ਨਵੀਂ ਦਿੱਲੀ : ਬਾਹਰੀ ਜ਼ਿਲੇ ਦੇ ਨੰਗਲੋਈ ਇਲਾਕੇ 'ਚ ਸ਼ਨੀਵਾਰ ਨੂੰ ਮੋਹਰਮ ਮੌਕੇ 'ਤੇ ਦਿੱਲੀ ਪੁਲਿਸ ਨੇ ਪੁਲਿਸ ਅਤੇ ਆਮ ਲੋਕਾਂ 'ਤੇ ਪਥਰਾਅ ਕਰਨ, ਗੱਡੀਆਂ ਦੀ ਭੰਨਤੋੜ ਕਰਨ ਸਮੇਤ ਕਈ ਧਾਰਾਵਾਂ 'ਚ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਅਨੁਸਾਰ ਇਹ ਐੱਫਆਈਆਰ ਐੱਸਐੱਚਓ ਨੰਗਲੋਈ ਪ੍ਰਭੂ ਦਿਆਲ, ਇੰਸਪੈਕਟਰ ਨਾਨਾਗ ਰਾਮ ਅਤੇ ਹੈੱਡ ਕਾਂਸਟੇਬਲ ਦੇ ਬਿਆਨ ’ਤੇ ਦਰਜ ਕੀਤੀ ਗਈ ਹੈ।
ਦੱਸਿਆ ਗਿਆ ਹੈ ਕਿ ਤਾਜੀਆ ਜਲੂਸ 'ਚ ਸ਼ਾਮਿਲ ਲੋਕ ਤੈਅ ਰਸਤੇ ਤੋਂ ਹਟਣ ਲੱਗੇ ਸਨ ਅਤੇ ਰੋਕੇ ਜਾਣ 'ਤੇ ਉਨ੍ਹਾਂ ਦੀ ਪੁਲਿਸ ਨਾਲ ਝੜਪ ਹੋ ਗਈ। ਲੋਕਾਂ ਨੇ ਉਨ੍ਹਾਂ ਨੂੰ ਸੂਰਜਮਲ ਸਟੇਡੀਅਮ ਜਾਣ ਲਈ ਮਜਬੂਰ ਕਰਨਾ ਸ਼ੁਰੂ ਕਰ ਦਿੱਤਾ, ਜਦਕਿ ਸਟੇਡੀਅਮ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਸੀ। 6-7 ਗੱਡੀਆਂ 'ਤੇ ਆਏ ਰਿਫਰੈਸ਼ਮੈਂਟ ਦੇ ਪ੍ਰਬੰਧਕਾਂ ਨੇ ਭੀੜ ਨੂੰ ਸਟੇਡੀਅਮ ਦੇ ਅੰਦਰ ਜਾਣ ਲਈ ਉਕਸਾਉਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਦੇ ਹੱਥਾਂ ਵਿੱਚ ਤਲਵਾਰਾਂ, ਚਾਕੂ, ਲੋਹੇ ਦੀ ਰਾਡ, ਡੰਡੇ ਆਦਿ ਹਥਿਆਰ ਸਨ।