ਗੁਰੂਗ੍ਰਾਮ: ਸੁਨਾਹਰਿਆ ਜੇਲ੍ਹ ਵਿੱਚ ਸਜਾ ਕੱਟ ਰਹੇ ਗੁਰਮੀਤ ਰਾਮ ਰਹੀਮ ਕੋਰੋਨਾ ਸਕੰਰਮਿਤ ਹੋ ਗਏ ਹਨ। ਇਲਾਜ ਲਈ ਗੁਰਮੀਤ ਸਿੰਘ ਰਾਮ ਰਹੀਮ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ।
ਖ਼ਬਰਾਂ ਵਿੱਚ ਆ ਰਿਹਾ ਹੈ ਕਿ ਰਾਮ ਰਹੀਮ ਕੋਰੋਨਾ ਪੌਜ਼ੀਟਿਵ ਹੋਣ ਦੇ ਬਾਅਦ ਆਪਣੀ ਮੁੰਹਬੋਲੀ ਕੁੜੀ ਹਨੀਪ੍ਰੀਤ ਨੂੰ ਯਾਦ ਕਰ ਰਿਹਾ ਹੈ। ਉਹ ਹਨੀਪ੍ਰੀਤ ਨੂੰ ਮਿਲਣਾ ਚਾਹੁੰਦਾ ਹੈ ਅਤੇ ਇਸ ਲਈ ਉਸ ਨੇ ਹਸਪਤਾਲ ਮੇਦਾਂਤਾ ਵਿੱਚ ਹੰਗਾਮਾ ਵੀ ਕੀਤਾ ਹੈ।