੂੰ ਮਿਲਣ ਪਹੁੰਚਿਆ ਇਹ ਸ਼ਖਸ
ਗੁਜਰਾਤ ਦਾ ਰਹਿਣ ਵਾਲਾ ਖੀਮਚੰਦਬਾਈ ਬੁੱਧਵਾਰ ਨੂੰ ਪੀਐੱਮ ਮੋਦੀ ਨਾਲ ਮਿਲਿਆ। ਖੀਮਚੰਦਬਾਈ ਨੇ ਫ਼ੈਸਲਾ ਲਿਆ ਸੀ ਕਿ ਜੇਕਰ ਬੀਜੇਪੀ 2019 ਦੀਆਂ ਚੋਣਾਂ ਵਿੱਚ 300 ਤੋਂ ਵੱਧ ਸੀਟਾਂ ਜਿੱਤਦੀ ਹੈ ਤਾਂ ਉਹ ਸਾਈਕਲ 'ਤੇ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇਗਾ।
ਫ਼ੋਟੋ
ਇਹ ਵੀ ਪੜ੍ਹੋ : ਹੌਜ਼ ਕਾਜ਼ੀ ਮਾਮਲਾ: ਅਮਿਤ ਸ਼ਾਹ ਨੂੰ ਮਿਲੇ ਪੁਲਿਸ ਕਮਿਸ਼ਨਰ, ਸੌਂਪੀ ਰਿਪੋਰਟ
ਦਿੱਲੀ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਵੀ ਖੀਮਚੰਦਬਾਈ ਦਾ ਸਵਾਗਤ ਕੀਤਾ। ਉਨ੍ਹਾਂ ਨੇ ਖੀਮਚੰਦਬਾਈ ਦੀਆਂ ਸਾਈਕਲ ਯਾਤਰਾ ਵਾਲੀਆਂ ਤਸਵੀਰਾਂ ਨੂੰ ਆਪਣੇ ਟਵੀਟਰ ਅਕਾਊਂਟ 'ਤੇ ਸ਼ੇਅਰ ਕੀਤਾ ਤੇ ਨਾਲ ਹੀ ਲਿਖਿਆ ਕਿ ਉਹ ਖੀਮਚੰਦਬਾਈ ਦੀ ਨਿਮਰਤਾ ਅਤੇ ਜਨੂੰਨ ਤੋਂ ਬਹੁਤ ਪ੍ਰਭਾਵਿਤ ਹੋਏ ਹਨ।