ਨਵੀਂ ਦਿੱਲੀ: ਮੋਦੀ ਦੀ ਅਗੁਵਾਈ ਹੇਠਾਂ ਭਾਜਪਾ ਨੇ ਲੋਕ ਸਭਾ ਚੋਣਾਂ 'ਚ ਭਾਰੀ ਬਹੁਮਤ ਹਾਸਿਲ ਕੀਤਾ ਹੈ। ਹੁਣ ਨਰਿੰਦਰ ਮੋਦੀ ਇੱਕ ਵਾਰ ਫ਼ਿਰ ਤੋਂ ਪ੍ਰਧਾਨ ਮੰਤਰੀ ਪਦ ਲਈ ਸਹੁੰ ਚੁੱਕਣ ਜਾ ਰਹੇ ਹਨ। ਨਰਿੰਦਰ ਮੋਦੀ 30 ਮਈ ਨੂੰ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕਣ ਜਾ ਰਹੇ ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਰੋਹ 'ਚ 'ਬਿਮਸਟੇਕ' (BIMSTEC) ਦੇ ਪ੍ਰਮੁੱਖ ਨੇਤਾਵਾਂ ਨੂੰ ਬੁਲਾਇਆ ਗਿਆ ਹੈ। ਇਸ ਸਮਾਰੋਹ 'ਚ ਬੁਲਾਏ ਗਏ ਸਾਰੇ ਹੀ ਨੇਤਾਵਾਂ ਦੇ ਪੁੱਜਣ ਦੀ ਉਮੀਦ ਹੈ।
ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਸ਼ਾਮਲ ਨਹੀਂ ਹੋਣਗੇ ਪਾਕਿ PM ਇਮਰਾਨ ਖ਼ਾਨ
30 ਮਈ ਨੂੰ ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ 'ਚ ਇਸ ਵਾਰ SAARC ਦੇਸ਼ਾਂ ਦੇ ਨੇਤਾਵਾਂ ਨੂੰ ਨਹੀਂ ਬੁਲਾਇਆ ਗਿਆ ਹੈ। ਇਸ ਵਾਰ ਪਾਕਿਸਤਾਨ ਤੋਂ ਵੀ ਦੂਰੀ ਬਣਾਈ ਗਈ ਹੈ।
ਪੀਐੱਮ ਮੋਦੀ
ਸਾਲ 2014 ਵਿੱਚ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਪਦ ਦੀ ਸਹੁੰ ਚੁੱਕੀ ਸੀ ਤਾਂ ਉਸ ਸਮੇਂ SAARC ਦੇਸ਼ਾਂ ਦੇ ਨੁਮਾਇੰਦਿਆਂ ਨੂੰ ਸੱਦਾ ਭੇਜਿਆ ਗਿਆ ਸੀ। ਇਸ ਵਾਰ ਪਾਕਿਸਤਾਨ ਨੂੰ ਵੀ ਇਸ ਸਮਾਰੋਹ ਵਿੱਚ ਨਹੀਂ ਸੱਦਿਆ ਗਿਆ ਹੈ। ਨਰਿੰਦਰ ਮੋਦੀ ਦੇ ਸਹੁੰ ਚੁੱਕ ਸਮਾਰੋਹ ਵਿੱਚ ਵਿਰੋਧੀ ਦਲ ਦੇ ਨੇਤਾਵਾਂ ਨੂੰ ਵੀ ਸੱਦਿਆ ਜਾਵੇਗਾ। ਐਕਟਰ ਤੋਂ ਰਾਜਨੀਤੀ 'ਚ ਆਉਣ ਵਾਲੇ ਕਮਲ ਹਸਨ ਵੀ ਇਸ ਵਿੱਚ ਸ਼ਾਮਲ ਹੋ ਸਕਦੇ ਹਨ। ਇਸ ਦੇ ਨਾਲ ਹੀ ਕੇ. ਚੰਦਰਸ਼ੇਖਰ ਰਾਓ ਅਤੇ ਆਂਧਰਾ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਬਣੇ ਜਗਨ ਮੋਹਨ ਰੇਡੀ ਵੀ ਸ਼ਾਮਲ ਹੋਣਗੇ।