ਪੰਜਾਬ

punjab

By

Published : Jan 25, 2021, 12:22 PM IST

ETV Bharat / bharat

ਰਾਸ਼ਟਰੀ ਮਤਦਾਤਾ ਦਿਵਸ: ਮਤਦਾਨ ਕਰਨਾ ਹਰੇਕ ਨਾਗਰਿਕ ਦਾ ਮੂਲ ਅਧਿਕਾਰ

ਇਸ ਸਾਲ 11ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾ ਰਿਹਾ ਹੈ। ਰਾਸ਼ਟਰੀ ਵੋਟਰ ਦਿਵਸ ਨੌਜਵਾਨਾਂ ਨੂੰ ਚੋਣ ਪ੍ਰਕਿਰਿਆ ਲਈ ਉਤਸ਼ਾਹਤ ਕਰਨ ਦੇ ਵਜੋਂ ਮਨਾਇਆ ਜਾਂਦਾ ਹੈ। ਵੋਟ ਪਾਉਣਾ ਮੂਲ ਅਧਿਕਾਰ ਹੈ।

National Voters Day, Voters Day celebrates in India
National Voters Day

ਹੈਦਰਾਬਾਦ: ਭਾਰਤ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ਾਂ ਵਿਚੋਂ ਇਕ ਹੈ। ਦੇਸ਼ ਦੀ ਵਿਭਿੰਨ ਭੂਗੋਲਿਕ ਅਤੇ ਸੱਭਿਆਚਾਰਕ ਟਾਈਪੋਗ੍ਰਾਫੀ ਸਾਡੀਆਂ ਚੋਣਾਂ ਨੂੰ ਸੱਚਮੁੱਚ ਇੱਕ ਵਿਸ਼ਾਲ ਅਭਿਆਸ ਬਣਾਉਂਦੀ ਹੈ।

ਇਸ ਸਾਲ ਦੇਸ਼ 25 ਜਨਵਰੀ 2021 ਨੂੰ 11 ਵਾਂ ਰਾਸ਼ਟਰੀ ਵੋਟਰ ਦਿਵਸ ਮਨਾਏਗਾ। ਰਾਸ਼ਟਰੀ ਵੋਟਰ ਦਿਵਸ ਇਸ ਲਈ ਵੀ ਮਨਾਇਆ ਜਾਂਦਾ ਹੈ ਤਾਂ ਕਿ, ਪੂਰੇ ਦੇਸ਼ ਵਿੱਚ ਵੋਟਰਾਂ ਦੀ ਗਿਣਤੀ ਵੱਧੇ, ਖ਼ਾਸਕਰ ਨੌਜਵਾਨ ਵੋਟਰਾਂ ਦੀ। ਇਹ ਦਿਨ ਚੋਣ ਪ੍ਰਕਿਰਿਆ ਵਿੱਚ ਪ੍ਰਭਾਵਸ਼ਾਲੀ ਭਾਗੀਦਾਰੀ ਪ੍ਰਤੀ ਵੋਟਰਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਵੀ ਮਨਾਇਆ ਜਾਂਦਾ ਹੈ।

National Voters Day

ਰਾਸ਼ਟਰੀ ਮਤਦਾਤਾ ਦਿਵਸ: ਇਤਿਹਾਸ

25 ਜਨਵਰੀ, ਭਾਰਤ ਦੇ ਚੋਣ ਕਮਿਸ਼ਨ (ਈ.ਸੀ.ਆਈ.) ਦਾ ਸਥਾਪਨਾ ਦਿਵਸ ਹੈ, ਜੋ 1950 ਨੂੰ ਹੋਂਦ ਵਿੱਚ ਆਇਆ ਸੀ। ਇਹ ਦਿਵਸ ਪਹਿਲੀ ਵਾਰ ਸਾਲ 2011 ਵਿੱਚ, ਨੌਜਵਾਨ ਵੋਟਰਾਂ ਨੂੰ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਉਤਸ਼ਾਹਤ ਕਰਨ ਵਜੋਂ ਮਨਾਇਆ ਗਿਆ ਸੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਦਿਨ ਵੋਟ ਪਾਉਣ ਦੇ ਅਧਿਕਾਰ ਅਤੇ ਭਾਰਤ ਦੇ ਲੋਕਤੰਤਰ ਨੂੰ ਮਨਾਉਣ ਦਾ ਦਿਨ ਹੈ। ਚੋਣ ਕਮਿਸ਼ਨ ਦਾ ਮੁੱਖ ਉਦੇਸ਼ ਵੋਟਰਾਂ, ਖਾਸ ਕਰਕੇ ਯੋਗ ਲੋਕਾਂ ਦੇ ਦਾਖਲੇ ਨੂੰ ਵਧਾਉਣਾ ਹੈ।

