ਪੰਜਾਬ

punjab

ETV Bharat / bharat

ਦੁਨੀਆ ਦਾ ਸਭ ਤੋਂ ਉੱਚਾ 'ਥੀਏਟਰ' - ਸਭ ਤੋਂ ਉੱਚਾ ਪਹਿਲਾ ਥੀਏਟਰ

ਲੱਦਾਖ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਪਹਿਲਾ ਥੀਏਟਰ ਖੁਲਿਆ ਹੈ। ਲੱਦਾਖ ਨੂੰ ਆਪਣਾ ਪਹਿਲਾ ਮੋਬਾਇਲ ਡਿਜ਼ੀਟਲ ਸਿਨੇਮਾ 11,562 ਫੁੱਟ ਦੀ ਉੱਚਾਈ 'ਤੇ ਮਿਲਿਆ ਹੈ। ਜਿਸਨੂੰ ਦੁਨੀਆ ਦਾ ਸਭ ਤੋਂ ਉੱਚਾ ਥੀਏਟਰ ਦਾ ਨਾਂ ਦਿੱਤਾ ਗਿਆ ਹੈ।

ਦੁਨੀਆ ਦਾ ਸਭ ਤੋਂ ਉੱਚਾ 'ਥੀਏਟਰ'
ਦੁਨੀਆ ਦਾ ਸਭ ਤੋਂ ਉੱਚਾ 'ਥੀਏਟਰ'

By

Published : Aug 29, 2021, 3:18 PM IST

ਲੱਦਾਖ: ਲੱਦਾਖ ਵਿੱਚ ਇੱਕ ਬਹੁਤ ਹੀ ਖ਼ੂਬਸੂਰਤ ਥੀਏਟਰ ਖੋਲਿਆ ਗਿਆ ਹੈ ਜੋ ਦੁਨੀਆਂ ਦਾ ਸਭ ਤੋਂ ਉੱਚਾ ਥੀਏਟਰ ਹੈ। ਲੱਦਾਖ ਨੂੰ ਆਪਣਾ ਪਹਿਲਾ ਮੋਬਾਇਲ ਡਿਜ਼ੀਟਲ ਸਿਨੇਮਾ 11,562 ਫੁੱਟ ਦੀ ਉੱਚਾਈ 'ਤੇ ਮਿਲਿਆ ਹੈ। ਜਿਸਨੂੰ ਦੁਨੀਆ ਦਾ ਸਭ ਤੋਂ ਉੱਚਾ ਥੀਏਟਰ ਦਾ ਨਾਂ ਦਿੱਤਾ ਗਿਆ ਹੈ।

ਸਿਨੇਮਾ ਦੇ ਅਨੁਭਵ ਨੂੰ ਸਭ ਤੋਂ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਾਉਣ ਲਈ ਲੱਦਾਖ ਦੇ ਲੇਹ ਦੇ ਪਲਦਾਨ ਇਲਾਕੇ 'ਚ 11,562 ਫੁੱਟ ਦੀ ਉੱਚਾਈ 'ਤੇ ਮੋਬਾਇਲ ਥੀਏਟਰ ਸ਼ੁਰੂ ਕੀਤਾ ਗਿਆ।

ਅਸਲ ਵਿੱਚ ਮੋਬਾਇਲ ਡਿਜ਼ੀਟਲ ਮੂਵੀ ਥੀਏਟਰ ਕੰਪਨੀ 'ਪਿਕਚਰ ਟਾਈਮ ਡਿਜ਼ੀਪਲੇਕਸ' ਨੇ ਲੇਹ, ਲੱਦਾਖ ਵਿੱਚ ਦੁਨੀਆ ਦਾ ਸਭ ਤੋਂ ਉੱਚਾ ਪਹਿਲਾ ਮੂਵਿੰਗ ਸਿਨੇਮਾ ਥੀਏਟਰ ਬਣਾਇਆ ਹੈ। ਇਸ ਦਾ ਮੁੱਖ ਉਦੇਸ਼ ਭਾਰਤ ਦੇ ਹਰ ਖੇਤਰ ਦੇ ਲੋਕਾਂ ਨੂੰ ਡਿਜ਼ੀਟਲ ਸਿਨੇਮਾ ਦਾ ਅਨੁਭਵ ਦੇਣਾ ਹੈ।

