ਪੰਜਾਬ

punjab

By

Published : Dec 8, 2020, 9:24 AM IST

ETV Bharat / bharat

ਯੋਗੀ ਆਦਿਤਯ ਨਾਥ ਨੇ ਭਾਰਤ ਬੰਦ ਦਾ ਸਮਰਥਨ ਕਰ ਰਹੀ ਸਿਆਸੀ ਪਾਰਟੀਆਂ 'ਤੇ ਸਾਧਿਆ ਨਿਸ਼ਾਨਾ

ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਾ ਨਾਥ ਨੇ ਟਵੀਟ ਕਰ ਭਾਰਤ ਬੰਦ ਦਾ ਸਮਰਥਨ ਕਰ ਰਹੀ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਟਵੀਟ ਕਰਕੇ ਸਪਾ ਦੇ ਮੁੱਖੀ ਅਖਿਲੇਸ਼ ਯਾਦਵ ਤੇ ਮੁਲਾਇਮ ਯਾਦਵ 'ਤੇ ਨਿਸ਼ਾਨਾ ਸਾਧਿਆ।

ਯੋਗੀ ਆਦਿਤਯ ਨਾਥ ਨੇ ਸਿਆਸੀ ਪਾਰਟੀਆਂ 'ਤੇ ਸਾਧਿਆ ਨਿਸ਼ਾਨਾ
ਯੋਗੀ ਆਦਿਤਯ ਨਾਥ ਨੇ ਸਿਆਸੀ ਪਾਰਟੀਆਂ 'ਤੇ ਸਾਧਿਆ ਨਿਸ਼ਾਨਾ

ਨਵੀਂ ਦਿੱਲੀ: ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ 'ਤੇ ਕਈ ਵਿਰੋਧੀ ਪਾਰਟੀਆਂ ਨੇ ਇਸ ਦਾ ਸਮਰਥਨ ਕੀਤਾ ਹੈ। ਕਿਸਾਨ ਅੰਦੋਲਨ ਨੂੰ ਲੈ ਕੇ ਵਿਰੋਧੀ ਦਲ ਲਗਾਤਾਰ ਸਰਗਰਮ ਹਨ। ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਯਾ ਨਾਥ ਨੇ ਟਵੀਟ ਕਰ ਭਾਰਤ ਬੰਦ ਦਾ ਸਮਰਥਨ ਕਰ ਰਹੀ ਸਿਆਸੀ ਪਾਰਟੀਆਂ 'ਤੇ ਨਿਸ਼ਾਨਾ ਸਾਧਿਆ।

ਮੁੱਖ ਮੰਤਰੀ ਯੋਗੀ ਆਦਿਤਯਾ ਨਾਥ ਨੇ ਆਪਣੇ ਟਵੀਟ 'ਚ ਲਿਖਿਆ, ਮੁਲਾਇਮ ਸਿੰਘ ਨੇ 2019 'ਚ ਖੇਤੀ ਨਾਲ ਸਬੰਧਤ ਸਟੈਂਡਿੰਗ ਕਮੇਟੀ 'ਚ ਏਪੀਐਮਸੀ ਮਾਡਲ ਐਕਟ 'ਚ ਸੋਧ ਨੂੰ ਕਿਸਾਨ ਹਿਤੈਸ਼ੀ ਦੱਸਦਿਆਂ ਉਸ ਦਾ ਸਮਰਥਨ ਕੀਤਾ ਸੀ। ਫਿਰ ਅੱਜ ਇਹ ਸਿਆਸੀ ਦਲ ਭਾਰਤ ਬੰਦ ਦਾ ਸਮਰਥਨ ਕਿਸ ਮੂੰਹ ਨਾਲ ਕਰ ਰਹੇ ਹਨ। ਉਨ੍ਹਾਂ ਨੂੰ ਇਸ ਬਾਰੇ ਦੇਸ਼ ਦੀ ਜਨਤਾ ਨੂੰ ਜਵਾਬ ਦੇਣਾ ਪਵੇਗਾ।

ਯੋਗੀ ਨੇ ਇੱਕ ਹੋਰ ਟਵੀਟ ਕਰਦੇ ਹੋਏ ਲਿਖਿਆ, " ਅੱਜ ਭਾਰਤ ਬੰਦ ਦਾ ਸਮਰਥ ਕਰ ਅਰਾਜਕਤਾ ਫੈਲਾਉਣ ਵਾਲੀ ਕਾਂਗਰਸ ਪਾਰਟੀ ਤੇ ਹੋਰਨਾਂ ਸਿਆਸੀ ਪਾਰਟੀਆਂ ਇਹ ਦੱਸਣ, ਸਾਲ 2010-11 ਦੇ ਦੌਰਾਨ ਜਿਸ ਯੂਪੀਏ ਸਰਕਾਰ ਨੇ ਏਪੀਐਮਸੀ ਐਕਟ (APMC ACT) 'ਚ ਵਿਆਪਕ ਸੋਧ ਦੀ ਵਕਾਲਤ ਕੀਤੀ ਸੀ। ਇਸ ਸਬੰਧ 'ਚ ਸਾਰੇ ਹੀ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਚਿੱਠੀ ਲਿਖੀ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਨੇ ਯੂਪੀਏ ਸਰਕਾਰ ਦਾ ਸਮਰਥਨ ਕਿਓਂ ਕੀਤਾ।

ABOUT THE AUTHOR

...view details