ਸੋਨੀਪਤ: ਤਿੰਨ ਖੇਤੀ ਬਿੱਲਾਂ ਦੇ ਖਿਲਾਫ਼ ਵਿਰੋਧ ਲੰਮੇਂ ਸਮੇਂ ਤੋਂ ਦਿੱਲੀ ਦੀ ਸਰਹੱਦਾਂ ਤੇ ਚੱਲਦਾ ਆ ਰਿਹਾ ਹੈ, ਪੰਜਾਬ ਦੇ ਸਿਆਸਤਦਾਨ ਕਿਸਾਨਾਂ ਵਿੱਚ ਸਰਗਰਮ ਹੋ ਗਏ ਹਨ। ਸੰਭੂ ਸਰਹੱਦ ਤੋਂ ਪੈਦਲ ਮਾਰਚ ਕਰਦੇ ਹੋਏ, ਵਿਧਾਇਕ ਦਲਵੀਰ ਸਿੰਘ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਸਿਮਰਤ, ਧੂਰੀ ਤੋਂ ਵਿਧਾਇਕ ਕਿਸਾਨਾਂ ਦੀ ਹਮਾਇਤ ਕਰਨ ਸਿੰਘੂ ਬਾਰਡਰ ‘ਤੇ ਪਹੁੰਚੇ ਹਨ।
ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਕਿਹਾ, ਕਿ ਅੱਜ ਸਾਡੀ ਚੁਣੀ ਹੋਈ ਸੰਸਦ ਵਿੱਚ ਹੰਗਾਮਾ ਹੋ ਰਿਹਾ ਹੈ, ਜਦੋਂ ਕਿ ਕਿਸਾਨ ਸੰਸਦ ਵਧੀਆ ਚੱਲ ਰਹੀ ਹੈ। ਬੀਜੇ ਪੀ ਪਾਰਟੀ ਕਿਸਾਨ ਬਿੱਲਾਂ ਦੇ ਹੱਕ ਵਿੱਚ ਹੈ, ਜਦ ਕਿ ਹੋਰ ਪਾਰਟੀਆਂ ਕਿਸਾਨਾਂ ਦੇ ਨਾਲ ਹਨ। ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਪਹਿਲ ਦੇ ਅਧਾਰ 'ਤੇ ਨਹੀ ਲੈ ਰਹੀ ਹੈ। ਜਦੋਂ ਅਸੀਂ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜੇ ਹਾਂ।
ਇਸ ਮੌਕੇ ਵਿਧਾਇਕ ਦਲਬੀਰ ਸਿੰਘ ਗੋਲਡੀ ਨੇ ਕਿਹਾ, ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ, ਕਿ ਉਹ ਕਿਸਾਨਾਂ ਦੀ ਮੰਗਾਂ ਨੂੰ ਸਵੀਕਾਰ ਕਰੇ ਅਤੇ ਇਨ੍ਹਾਂ 3 ਖੇਤੀਬਾੜੀ ਕਾਨੂੰਨਾਂ ਨੂੰ ਜਲਦੀ ਤੋਂ ਜਲਦੀ ਰੱਦ ਕਰ ਦੇਵੇ। ਅਸੀਂ ਅਤੇ ਸਾਡਾ ਪਰਿਵਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਨਾਲ ਹੈ। ਅਸੀਂ ਹਰ ਵਾਰ ਇੱਥੇ ਆਉਂਦੇ ਰਹਿੰਦੇ ਹਾਂ, ਜਿਵੇਂ ਹੀ ਕਿਸਾਨ ਆਗੂ ਆਦੇਸ਼ ਦਿੰਦੇ ਹਨ, ਉਹ ਇਸੇ ਤਰ੍ਹਾਂ ਅੱਗੇ ਵੱਧਣਗੇ, ਇਸ ਦੇ ਨਾਲ ਹੀ, ਕੇਂਦਰ ਸਰਕਾਰ ਨੂੰ ਕਿਸਾਨਾਂ ਦੀ ਮੰਗ ਨੂੰ ਪਹਿਲ ਅਧਾਰ 'ਤੇ ਮੰਨ ਲੈਣਾ ਚਾਹੀਦਾ ਹੈ।