ਪੰਜਾਬ

punjab

ETV Bharat / bharat

ਭਾਰਤ 'ਚ ਕਈ ਥਾਵਾਂ 'ਤੇ ਵਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਸੇਵਾਵਾਂ ਠੱਪ

ਸੋਮਵਾਰ ਨੂੰ ਰਾਤ ਕਰੀਬ 9.15 ਵਜੇ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੇ ਸਰਵਰ ਅਚਾਨਕ ਬੰਦ ਹੋ ਗਏ। ਤਿੰਨਾਂ ਦੇ ਸਰਵਰ ਡਾਊਨ ਹੋ ਗਏ, ਜਿਸ ਕਾਰਨ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤ 'ਚ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਸੇਵਾਵਾਂ ਕਈ ਥਾਵਾਂ 'ਤੇ ਠੱਪ
ਭਾਰਤ 'ਚ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਸੇਵਾਵਾਂ ਕਈ ਥਾਵਾਂ 'ਤੇ ਠੱਪ

By

Published : Oct 4, 2021, 10:39 PM IST

Updated : Oct 4, 2021, 10:50 PM IST

ਨਵੀਂ ਦਿੱਲੀ: ਸੋਮਵਾਰ ਨੂੰ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੇ ਸਰਵਰ ਅਚਾਨਕ ਬੰਦ ਹੋ ਗਏ। ਰਾਤ ਕਰੀਬ 9.15 ਵਜੇ, ਤਿੰਨਾਂ ਦੇ ਸਰਵਰ ਡਾਊਨ ਹੋ ਗਏ, ਜਿਸ ਕਾਰਨ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵਟਸਐਪ ਅਤੇ ਇੰਸਟਾਗ੍ਰਾਮ ਐਂਡਰਾਇਡ, ਆਈਓਐਸ ਅਤੇ ਵੈਬ ਪਲੇਟਫਾਰਮਾਂ ਵਾਲੇ ਡੈਸਕਟੌਪ ਅਤੇ ਸਮਾਰਟਫੋਨ ਦੋਵਾਂ 'ਤੇ ਕੰਮ ਨਹੀਂ ਕਰ ਰਹੇ ਹਨ। ਇਸਦੇ ਕਾਰਨ ਉਪਭੋਗਤਾ ਨਵੇਂ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ।

ਸਰਵਰ ਡਾਊਨ ਹੋਣ ਤੋਂ ਬਾਅਦ, ਲੋਕਾਂ ਨੇ ਸਰਵਰ ਡਿਟੈਕਟਰ 'ਤੇ ਵਟਸਐਪ ਦੇ ਕੰਮ ਨਾ ਕਰਨ ਬਾਰੇ ਸ਼ਿਕਾਇਤ ਕੀਤੀ। ਇਸ ਦੇ ਨਾਲ ਹੀ ਇੰਸਟਾਗ੍ਰਾਮ 'ਤੇ ਵੀ ਇਹੀ ਸਮੱਸਿਆ ਆਈ ਹੈ। ਇਸ ਕਾਰਨ ਉਪਭੋਗਤਾਵਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਨੇ ਦੇਰ ਸ਼ਾਮ ਤੱਕ ਲੋਕਾਂ ਨੂੰ ਪ੍ਰਭਾਵਿਤ ਕੀਤਾ।

ਜਦੋਂ ਵਟਸਐਪ ਸੇਵਾ ਵਿੱਚ ਵਿਘਨ ਪਿਆ, ਵਟਸਐਪ ਨੇ ਟਵੀਟ ਕਰਦਿਆਂ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਇਸ ਸਮੇਂ ਕੁੱਝ ਲੋਕਾਂ ਨੂੰ ਵਟਸਐਪ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਚੀਜ਼ਾਂ ਨੂੰ ਆਮ ਵਾਂਗ ਕਰਨ ਲਈ ਕੰਮ ਕਰ ਰਹੇ ਹਾਂ ਅਤੇ ਜਿੰਨੀ ਜਲਦੀ ਹੋ ਸਕੇ ਇੱਕ ਅਪਡੇਟ ਭੇਜਾਂਗੇ।

ਇਸ ਦੇ ਨਾਲ ਹੀ ਫੇਸਬੁੱਕ ਨੇ ਟਵੀਟ ਕੀਤਾ ਕਿ ਅਸੀਂ ਜਾਣਦੇ ਹਾਂ ਕਿ ਕੁੱਝ ਲੋਕਾਂ ਨੂੰ ਸਾਡੇ ਐਪਸ ਅਤੇ ਉਤਪਾਦਾਂ ਨੂੰ ਐਕਸੈਸ ਕਰਨ ਵਿੱਚ ਸਮੱਸਿਆ ਆ ਰਹੀ ਹੈ। ਅਸੀਂ ਛੇਤੀ ਤੋਂ ਛੇਤੀ ਚੀਜ਼ਾਂ ਨੂੰ ਆਮ ਵਾਂਗ ਕਰਨ ਲਈ ਕੰਮ ਕਰ ਰਹੇ ਹਾਂ, ਅਤੇ ਕਿਸੇ ਵੀ ਅਸੁਵਿਧਾ ਲਈ ਅਸੀਂ ਮੁਆਫੀ ਚਾਹੁੰਦੇ ਹਾਂ।

ਇਹ ਵੀ ਪੜ੍ਹੋ:-ਉੱਪ ਮੁੱਖ ਮੰਤਰੀ ਰੰਧਾਵਾ ਦੀ ਯੂੁਪੀ ਥਾਣੇ ‘ਚੋਂ ਖਾਣਾ ਖਾਂਦੇ ਦੀ ਵੀਡੀਓ ਆਈ ਸਾਹਮਣੇ

Last Updated : Oct 4, 2021, 10:50 PM IST

ABOUT THE AUTHOR

...view details