ਸਕ੍ਰੀਨਿੰਗ ਸੈਰੇਮਨੀ ਵਿੱਚ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਇੱਕ ਥੀਏਟਰ ਆਰਟਿਸਟ ਮੇਫਮ ਓਟਸਲ ਨੇ ਕਿਹਾ ਕਿ ਇਹ ਸਸਤੀ ਟਿਕਟ ਪ੍ਰਦਾਨ ਕਰਦਾ ਹੈ ਅਤੇ ਇਸ 'ਚ ਕਈ ਸਹੂਲਤਾਂ ਹਨ। ਇਸ ਵਿੱਚ ਬੈਠਣ ਲਈ ਥਾਂ ਵੀ ਬਹੁਤ ਚੰਗੀ ਹੈ। ਇੱਕ ਥੀਏਟਰ ਕਲਾਕਾਰ ਹੋਣ ਦੇ ਨਾਅਤੇ ਇਹ ਇੱਥੋਂ ਦੇ ਲੋਕਾਂ ਲਈ ਬਹੁਤ ਚੰਗਾ ਹੈ ਕਿਉਂਕਿ ਇਹ ਕਲਾ ਅਤੇ ਸਿਨੇਮਾ ਦੀ ਦੁਨੀਆ ਲਈ ਇਕ ਦੁਆਰ ਖੋਲ੍ਹੇਗਾ।

ਇਸ ਬਾਰੇ ਇੱਕ ਆਯੋਜਕ ਸੁਸ਼ੀਲ ਨੇ ਕਿਹਾ ਕਿ ਲੇਹ ਵਿੱਚ ਅਜਿਹੇ 4 ਥੀਏਟਰ ਸਥਾਪਿਤ ਕੀਤੇ ਜਾਣਗੇ। ਫ਼ਿਲਮ ਦੇ ਅਨੁਭਵ ਨੂੰ ਭਾਰਤ ਦੇ ਦੂਰ-ਦੁਰਾਡੇ ਖੇਤਰਾਂ 'ਚ ਲਿਆਉਣ ਲਈ ਪਹਿਲ ਕੀਤੀ ਗਈ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਵੀ ਇਸ ਦਾ ਵਿਸਥਾਰ ਕੀਤਾ ਜਾ ਸਕਦਾ ਹੈ।

ਇਸ ਥੀਏਟਰ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਉਹ 28 ਡਿਗਰੀ ਸੈਲਸੀਅਸ 'ਚ ਸੰਚਾਲਤ ਹੋ ਸਕੇ। ਲੋਕ ਸਿਨੇਮਾ ਥੀਏਟਰ ਸਥਾਪਤ ਕੀਤੇ ਜਾਣ ਤੋਂ ਕਾਫੀ ਖੁਸ਼ ਨਜ਼ਰ ਆਏ। ਸ਼ਾਮ ਨੂੰ ਫ਼ੌਜ ਲਈ ਬਾਲੀਵੁੱਡ ਫ਼ਿਲਮ ਬੇਲ ਬੌਟਮ ਵੀ ਪ੍ਰਦਰਸ਼ਿਤ ਕੀਤੀ ਗਈ ਸੀ।

ਇਹ ਵੀ ਪੜ੍ਹੋ:Drugs Case: ਅਦਾਕਾਰ ਅਰਮਾਨ ਕੋਹਲੀ ਗ੍ਰਿਫ਼ਤਾਰ

ABOUT THE AUTHOR

...view details