ਪੰਜਾਬ

punjab

ETV Bharat / bharat

ਜੰਮੂ-ਕਸ਼ਮੀਰ ਹਾਈਵੇਅ 'ਤੇ ਸੁਰੰਗ ਡਿੱਗੀ, 4 ਜ਼ਖਮੀ, 1 ਦੀ ਮੌਤ

ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਰਾਮਬਨ ਜ਼ਿਲੇ 'ਚ ਇਕ ਨਿਰਮਾਣ ਅਧੀਨ ਚਾਰ ਮਾਰਗੀ ਸੁਰੰਗ ਦਾ ਇਕ ਹਿੱਸਾ ਡਿੱਗਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ।

ਕਸ਼ਮੀਰ ਹਾਈਵੇਅ
ਕਸ਼ਮੀਰ ਹਾਈਵੇਅ

By

Published : May 20, 2022, 4:05 PM IST

ਜੰਮੂ ਕਸ਼ਮੀਰ/ਬਨਿਹਾਲ: ਰਾਮਬਨ ਜ਼ਿਲ੍ਹੇ ਵਿੱਚ ਜੰਮੂ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਇੱਕ ਨਿਰਮਾਣ ਅਧੀਨ ਚਾਰ ਮਾਰਗੀ ਸੁਰੰਗ ਦਾ ਇੱਕ ਹਿੱਸਾ ਡਿੱਗਣ ਕਾਰਨ ਚਾਰ ਲੋਕ ਜ਼ਖਮੀ ਹੋ ਗਏ ਅਤੇ ਜਿੰਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਕਈ ਹੋਰ ਫਸੇ ਹੋਏ ਹਨ।

ਕਸ਼ਮੀਰ ਹਾਈਵੇਅ

ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਰਾਤ ਨੂੰ ਆਡਿਟ ਦੌਰਾਨ ਖੋਨੀ ਨਾਲੇ ਵਿੱਚ ਸੁਰੰਗ ਦੇ ਅਗਲੇ ਪਾਸੇ ਦਾ ਇੱਕ ਛੋਟਾ ਜਿਹਾ ਹਿੱਸਾ ਢਹਿ ਗਿਆ। ਇਸ ਤੋਂ ਤੁਰੰਤ ਬਾਅਦ ਪੁਲਿਸ ਅਤੇ ਫੌਜ ਨੇ ਸਾਂਝਾ ਬਚਾਅ ਮੁਹਿੰਮ ਚਲਾਈ। ਅਧਿਕਾਰੀਆਂ ਨੇ ਦੱਸਿਆ ਕਿ ਚਾਰ ਲੋਕਾਂ ਨੂੰ ਜ਼ਖਮੀ ਹਾਲਤ 'ਚ ਬਚਾ ਲਿਆ ਗਿਆ ਹੈ ਅਤੇ ਕਈ ਲੋਕ ਅਜੇ ਵੀ ਸੁਰੰਗ ਦੇ ਅੰਦਰ ਫਸੇ ਹੋਏ ਹਨ।

ਉਨ੍ਹਾਂ ਦੱਸਿਆ ਕਿ ਸੁਰੰਗ ਦੇ ਅੱਗੇ ਖੜ੍ਹੇ ਬੁਲਡੋਜ਼ਰਾਂ ਅਤੇ ਟਰੱਕਾਂ ਸਮੇਤ ਕਈ ਮਸ਼ੀਨਾਂ ਅਤੇ ਵਾਹਨ ਨੁਕਸਾਨੇ ਗਏ ਹਨ। ਰਾਮਬਨ ਦੇ ਡਿਪਟੀ ਕਮਿਸ਼ਨਰ ਮਸਰਾਤੁਲ ਇਸਲਾਮ ਅਤੇ ਸੀਨੀਅਰ ਪੁਲਿਸ ਸੁਪਰਡੈਂਟ ਮੋਹਿਤਾ ਸ਼ਰਮਾ ਮੌਕੇ 'ਤੇ ਮੌਜੂਦ ਹਨ ਅਤੇ ਬਚਾਅ ਕਾਰਜ ਦੀ ਨਿਗਰਾਨੀ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਸੁਰੰਗ ਦੇ ਅੰਦਰ ਫਸੇ ਲੋਕ ਸੁਰੰਗ ਦੀ ਆਡਿਟ ਕਰਨ ਦਾ ਕੰਮ ਕਰ ਰਹੀ ਕੰਪਨੀ ਨਾਲ ਸਬੰਧਿਤ ਹਨ। ਅਧਿਕਾਰੀਆਂ ਨੇ ਦੱਸਿਆ ਕਿ ਬਨਿਹਾਲ ਤੋਂ ਕਈ ਐਂਬੂਲੈਂਸਾਂ ਨੂੰ ਮੌਕੇ 'ਤੇ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ:ਗ੍ਰੇਪ ਫਾਰਮ ਹੋਟਲ ਨਾਸ਼ਿਕ 'ਚ ਮਸਾਲੇਦਾਰ ਮਿਸਲ ਪਾਵ ਦਾ ਲਓ ਆਨੰਦ

ABOUT THE AUTHOR

...view details