ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਜੇਕ ਸੁਲਿਵਾਨ ਨੇ ਕਿਹਾ ਹੈ ਕਿ ਤਾਲਿਬਾਨ ਦੁਆਰਾ ਅਫਗਾਨਿਸਤਾਨ ਤੇ ਤੇਜ਼ੀ ਨਾਲ ਕੀਤੇ ਜਾ ਰਹੇ ਕਬਜ਼ ਨੂੰ ਲੈਕੇ ਅਫਗਾਨ ਫੌਜ ਦੀ ਅਸਫਲਤਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ।
ਸੁਲਿਵਾਨ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਅਮਰੀਕਾ ਨੂੰ ਅਫਗਾਨਿਸਤਾਨ ਵਿੱਚ "ਤੀਜੇ ਦਹਾਕੇ ਦੇ ਸੰਘਰਸ਼" ਵਿੱਚ ਨਹੀਂ ਝੋਕਣਾ ਚਾਹੁੰਦੇ ਸੀ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਵਕਤ ਆ ਗਿਆ ਹੈ ਕਿ ਅਰਬਾਂ ਡਾਲਰਾਂ ਦੇ ਨਿਵੇਸ਼ ਅਤੇ ਅਮਰੀਕੀ ਸਿਖਲਾਈ ਦੇ ਬਾਅਦ ਹੁਣ ਅਫਗਾਨ ਫੌਜ ਦੋ ਦਹਾਕਿਆਂ ਬਾਅਦ ਆਪਣੇ ਦੇਸ਼ ਦੀ ਰੱਖਿਆ ਕਰੇ।
ਹਾਲਾਂਕਿ, ਸੁਲਿਵਾਨ ਨੇ ਕਿਹਾ, 'ਅਸੀਂ ਉਨ੍ਹਾਂ ਇੱਛਾ ਸ਼ਕਦੀ ਨਹੀਂ ਦੇ ਸਕੇ ਅਤੇ ਆਖਿਰਕਾਰ ਉਨ੍ਹਾਂ ਨੇ ਫੈਸਲਾ ਲਿਆ ਕਿ ਉਹ ਕਾਬੁਲ ਲਈ ਨਹੀਂ ਲੜਨਗੇ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਲਈ ਸਭ ਤੋਂ ਮਾੜੀ ਸਥਿਤੀ ਘਰੇਲੂ ਯੁੱਧ ਵਿੱਚ ਲੜਨ ਲਈ ਹਜ਼ਾਰਾਂ ਫੌਜੀਆਂ ਨੂੰ ਭੇਜਣਾ ਹੋਵੇਗਾ ਜਦੋਂ ਅਫਗਾਨ ਫੌਜੀ ਖੁਦ ਲੜਨ ਲਈ ਤਿਆਰ ਨਹੀਂ।