ਅਮਰਾਵਤੀ:ਮਹਾਰਾਸ਼ਟਰ 'ਚ ਅਮਰਾਵਤੀ-ਅਕੋਲਾ ਰਾਸ਼ਟਰੀ ਰਾਜਮਾਰਗ 'ਤੇ ਸਭ ਤੋਂ ਤੇਜ਼ੀ ਨਾਲ ਸੜਕ ਬਣਾਉਣ ਦਾ ਵਿਸ਼ਵ ਰਿਕਾਰਡ ਬਣਨ ਵਾਲਾ ਹੈ। ਇੱਥੇ ਲੋਨੀ ਤੋਂ ਮਾਨਾ ਵਿਚਕਾਰ 75 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਦਾ ਕੰਮ 110 ਘੰਟਿਆਂ ਵਿੱਚ ਪੂਰਾ ਹੋ ਜਾਵੇਗਾ। ਇਹ ਸੜਕ ਬਿਟੂਮਿਨਸ ਕੰਕਰੀਟ ਦੀ ਬਣਾਈ ਜਾਵੇਗੀ। ਇਹ ਉਪਰਾਲਾ ਭਾਰਤ ਦੀ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਮੌਕੇ ਕੀਤਾ ਜਾ ਰਿਹਾ ਹੈ।
ਇਹ ਵਿਸ਼ਵ ਰਿਕਾਰਡ ਬਣਾਉਣ ਦਾ ਕੰਮ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਿਆ। ਇਸ ਤਹਿਤ ਲੋਨੀ ਤੋਂ ਮਾਨਾ ਵਿਚਕਾਰ 75 ਕਿਲੋਮੀਟਰ ਲੰਬੀ ਸੜਕ ਨੂੰ ਲਗਾਤਾਰ ਕੰਮ ਕਰਕੇ 110 ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ। ਅਮਰਾਵਤੀ ਤੋਂ ਅਕੋਲਾ ਸੜਕ ਦੀ ਹਾਲਤ ਦਸ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਖਰਾਬ ਹੈ। ਸੜਕ ਬਣਾਉਣ ਦਾ ਕੰਮ ਪਹਿਲਾਂ ਤਿੰਨ ਕੰਪਨੀਆਂ ਨੂੰ ਸੌਂਪਿਆ ਗਿਆ ਸੀ।
ਉਸਾਰੀ ਦੇ ਕੰਮ ਵਿੱਚ ਹੋ ਰਹੀ ਦੇਰੀ ਕਾਰਨ ਲੋਕ ਪਿਛਲੇ ਦੋ ਸਾਲਾਂ ਤੋਂ ਅਮਰਾਵਤੀ ਤੋਂ ਅਕੋਲਾ ਦਰਿਆਪੁਰ ਰੋਡ ’ਤੇ ਸਫ਼ਰ ਕਰ ਰਹੇ ਹਨ। ਇਸ ਰਸਤੇ ਤੋਂ ਸਫ਼ਰ ਕਰਨਾ ਬਹੁਤ ਔਖਾ ਹੈ। ਅਮਰਾਵਤੀ-ਅਕੋਲਾ ਸੜਕ ਮਹਾਰਾਸ਼ਟਰ ਦੀ ਸਭ ਤੋਂ ਖਰਾਬ ਸੜਕ ਹੈ। ਪਰ ਹੁਣ ਇਹ ਰਿਕਾਰਡ ਬਣਾਉਣ ਜਾ ਰਿਹਾ ਹੈ। ਬੁਲਢਾਣਾ ਜ਼ਿਲ੍ਹੇ ਵਿੱਚ ਨੈਸ਼ਨਲ ਹਾਈਵੇ ਨੰਬਰ-53 'ਤੇ ਅਮਰਾਵਤੀ ਤੋਂ ਚਿਖਲੀ ਵਿਚਕਾਰ ਚਾਰ ਪੜਾਵਾਂ ਵਿੱਚ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਅਮਰਾਵਤੀ ਅਤੇ ਅਕੋਲਾ ਵਿਚਾਲੇ ਕੰਮ ਦੀ ਸੁਸਤ ਰਫ਼ਤਾਰ ਨੂੰ ਲੈ ਕੇ ਪ੍ਰਸ਼ਾਸਨ ਤੋਂ ਨਾਰਾਜ਼ਗੀ ਜਤਾਈ ਸੀ।