ਅਬੋਹਰ: ਸੰਗਰੂਰ ਦੇ ਪਿੰਡ ਭਗਵਾਨਪੁਰਾ 'ਚ ਫ਼ਤਿਹਵੀਰ ਦੀ ਬੋਰਵੈੱਲ ਵਿੱਚ ਡਿੱਗਣ ਕਾਰਨ ਹੋਈ ਮੌਤ ਨੂੰ ਕੋਈ ਭੁੱਲਿਆ ਵੀ ਨਹੀਂ ਸੀ ਕਿ ਇੱਕ ਹੋਰ 2 ਸਾਲਾ ਬੱਚਾ ਆਪਣੇ ਪਰਿਵਾਰ ਦੀ ਲਾਪਰਵਾਹੀ ਦੀ ਭੇਂਟ ਚੜ੍ਹ ਗਿਆ। ਅਬੋਹਰ ਦੇ ਬੱਲੂਆਣਾ ਵਿਧਾਨ ਸਭਾ ਖ਼ੇਤਰ ਦੇ ਪਿੰਡ ਧਰਮਪੁਰਾ 'ਚ ਇੱਕ 2 ਸਾਲ ਦੇ ਬੱਚੇ ਦੀ ਛੱਪੜ 'ਚ ਡਿੱਗਣ ਕਾਰਨ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ 2 ਸਾਲਾ ਹਰਮਨ ਆਪਣੇ ਵੱਡੇ ਭਰਾ ਨਾਲ ਖੇਡ ਰਿਹਾ ਸੀ।
ਅਬੋਹਰ ਨੇੜੇ 2 ਸਾਲਾ ਬੱਚੇ ਦੀ ਛੱਪੜ 'ਚ ਡਿੱਗਣ ਕਾਰਨ ਹੋਈ ਮੌਤ - child
ਅਬੋਹਰ ਦੇ ਬੱਲੂਆਣਾ ਵਿਧਾਨ ਸਭਾ ਇਲਾਕੇ ਦੇ ਪਿੰਡ ਧਰਮਪੁਰਾ 'ਚ 2 ਸਾਲਾ ਬੱਚੇ ਦੀ ਛੱਪੜ 'ਚ ਡਿੱਗਣ ਕਾਰਨ ਮੌਤ ਹੋ ਗਈ। ਬੱਚੇ ਦੀ ਮੌਤ ਕਾਰਨ ਸਾਰੇ ਪਿੰਡ 'ਚ ਸੋਗ ਦੀ ਲਹਿਰ ਹੈ।
ਫ਼ੋਟੋ
ਕੁਝ ਦੇਰ ਬਾਅਦ ਜਦੋਂ ਬੱਚਾ ਨਹੀਂ ਮਿਲਿਆ ਤਾਂ ਲੋਕਾਂ ਦਾ ਸ਼ੱਕ ਨੇੜਲੇ ਛੱਪੜ 'ਚ ਗਿਆ। ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ। ਬੱਚੇ ਦੇ ਮਾਪਿਆਂ ਦੀ ਮਦਦ ਨਾਲ ਟਰੈਕਟਰ ਨਾਲ ਛੱਪੜ ਦਾ ਪਾਣੀ ਕੱਢਿਆ ਗਿਆ। ਜਿਸ ਤੋਂ ਬਾਅਦ 3-4 ਨੌਜਵਾਨਾਂ ਨੇ ਬੱਚੇ ਨੂੰ ਬਾਹਰ ਲਿਆਂਦਾ ਪਰ ਬੱਚੇ ਦੀ ਮੌਤ ਹੋ ਚੁੱਕੀ ਸੀ। ਬੱਚੇ ਦੀ ਮੌਤ ਨਾਲ ਸਾਰੇ ਪਿੰਡ 'ਚ ਸੋਗ ਦੀ ਲਹਿਰ ਫ਼ੈਲ ਗਈ। ਬੱਚੇ ਦੇ ਮਾਪਿਆਂ ਨੇ ਪੰਚਾਇਤ ਤੋਂ ਛੱਪੜਾਂ ਅੱਗੇ ਚਾਰਦੀਵਾਰੀ ਬਣਾਉਣ ਦੀ ਅਪੀਲ ਕੀਤੀ ਹੈ।