ਸੱਭਿਆਚਾਰਕ ਪ੍ਰੋਗਰਾਮ ਤੇ ਮੁਕਾਬਲਿਆਂ ਦਾ ਆਯੋਜਨ

ਹਰ ਸਾਲ, ਰਾਸ਼ਟਰੀ ਮਤਦਾਤਾ ਦਿਵਸ ਨੂੰ ਮੁੱਖ ਮਹਿਮਾਨ ਵਜੋਂ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਨਵੀਂ ਦਿੱਲੀ ਵਿਖੇ ਮਨਾਇਆ ਜਾਂਦਾ ਹੈ। ਇਸ ਸਮਾਰੋਹ ਦੀ ਸ਼ੁਰੂਆਤ ਸਵਾਗਤੀ ਭਾਸ਼ਣ ਨਾਲ ਹੁੰਦੀ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਸੱਭਿਆਚਾਰਕ ਪ੍ਰੋਗਰਾਮ ਜਿਵੇਂ ਲੋਕ ਨਾਚ, ਨਾਟਕ, ਸੰਗੀਤ, ਵੱਖ ਵੱਖ ਵਿਸ਼ਿਆਂ 'ਤੇ ਡਰਾਇੰਗ ਮੁਕਾਬਲੇ ਆਦਿ ਵੀ ਕਰਵਾਏ ਜਾਂਦੇ ਹਨ।

National Voters Day

ਸਵੀਪ-ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ ਪ੍ਰੋਗਰਾਮ

ਵਧੀਆ ਢੰਗ ਨਾਲ ਵੋਟਰ ਸਿੱਖਿਆ ਅਤੇ ਚੋਣ ਭਾਗੀਦਾਰੀ ਪ੍ਰੋਗਰਾਮ ਜਿਸ ਨੂੰ ਸਵੀਪ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਹ ਭਾਰਤ ਵਿੱਚ ਵੋਟਰ ਸਿੱਖਿਆ, ਵੋਟਰ ਜਾਗਰੂਕਤਾ ਅਤੇ ਵੋਟਰਾਂ ਦਾ ਪ੍ਰਚਾਰ-ਪ੍ਰਸਾਰ ਕਰਨ ਅਤੇ ਵੋਟਰਾਂ ਦੀ ਗਿਣਤੀ ਦੀ ਜਾਣਕਾਰੀ ਵਧਾਉਣ ਲਈ ਪ੍ਰਮੁੱਖ ਪ੍ਰੋਗਰਾਮ ਹੈ। ਸਵੀਪ ਦਾ ਮੁੱਖ ਟੀਚਾ ਸਾਰੇ ਯੋਗ ਨਾਗਰਿਕਾਂ ਨੂੰ ਵੋਟਾਂ ਪਾਉਣ ਲਈ ਉਤਸ਼ਾਹਤ ਕਰਦਿਆਂ ਅਤੇ ਚੋਣਾਂ ਦੌਰਾਨ ਜਾਗਰੂਕ ਫੈਸਲੇ ਲੈਣ ਲਈ ਉਤਸ਼ਾਹਿਤ ਕਰਕੇ ਭਾਰਤ ਵਿੱਚ ਸਹੀ ਮਾਏਨਿਆਂ ਵਿੱਚ ਭਾਗੀਦਾਰ ਲੋਕਤੰਤਰ ਦਾ ਨਿਰਮਾਣ ਕਰਨਾ ਹੈ।

ਭਾਰਤੀ ਰਾਸ਼ਟਰੀ ਚੋਣ 2019 ਵਿੱਚ ਵੋਟਰਾਂ ਦੀ ਮਹੱਤਤਾ:

