ਪੰਜਾਬ

punjab

ETV Bharat / bharat

ਹੈਰਾਨ ਕਰ ਦੇਣ ਵਾਲੀ ਖ਼ਬਰ: 35 ਹਜ਼ਾਰ ਫੁੱਟ ਦੀ ਉੱਚਾਈ ’ਤੇ ਬੱਚੀ ਦਾ ਹੋਇਆ ਜਨਮ

ਕਤਰ ਤੋਂ ਯੂਗਾਂਡਾ ਜਾ ਰਹੀ ਫਲਾਈਟ ਵਿੱਚ ਬੱਚੀ ਦਾ ਜਨਮ ਹੋਇਆ ਹੈ। ਜਿਸ ਸਮੇਂ ਮਹਿਲਾ ਨੇ ਬੱਚੀ ਨੂੰ ਜਨਮ ਦਿੱਤਾ ਉਸ ਸਮੇਂ ਜਹਾਜ਼ 35 ਹਜ਼ਾਰ ਫੁੱਟ ਦੀ ਉੱਚਾਈ ’ਤੇ ਸੀ।

By

Published : Jan 15, 2022, 1:59 PM IST

Updated : Jan 15, 2022, 2:24 PM IST

ਕਤਰ ਏਅਰਵੇਜ ਦੀ ਫਲਾਈਟ ਚ ਹੋਇਆ ਬੱਚੀ ਦਾ ਜਨਮ
ਕਤਰ ਏਅਰਵੇਜ ਦੀ ਫਲਾਈਟ ਚ ਹੋਇਆ ਬੱਚੀ ਦਾ ਜਨਮ

ਹੈਦਰਾਬਾਦ:ਕਤਰ ਏਅਰਵੇਜ ਦੀ ਫਲਾਈਟ ਵਿੱਚ ਇੱਕ ਮਾਂ ਨੇ ਬੱਚੀ ਨੂੰ ਜਨਮ ਦਿੱਤਾ ਹੈ। ਜਿਸ ਸਮੇਂ ਬੱਚੀ ਦਾ ਜਨਮ ਹੋਇਆ ਹੈ ਉਸ ਸਮੇਂ ਜਹਾਜ਼ 35 ਹਜ਼ਾਰ ਫੁੱਟ ਦੀ ਉੱਚਾਈ ’ਤੇ ਉੱਡ ਰਿਹਾ ਸੀ। ਜਾਣਕਾਰੀ ਅਨੁਸਾਰ ਜਹਾਜ਼ ਵਿੱਚ ਮੌਜੂਦ ਡਾਕਟਰਾਂ ਦੀ ਟੀਮ ਮਦਦ ਨਾਲ ਬੱਚੀ ਦਾ ਜਨਮ ਹੋ ਸਕਿਆ ਹੈ।

ਇਹ ਵੀ ਜਾਣਕਾਰੀ ਮਿਲੀ ਕਿ ਗਰਭਵਤੀ ਮਹਿਲਾ ਆਪਣੇ ਘਰ ਯੂਗਾਂਡਾ ਜਾ ਰਹੀ ਸੀ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੀ ਦੁਨੀਆ ਹੈਰਾਨ ਹੋ ਰਹੀ ਹੈ ਅਤੇ ਵੱਖ ਵੱਖ ਤਰ੍ਹਾਂ ਦੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ।

35 ਹਜ਼ਾਰ ਫੁੱਟ ਦੀ ਉੱਚਾਈ ’ਤੇ ਬੱਚੀ ਦਾ ਹੋਇਆ ਜਨਮ

ਮਹਿਲਾ ਦੀ ਡਿਲਿਵਰੀ ਕਰਨ ਵਾਲੀ ਡਾਕਟਰ ਆਇਸ਼ਾ ਖ਼ਤੀਬ ਨੇ ਟਵਿੱਟਰ ’ਤੇ ਬੱਚੀ ਅਤੇ ਮਾਂ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਖੁਸ਼ੀ ਜ਼ਾਹਰ ਕਰਦੇ ਹੋਏ ਜਾਣਕਾਰੀ ਦਿੱਤੀ ਹੈ। ਡਾਕਟਰ ਨੇ ਟਵੀਟ ਰਾਹੀਂ ਹਵਾਈ ਜਹਾਜ਼ ਵਿੱਚ ਬੱਚੀ ਦੇ ਜਨਮ ਮੌਕੇ ਮਦਦ ਕਰਨ ਵਾਲੇ ਹਵਾਈ ਅਮਲੇ ਦਾ ਵੀ ਧੰਨਵਾਦ ਕੀਤਾ ਹੈ। ਇਸਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਹੈ ਕਿ ਬੱਚੀ ਦੇ ਜਨਮ ਤੋਂ ਬਾਅਦ ਜੱਚਾ-ਬੱਚਾ ਦੋਵੇਂ ਸਿਹਤਮੰਦ ਹਨ।

ਖਤੀਬ ਨੇ ਕਿਹਾ ਕਿ ਸਭ ਤੋਂ ਚੰਗੀ ਗੱਲ ਇਹ ਰਹੀ ਕਿ ਪਰਿਵਾਰ ਨੇ ਬੱਚੀ ਦਾ ਨਾਮ ਉਸਦੇ ਨਾਮ ’ਤੇ ਰੱਖਿਆ ਹੈ। ਖ਼ਤੀਬ ਨੇ ਤੋਹਫ਼ੇ ਵਜੋਂ ਆਇਸ਼ਾ ਨੂੰ ਇੱਕ ਗੋਲਡਨ ਨੈਕਲੈਸ ਦਿੱਤਾ ਹੈ। ਨੈਕਲੈਸ ਉੱਤੇ ਅਰਬੀ ਵਿਚ ਆਇਸ਼ਾ ਲਿਖਿਆ ਹੋਇਆ ਸੀ।

ਇਹ ਵੀ ਪੜ੍ਹੋ:ਵੇਖੋ, ਕਿਸ ਤਰ੍ਹਾਂ ਵਿਅਕਤੀ ਨੇ ਅਜਗਰ ਸੱਪ ਨੂੰ ਹੱਥ ਨਾਲ ਪਾਣੀ ਪਿਲਾਇਆ, ਵੀਡਿਓ ਵਾਇਰਲ

Last Updated : Jan 15, 2022, 2:24 PM IST

ABOUT THE AUTHOR

...view details