ਪੰਜਾਬ

punjab

ETV Bharat / bharat

ਮੋਟਰਸਾਈਕਲ ਚੋਰੀ ਦੇ ਸ਼ੱਕ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਿਆ - ਕੇਰਲ ਦੇ ਪਲੱਕੜ

ਕੇਰਲ ਦੇ ਪਲੱਕੜ 'ਚ ਇੱਕ ਨੌਜਵਾਨ ਨੂੰ ਬਾਈਕ ਚੋਰੀ ਦੇ ਸ਼ੱਕ 'ਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।

ਮੋਟਰਸਾਈਕਲ ਚੋਰੀ ਦੇ ਸ਼ੱਕ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਿਆ
ਮੋਟਰਸਾਈਕਲ ਚੋਰੀ ਦੇ ਸ਼ੱਕ 'ਚ ਨੌਜਵਾਨ ਨੂੰ ਕੁੱਟ ਕੁੱਟ ਕੇ ਮਾਰਿਆ

By

Published : Apr 8, 2022, 2:01 PM IST

ਕੇਰਲ: ਪਲੱਕੜ ਵਿੱਚ ਇੱਕ ਨੌਜਵਾਨ ਨੂੰ ਬਾਈਕ ਚੋਰੀ ਕਰਨ ਦੇ ਦੋਸ਼ 'ਚ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਉਹ 27 ਸਾਲਾਂ ਦਾ ਰਫੀਕ, ਮਲਮਪੁਝਾ ਕਡੂਕਮਕੁਨਮ ਦਾ ਰਹਿਣ ਵਾਲਾ ਸੀ। ਸ਼ੁਰੂਆਤੀ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਇਹ ਘਟਨਾ ਓਲਾਵਾਕੋਡੇ ਵਿੱਚ ਵਾਪਰੀ ਹੈ।

ਆਦਮੀਆਂ ਦੇ ਇੱਕ ਸਮੂਹ ਨੇ ਦੇਖਿਆ ਕਿ ਉਹਨਾਂ ਦੀ ਬਾਈਕ ਬਾਰ ਦੇ ਸਾਹਮਣੇ ਖੜੀ ਸੀ, ਉਹ ਗਾਇਬ ਹੋ ਗਈ। ਸੀਸੀਟੀਵੀ ਚੈੱਕ ਕਰਨ 'ਤੇ ਉਨ੍ਹਾਂ ਨੂੰ ਉਸ ਵਿੱਚ ਇੱਕ ਨੌਜਵਾਨ ਮਿਲਿਆ ਅਤੇ ਉਸ ਤੋਂ ਪੁੱਛਗਿੱਛ ਕੀਤੀ। ਭੀੜ ਵੱਲੋਂ ਪੁੱਛਗਿੱਛ ਹਿੰਸਕ ਹੋ ਗਈ ਅਤੇ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ।

ਇਸ 'ਤੇ ਪੁਲਿਸ ਨੇ ਕਿਹਾ ਪੁਲਿਸ ਨੂੰ ਸ਼ੱਕ ਹੈ ਕਿ ਹਿੰਸਾ 'ਚ ਹੋਰ ਲੋਕ ਸ਼ਾਮਲ ਹਨ। ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਰਫੀਕ ਦੀ ਲਾਸ਼ ਨੂੰ ਜ਼ਿਲਾ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ।

ਅਪਡੇਟ ਜਾਰੀ ਹੈ।

ਇਹ ਵੀ ਪੜ੍ਹੋ:-ਸ਼ਾਰਟ ਸਰਕਟ ਕਾਰਨ ਪਰਿਵਾਰ ਦੇ 4 ਜੀਆਂ ਦੀ ਮੌਤ

ABOUT THE AUTHOR

...view details