  • ਲੋਕ ਸਭਾ ਚੋਣਾਂ ਜਾਂ ਭਾਰਤ ਦੀ ਸੰਸਦ ਦੇ ਹੇਠਲੇ ਸਦਨ ਲਈ ਆਮ ਚੋਣਾਂ ਨੂੰ ਸਹੀ ਦਿਸ਼ਾ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰ ਪ੍ਰਥਾ ਮੰਨਿਆ ਜਾਂਦਾ ਹੈ।
  • ਲੋਕ ਸਭਾ ਚੋਣਾਂ 2019 ਵਿੱਚ ਤਕਰੀਬਨ 90 ਕਰੋੜ ਲੋਕਾਂ ਨੇ ਵੋਟ ਪਾਈ। ਇਨ੍ਹਾਂ ਵੋਟਰਾਂ ਵਿੱਚ ਕੁਝ ਹਜ਼ਾਰਾਂ ਵਿਦੇਸ਼ੀ ਵੋਟਰ ਵੀ ਸ਼ਾਮਲ ਸਨ, ਜਿਹੜੇ ਦੇਸ਼ ਦੀ ਭੂਗੋਲਿਕ ਸੀਮਾਵਾਂ ਤੋਂ ਬਾਹਰ ਸਨ।
  • 'ਦੇਸ਼ ਦਾ ਮਹਾਂ ਉਤਸਵ' ਵਜੋਂ ਜਾਣੇ ਜਾਂਦੇ ਇਸ ਪੋਲਿੰਗ ਵਿੱਚ ਦਿਹਾਤੀ, ਪਹਾੜੀ ਅਤੇ ਦੂਰ ਦੁਰਾਡੇ ਦੇ ਇਲਾਕਿਆਂ ਸਮੇਤ ਦੇਸ਼ ਦੇ ਲਗਭਗ 10 ਕਰੋੜ ਵੋਟਰਾਂ ਨੇ ਪੋਲਿੰਗ ਸਟੇਸ਼ਨਾਂ 'ਤੇ ਵੋਟ ਪਾਈ।
  • 39 ਦਿਨਾਂ ਤੋਂ ਵੱਧ ਚੱਲਣ ਵਾਲੇ ਅਤੇ 7 ਪੜਾਵਾਂ ਵਿੱਚ ਆਯੋਜਿਤ ਕੀਤੀਆਂ ਗਈਆਂ ਚੋਣਾਂ ਵਿੱਚ ਇਲੈਕਟੋਰਲ ਰੋਲ 16 ਭਾਸ਼ਾਵਾਂ ਵਿੱਚ ਤਿਆਰ ਕੀਤਾ ਗਿਆ ਸੀ ਅਤੇ 12 ਮਿਲੀਅਨ ਪੋਲਿੰਗ ਅਧਿਕਾਰੀ ਚੋਣ ਪ੍ਰਬੰਧਨ ਵਿੱਚ ਤੈਨਾਤ ਕੀਤੇ ਗਏ ਸਨ। ਨਤੀਜੇ 23 ਮਈ 2019 ਨੂੰ ਐਲਾਨੇ ਗਏ ਸਨ।
  • ਲੋਕ ਸਭਾ ਚੋਣਾਂ 2019 ਵਿੱਚ ਅੱਤ ਦੀ ਗਰਮੀ ਦੇ ਬਾਵਜੂਦ, 613 ਮਿਲੀਅਨ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਭੁਗਤਾਈ। ਬਜ਼ੁਰਗ ਨਾਗਰਿਕ ਅਤੇ ਵਿਕਲਾਂਗਾਂ ਨੇ ਵੀ ਵੱਡੀ ਗਿਣਤੀ ਵਿੱਚ ਵੋਟ ਭੁਗਤਾਨ ਕੀਤਾ। ਕੁੱਲ ਮਤਦਾਤਾਵਾਂ ਚੋਂ ਵੋਟ ਪਾਉਣ ਨੂੰ ਲੈ ਕੇ 292.4 ਮਿਲੀਅਨ ਮਹਿਲਾ ਵੋਟਰਾਂ ਦਾ ਹਿੱਸਾ ਰਿਹਾ।
  • 17 ਸੂਬਿਆਂ ਵਿੱਚ ਪਿਛਲੀਆਂ ਚੋਣਾਂ ਨਾਲੋਂ ਵੱਧ ਮਤਦਾਨ ਹੋਇਆ ਸੀ ਅਤੇ 11 ਸੂਬਿਆਂ ਵਿੱਚ ਇਤਿਹਾਸਕ ਮਤਦਾਨ ਹੋਇਆ। 18 ਸੂਬਿਆਂ ਵਿੱਚ ਮਹਿਲਾ ਮਤਦਾਨ, ਮਰਦਾਂ ਦੇ ਮਤਦਾਨ ਪ੍ਰਤੀਸ਼ਤ ਨਾਲੋਂ ਵਧੇਰੇ ਸੀ। ਇਸ ਨਾਲ ਜੈਂਡਰ ਗੈਪ ਐਸਤਨ 0.10 ਫੀਸਦੀ ਤੱਕ ਘੱਟਿਆ।
  • ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਅਤੇ ਭਰੋਸੇਯੋਗਤਾ ਵਧਾਉਣ ਲਈ ਹਰ ਪੋਲਿੰਗ ਸਟੇਸ਼ਨ 'ਤੇ ਈਵੀਐਮ ਦੇ ਨਾਲ ਵੀਵੀਪੈਟ ਦੀ ਵਰਤੋਂ ਕੀਤੀ ਗਈ ਸੀ। ਵੋਟਿੰਗ ਦੌਰਾਨ 2.33 ਮਿਲੀਅਨ ਬੈਲਟ ਯੂਨਿਟ, 1.635 ਮਿਲੀਅਨ ਕੰਟਰੋਲ ਯੂਨਿਟ ਅਤੇ 1.74 ਮਿਲੀਅਨ ਵੀਵੀਪੈਟ ਮਸ਼ੀਨਾਂ ਲਗਾਈਆਂ ਗਈਆਂ ਸਨ।
  • ਇਨ੍ਹਾਂ ਚੋਣਾਂ ਵਿੱਚ ਸਭ ਤੋਂ ਵੱਧ 67.47 ਫੀਸਦੀ ਵੋਟਾਂ ਪਈਆਂ, ਜੋ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਮੁਕਾਬਲੇ 1.03% ਵਧੇਰੇ ਸਨ।

