ਪੰਜਾਬ

punjab

ETV Bharat / bharat

ਹੈਰਾਨਕੁੰਨ ! ਪਹਿਲਵਾਨ ਦੇ ਪੂਰੇ ਪਰਿਵਾਰ ਨੂੰ ਮਾਰੀਆਂ ਗੋਲੀਆਂ, ਤਿੰਨ ਦੀ ਮੌਤ

ਸ਼ੁੱਕਰਵਾਰ ਦੁਪਹਿਰ ਹਰਿਆਣਾ ਦੇ ਰੋਹਤਕ ਵਿ$ਚ ਬਦਮਾਸ਼ਾਂ ਨੇ ਇੱਕ ਪਹਿਲਵਾਨ ਦੇ ਘਰ ਵਿੱਚ ਆ ਕੇ ਸਾਰੇ ਪਰਿਵਾਰ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਇਸ ਦੌਰਾਨ ਤਿੰਨ ਦੀ ਮੌਤ ਹੋ ਗਈ ਹੈ।

ਬਦਮਾਸ਼ਾਂ ਨੇ ਪਹਿਲਵਾਨ ਦੇ ਪੂਰੇ ਪਰਿਵਾਰ ਨੂੰ ਮਾਰੀਆਂ ਗੋਲੀਆਂ, ਤਿੰਨ ਦੀ ਮੌਤ
ਬਦਮਾਸ਼ਾਂ ਨੇ ਪਹਿਲਵਾਨ ਦੇ ਪੂਰੇ ਪਰਿਵਾਰ ਨੂੰ ਮਾਰੀਆਂ ਗੋਲੀਆਂ, ਤਿੰਨ ਦੀ ਮੌਤ

By

Published : Aug 28, 2021, 10:32 AM IST

ਰੋਹਤਕ:ਹਰਿਆਣਾ ਦੇ ਰੋਹਤਕ ਵਿੱਚ ਦਿਲ ਦਹਿਲਾਉਣ ਵਾਲੀ ਖ਼ਬਰ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਜੇ ਨਗਰ ਕਾਲੋਨੀ ਵਿੱਚ ਇੱਕ ਪਹਿਲਵਾਨ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੋਲੀਆਂ ਮਾਰ ਕੇ ਬਦਮਾਸ਼ ਫਰਾਰ ਹੋ ਗਏ। ਪਹਿਲਵਾਨ ਦੇ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਸਕਦੀ ਹੈ। ਪਹਿਲਵਾਨ ਦੀ 17 ਸਾਲਾ ਦੀ ਬੇਟੀ ਦੀ ਹਾਲਤ ਬਹੁਤ ਗੰਭੀਰ ਹੈ।

ਦੱਸਿਆ ਜਾ ਰਿਹਾ ਹੈ ਕਿ ਜਿਸ ਘਰ ਤੇ ਬਦਮਾਸ਼ਾਂ ਨੇ ਹਮਲਾ ਕੀਤਾ ਹੈ ਉਹ ਇੱਕ ਪਹਿਲਵਾਨ ਦਾ ਹੈ। ਪ੍ਰਦੀਪ ਮਲਿਕ ਉਰਫ ਬਬਲੂ ਉਸ ਵਕਤ ਆਪਣੀ ਪਤਨੀ, ਸੱਸ ਅਤੇ ਬੇਟੀ ਦੇ ਨਾਲ ਘਰ ਵਿਚ ਸੀ। ਦੁਪਹਿਰ 3:45 ਤੇ ਹਥਿਆਰਾਂ ਨਾਲ ਲੈਸ ਬਦਮਾਸ਼ ਘਰ ਵਿੱਚ ਆ ਗਏ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆ। ਬਦਮਾਸ਼ਾਂ ਨੇ ਚਾਰਾਂ ਦੇ ਸਿਰਾ ਵਿੱਚ ਗੋਲੀਆਂ ਮਾਰ ਦਿੱਤੀਆਂ। ਜ਼ਖ਼ਮੀ ਲੜਕੀ ਦੇ ਸਿਰ ਵਿੱਚ ਵੀ ਗੋਲੀ ਲੱਗੀ ਅਤੇ ਉਹ ਹਸਪਤਾਲ ਵਿਚ ਮੌਤ ਨਾਲ ਲੜਾਈ ਲੜ ਰਹੀ ਹੈ।

ਬਦਮਾਸ਼ਾਂ ਨੇ ਪਹਿਲਵਾਨ ਦੇ ਪੂਰੇ ਪਰਿਵਾਰ ਨੂੰ ਮਾਰੀਆਂ ਗੋਲੀਆਂ, ਤਿੰਨ ਦੀ ਮੌਤ

ਕਤਲ ਦੇ ਕਾਰਨ ਪਤਾ ਨਹੀਂ ਲੱਗੇ ਪਰ ਮਰਦ ਪਹਿਲਵਾਨ ਪ੍ਰਦੀਪ ਪ੍ਰਾਪਰਟੀ ਦਾ ਕੰਮ ਕਰਦਾ ਹੈ। ਇਸ ਵਿੱਚ ਕਿਆਸ ਲਗਾਈ ਜਾ ਰਹੀ ਹੈ ਹੈ ਕਿ ਪ੍ਰਾਪਰਟੀ ਵਿਵਾਦ ਕਤਲਾਂ ਦਾ ਕਾਰਨ ਹੋ ਸਕਦਾ ਹੈ। ਫਿਲਹਾਲ ਇਸ ਕੇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਰੋਹਤਕ ਦੇ ਐਸ ਪੀ ਰਾਹੁਲ ਸ਼ਰਮਾ ਜਾਂਚ ਕਰ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ।

ਬਦਮਾਸ਼ਾਂ ਨੇ ਪਹਿਲਵਾਨ ਦੇ ਪੂਰੇ ਪਰਿਵਾਰ ਨੂੰ ਮਾਰੀਆਂ ਗੋਲੀਆਂ, ਤਿੰਨ ਦੀ ਮੌਤ

ਐਸ ਪੀ ਨੇ ਕੇਸ ਦੀ ਗੰਭੀਰਤਾ ਨੂੰ ਵੇਖਦੇ ਹੋਏ ਸੀਆਈਏ -1 ਅਤੇ 2 ਦੀ ਇਕਾਈ ਦੀ ਜਾਂਚ ਕੀਤੀ ਹੈ। ਮੌਕੇ 'ਤੇ ਐਫਐਸਐਲ ਯੂਨਿਟ ਬਹੁਤ ਬੁਲਾਇਆ ਗਿਆ। ਪੁਲਿਸ ਵੱਲੋਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਕਾਰਤੂਸ ਦੇ ਖਾਲੀ ਖੋਲ ਨੂੰ ਬਰਾਮਦ ਕਰਕੇ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਅਣਪਛਾਤੇ ਬਦਮਾਸ਼ਾਂ ਉਤੇ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜੋ:ਕੁੱਤੇ ਦੀ ਜੋਗਿੰਗ ਕਰਦਿਆਂ ਦੀ ਵੀਡੀਓ VIRAL

ABOUT THE AUTHOR

...view details