ਨਵੀਂ ਦਿੱਲੀ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਦਿੱਲੀ 'ਚ ਮਹਾਂ-ਗਠਬੰਧਨ ਤੋਂ ਰਸਮੀ ਤੌਰ 'ਤੇ ਵੱਖ ਹੋਣ ਦਾ ਐਲਾਨ ਕਰ ਦਿੱਤਾ ਹੈ। ਮੀਡੀਆ ਨੂੰ ਦਿੱਤੇ ਗਏ ਬਿਆਨ 'ਚੱ ਉਨ੍ਹਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਪੱਕੇ ਵੋਟਰ ਯਾਦਵਾਂ ਨੇ ਉਨ੍ਹਾਂ ਦੀ ਪਾਰਟੀ ਨੂੰ ਵੋਟ ਨਹੀਂ ਦਿੱਤੀ, ਇਸ ਲਈ ਪਾਰਟੀ ਨੂੰ 2019 ਦੀਆਂ ਆਮ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਲੋਕ ਸਭਾ ਚੋਣਾਂ ਹਾਰਨ ਤੋਂ ਬਾਅਦ ਮਾਇਆਵਤੀ ਦਾ ਵੱਡਾ ਐਲਾਨ
ਲੋਕ ਸਭਾ ਚੋਣਾਂ-2019 'ਚ ਭੁਜਾਨ ਸਮਾਜਵਾਦੀ ਪਾਰਟੀ ਨੂੰ ਹਰ ਮਿਲੀ ਹੈ। ਹੁਣ ਬਸਪਾ ਮੁਖੀ ਮਾਇਆਵਤੀ ਨੇ ਪਾਰਟੀ ਨੂੰ ਮਹਾਂ-ਗਠਬੰਧਨ ਤੋਂ ਵੱਖ ਕਰਨ ਦਾ ਫ਼ੈਸਲਾ ਕੀਤਾ ਹੈ। ਇਸਦਾ ਐਲਾਨ ਉਨ੍ਹਾਂ ਮੰਗਲਵਾਰ ਨੂੰ ਕੀਤਾ।
ਬਸਪਾ ਮੁਖੀ ਮਾਇਆਵਤੀ
ਮਾਇਆਵਤੀ ਨੇ ਕਿਹਾ ਕਿ ਅਖਿਲੇਸ਼ ਅਤੇ ਡਿੰਪਲ ਨੇਮੇਰਾ ਸਨਮਾਨ ਕੀਤਾ ਹੈ। ਸਾਡੇ ਰਿਸ਼ਤੇ ਖ਼ਤਮ ਹੋਣ ਵਾਲੇ ਨਹੀਂ ਹਨ ਪਰ ਰਾਜਨੀਤੀ 'ਚ ਮਜਬੂਰੀ ਦੇ ਕਾਰਨ ਉਹ ਮਹਾਨ-ਗਠਬੰਧਨ ਤੋਂ ਵੱਖ ਹੋ ਰਹੀ ਹਨ। ਬਸਪਾ ਮੁਖੀ ਨੇ ਕਿਹਾ ਕਿ ਸਮਾਜਵਾਦੀ ਪਾਰਟੀ ਦਾ ਬੇਸ ਵੋਟ ਖਿਸਕ ਗਿਆ ਹੈ, ਇਸ ਲਈ ਬਸਪਾ ਨੂੰ ਵੋਟ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਯਾਦਵ ਸਮਾਜ ਨੇ ਉਨ੍ਹਾਂ ਦੀ ਪਾਰਟੀ ਨੂੰ ਵੋਟ ਨਹੀਂ ਦਿੱਤੀ। ਜਦੋਂ ਪਾਰਟੀ ਨੂੰ ਸਪਾ ਕੈਡਰ ਤੋਂ ਕੋਈ ਵੋਟ ਨਹੀਂ ਮਿਲਿਆ ਤਾਂ ਇਹ ਇਸ ਗਠਬੰਧਨ ਦਾ ਕੋਈ ਮਤਲਬ ਨਹੀਂ।