ਨਵੀਂ ਦਿੱਲੀ: ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਇਕ ਵਾਰ ਫਿਰ ਵਿਵਾਦਪੂਰਨ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜੇ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਹੈ ਤਾਂ ਉਹ ਕਸ਼ਮੀਰ ਵਿਚ ਧਾਰਾ 370 ਦੀ ਬਹਾਲੀ ‘ਤੇ ਵਿਚਾਰ ਕਰਨਗੇ।
ਦਿਗਵਿਜੈ ਸਿੰਘ ਦਾ ਇਹ ਬਿਆਨ ਸੋਸ਼ਲ ਮੀਡੀਆ ਐਪ ਕਲੱਬ ਹਾਊਸ ਦੇ ਇੱਕ ਕਥਿਤ ਵੀਡੀਓ ਲੀਕ ਵਿੱਚ ਸਾਹਮਣੇ ਆਇਆ ਹੈ।
ਵੀਡੀਓ ਵਿੱਚ, ਪਾਕਿਸਤਾਨੀ ਪੱਤਰਕਾਰ ਸ਼ਾਹਜ਼ੇਬ ਜਿਲਾਨੀ ਨੇ ਦਿਗਵਿਜੇ ਨੂੰ ਪੁੱਛਿਆ ਕਿ ਜਦੋਂ ਵੀ ਭਾਰਤ ਵਿੱਚ ਸੱਤਾ ਦੀ ਤਬਦੀਲੀ ਆਉਂਦੀ ਹੈ ਅਤੇ ਮੋਦੀ ਸੱਤਾ ਤੋਂ ਚਲੇ ਜਾਂਦੇ ਹਨ ਤਾਂ ਕਸ਼ਮੀਰ ਬਾਰੇ ਭਾਰਤ ਦੀ ਅਗਲੀ ਰਣਨੀਤੀ ਕੀ ਹੋਵੇਗੀ।
ਦਿਗਵਿਜੇ ਸਿੰਘ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਸਮਾਜ ਲਈ ਜਿਹੜੀ ਚੀਜ਼ ਸਭ ਤੋਂ ਖਤਰਨਾਕ ਉਹ ਹੈ ਧਾਰਮਿਕ ਕੱਟੜਪੰਥੀ ਚਾਹੇ ਇਹ ਕਿਸੇ ਵੀ ਧਰਮ ਹਿੰਦੂ, ਮੁਸਲਿਮ, ਸਿੱਖ, ਇਸਾਈ, ਨਾਲ ਸੰਬੰਧਿਤ ਹੋਵੇ। ਧਾਰਮਿਕ ਕੱਟੜਵਾਦ ਨਫ਼ਰਤ ਵੱਲ ਲੈ ਜਾਂਦੀ ਹੈ ਅਤੇ ਨਫ਼ਰਤ ਹਿੰਸਾ ਦਾ ਕਾਰਨ ਬਣਦੀ ਹੈ।
ਉਨਾ ਅੱਗੇ ਕਿਹਾ ਕਿ ਕਸ਼ਮੀਰ ਤੋਂ ਧਾਰਾ 370 ਹਟਾ ਦਿੱਤਾ ਗਿਆ ਤਦ ਲੋਕਤੰਤਰੀ ਕਦਰਾਂ ਕੀਮਤਾਂ ਦਾ ਖਿਆਲ ਨਹੀਂ ਰੱਖਿਆ ਗਿਆ ਸਾਰਿਆ ਨੂੰ ਬੰਦ ਕਰ ਦਿੱਤਾ ਗਿਆ ਇਹ ਬਹੁਤ ਦੁੱਖਦ ਸੀ। ਇਸ ਲਈ ਜਦੋਂ ਅਸੀਂ ਸੱਤਾ ਵਿਚ ਵਾਪਸ ਆਵਾਂਗੇ, ਅਸੀਂ ਧਾਰਾ 370 ਵਾਪਸ ਲਿਆਉਣ ਦੇ ਮੁੱਦੇ 'ਤੇ ਮੁੜ ਵਿਚਾਰ ਕਰਾਂਗੇ। ਦਿਗਵਿਜੇ ਸਿੰਘ ਦੇ ਕਲੱਬ ਹਾਊਸ ਦੀ ਵੀਡੀਓ ਲੀਕ ਹੋਣ ਤੋਂ ਬਾਅਦ ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਪਹਿਲਾ ਪਿਆਰ ਪਾਕਿਸਤਾਨ ਹੈ। ਦਿਗਵਿਜੇ ਸਿੰਘ ਨੇ ਰਾਹੁਲ ਗਾਂਧੀ ਦਾ ਪਾਕਿਸਤਾਨ ਨੂੰ ਸੰਦੇਸ਼ ਦਿੱਤਾ ਕਿ ਕਾਂਗਰਸ ਕਸ਼ਮੀਰ ਨੂੰ ਹਥਿਆਉਣ ਵਿਚ ਪਾਕਿਸਤਾਨ ਦੀ ਮਦਦ ਕਰੇਗੀ।