ਵਿਸ਼ਵ ਮਹਾਮਾਰੀ ਦੌਰਾਨ ਚੋਣਾਂ

21 ਫਰਵਰੀ 2020 ਤੋਂ 27 ਦਸੰਬਰ 2020: ਜਾਣਕਾਰੀ ਮੁਤਾਬਕ, ਕੋਵਿਡ -19 ਦੇ ਕਾਰਨ ਘੱਟੋ-ਘੱਟ 75 ਦੇਸ਼ਾਂ ਵਿੱਚ ਰਾਸ਼ਟਰੀ ਅਤੇ ਉਪ-ਰਾਸ਼ਟਰੀ ਚੋਣਾਂ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਘੱਟੋ ਘੱਟ 101 ਦੇਸ਼ਾਂ ਨੇ ਕੋਰੋਨਾ ਮਹਾਂਮਾਰੀ ਵਿਚਕਾਰ ਰਾਸ਼ਟਰੀ ਜਾਂ ਉਪ-ਰਾਸ਼ਟਰੀ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ, ਜਿਨ੍ਹਾਂ ਵਿੱਚੋਂ 79 ਦੇਸ਼ਾਂ ਨੇ ਰਾਸ਼ਟਰੀ ਚੋਣਾਂ ਜਾਂ ਜਨਮਤ ਸੰਗ੍ਰਹਿ ਕੀਤੇ।

ਭਾਰਤ ਵਿੱਚ ਆਉਣ ਵਾਲੀਆਂ ਚੋਣਾਂ

ਚੋਣ ਕਮਿਸ਼ਨ ਦੀ ਚਿੰਤਾ ਦਾ ਇਕ ਵੱਡਾ ਕਾਰਨ ਪੱਛਮੀ ਬੰਗਾਲ, ਅਸਮ, ਕੇਰਲ, ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਸਾਰੀਆਂ ਚੋਣਾਂ ਕੋਰੋਨਾ ਤੋਂ ਬੱਚਣ ਲਈ ਬਣਾਈ ਗਾਈਡਲਾਈਨਸ ਦੀ ਪਾਲਣਾ ਕਰਦੇ ਹੋਏ ਕਰਵਾਈਆਂ ਜਾਣਗੀਆਂ। ਚੋਣ ਕਮਿਸ਼ਨ ਨੇ ਇਸ ਸਬੰਧੀ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ।

ABOUT THE AUTHOR

...view details