ਚੰਡੀਗੜ੍ਹ: ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਵੈਕਸੀਨੇਸ਼ਨ ਕਰਵਾਉਣ ਹਰ ਕਿਸੇ ਲਈ ਜਰੂਰੀ ਹੈ। ਦੁਨੀਆ ਭਰ ’ਚ ਕੋਰੋਨਾ ਵਾਇਰਸ ਤੋਂ ਬਚਾਅ ਦੇ ਲਈ ਵੈਕਸੀਨੇਸ਼ਨ ਦਾ ਅਭਿਆਨ ਜੋਰਾਂ ਨਾਲ ਚਲ ਰਿਹਾ ਹੈ। ਵੈਕਸੀਨ ਲਗਵਾਉਣ ਦੇ ਲਈ ਹੁਣ ਵੈਸਕੀਨੇਸ਼ਨ ਸੇਂਟਰ ਦੇ ਬਾਹਰ ਲੰਬੀਆਂ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ। ਜਿਸ ਕਾਰਨ ਲੋਕਾਂ ਵੱਲੋਂ ਵੱਖ-ਵੱਖ ਤਰੀਕਿਆ ਨਾਲ ਵੈਕਸੀਨ ਲਗਵਾਈ ਜਾ ਰਹੀ ਹੈ।
ਇਸੇ ਨਾਲ ਸਬੰਧਿਤ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਚ ਦੇਖਿਆ ਜਾ ਸਕਦਾ ਹੈ ਕਿ ਇੱਕ ਵਿਅਕਤੀ ਕੰਧ ’ਤੇ ਚੜ ਕੇ ਖਿੜਕੀ ਤੱਕ ਪਹੁੰਚਦਾ ਹੈ। ਫਿਰ ਇੱਕ ਹੱਥ ਖਿੜਕੀ ਦੇ ਬਾਹਰ ਨੂੰ ਆਉਂਦਾ ਹੈ ਅਤੇ ਵਿਅਕਤੀ ਨੂੰ ਟੀਕਾ ਲਗਾ ਕੇ ਗਾਇਬ ਹੋ ਜਾਂਦਾ ਹੈ। ਵਿਅਕਤੀ ਦੇ ਵੈਕਸੀਨ ਲੱਗਣ ਤੋਂ ਬਾਅਦ ਵੀਡੀਓ ਨੂੰ ਲੰਬੀ ਕਤਾਰ ਦੇ ਵੱਲ ਕੀਤਾ ਜਾਂਦਾ ਹੈ।