ਹੈਦਰਾਬਾਦ: ਵੈਸਟਇੰਡੀਜ਼ (West Indies) ਦੇ ਧਮਾਕੇਦਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ (Chris Gayle) ਆਪਣਾ 42ਵਾਂ ਜਨਮ ਦਿਨ (Birthday) ਮਨਾ ਰਹੇ ਹਨ। ਕ੍ਰਿਸ ਗੇਲ ਇਸ ਸਮੇਂ ਆਈ.ਪੀ.ਐੱਲ. (IPL) 2021 ਦੇ ਦੂਜੇ ਪੜਾਅ ਲਈ ਯੂ.ਏ.ਈ. (UAE) ਵਿੱਚ ਪੰਜਾਬ ਕਿੰਗਜ਼ (Punjab Kings) ਦੇ ਨਾਲ ਹਨ। ਯੁਵਰਾਜ ਸਿੰਘ (Yuvraj Singh) ਅਤੇ ਗੇਲ ਦੀ ਬਹੁਤ ਚੰਗੀ ਦੋਸਤੀ ਹੈ। ਯੁਵੀ ਨੇ ਇੰਸਟਾਗ੍ਰਾਮ (Instagram) 'ਤੇ ਇਕ ਵੀਡੀਓ ਸ਼ੇਅਰ (Video sharing) ਕੀਤੀ ਹੈ, ਜਿਸ ‘ਚ ਗੇਲ ਸ਼ਾਨਦਾਰ ਡਾਂਸ ਕਰ ਰਹੇ ਹਨ। ਇਸ ਵੀਡੀਓ (Video) ਵਿੱਚ ਯੁਵੀ ਵੀ ਨੱਚ ਦੇ ਨਜ਼ਰ ਆ ਰਹੇ ਹਨ।
ਵੀਡੀਓ ਸ਼ੇਅਰ ਕਰਦੇ ਹੋਏ ਯੁਵਰਾਜ ਨੇ ਕੈਪਸ਼ਨ ਵਿੱਚ ਲਿਖਿਆ, 'ਬ੍ਰਹਿਮੰਡ ਦੇ ਬੌਸ ਕ੍ਰਿਸ ਗੇਲ ਨੂੰ ਜਨਮ ਦਿਨ ਦੀਆਂ ਵਧਾਈਆਂ। ਐੱਮ.ਜੇ. ਮੂਵਜ਼ ਦੇ ਨਾਲ ਬਹੁਤ ਸਾਰੀਆਂ ਸ਼ਾਨਦਾਰ ਰਾਤਾਂ 'ਤੇ ਮਨ ਕਰੋ। ਕੀ ਤੁਹਾਨੂੰ ਯਕੀਨ ਹੈ ਕਿ ਵਿਰਾਟ ਕੋਹਲੀ ਮੇਰੇ ਨਾਲੋਂ ਬਿਹਤਰ ਡਾਂਸਰ ਹਨ ?