ਪੰਜਾਬ

punjab

ETV Bharat / bharat

ਕੇਂਦਰ 42 ਲੱਖ ਅਯੋਗ ਕਿਸਾਨਾਂ ਦੇ ਖਾਤਿਆਂ ‘ਚੋਂ ਵਸੂਲ ਕਰੇਗੀ 3000 ਕਰੋੜ ਰੁਪਏ-ਤੋਮਰ - ਗੁਜਰਾਤ

ਮੰਗਲਵਾਰ ਨੂੰ ਸੰਸਦ ਵਿਚ ਦਿਤੇ ਜਵਾਬ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture Minister Narendra Singh Tomar) ਨੇ ਕਿਹਾ ਕਿ ਪ੍ਰਧਾਨ ਮੰਤਰੀ-ਯੋਜਨਾ ਸਕੀਮ ਤਹਿਤ ਪੈਸੇ ਪ੍ਰਾਪਤ ਕਰਨ ਵਾਲੇ 42.16 ਲੱਖ ਅਯੋਗ ਕਿਸਾਨਾਂ ਤੋਂ 2,992 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ।

ਕੇਂਦਰ 42 ਲੱਖ ਅਯੋਗ ਕਿਸਾਨਾਂ ਦੇ ਖਾਤਿਆਂ ‘ਚੋਂ ਵਸੂਲ ਕਰੇਗੀ 3000 ਕਰੋੜ ਰੁਪਏ-ਤੋਮਰ
ਕੇਂਦਰ 42 ਲੱਖ ਅਯੋਗ ਕਿਸਾਨਾਂ ਦੇ ਖਾਤਿਆਂ ‘ਚੋਂ ਵਸੂਲ ਕਰੇਗੀ 3000 ਕਰੋੜ ਰੁਪਏ-ਤੋਮਰ

By

Published : Jul 21, 2021, 1:50 PM IST

Updated : Jul 21, 2021, 2:02 PM IST

ਨਵੀਂ ਦਿੱਲੀ:ਪ੍ਰਧਾਨ ਮੰਤਰੀ-ਕਿਸਾਨ ਯੋਜਨਾ (Pradhan Mantri Kisan Samman Nidhi) ਤਹਿਤ ਕੇਂਦਰ ਸਰਕਾਰ ਕੇਂਦਰ ਦੁਆਰਾ ਦੇਸ ਭਰ ਦੇ ਕਿਸਾਨਾਂ ਨੂੰ 6000 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ, ਪਰ ਇਸ ਯੋਜਨਾ ਤਹਿਤ ਜਿਹੜੇ ਅਯੋਗ ਕਿਸਾਨ ਇਸ ਯੋਜਨਾ ਦਾ ਲਾਭ ਉਠਾ ਰਹੇ ਹਨ ਹੁਣ ਤੇ ਸਰਕਾਰ ਵੱਲੋਂ ਸਖਤਾਈ ਕਰਨ ਦੀ ਗੱਲ ਕਹੀ ਗਈ ਹੈ।

ਮੰਗਲਵਾਰ ਨੂੰ ਸੰਸਦ ਵਿਚ ਦਿਤੇ ਜਵਾਬ ਵਿਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ (Agriculture Minister Narendra Singh Tomar) ਨੇ ਕਿਹਾ ਕਿ ਪ੍ਰਧਾਨ ਮੰਤਰੀ-ਯੋਜਨਾ ਸਕੀਮ ਤਹਿਤ ਪੈਸੇ ਪ੍ਰਾਪਤ ਕਰਨ ਵਾਲੇ 42.16 ਲੱਖ ਅਯੋਗ ਕਿਸਾਨਾਂ ਤੋਂ 2,992 ਕਰੋੜ ਰੁਪਏ ਦੀ ਵਸੂਲੀ ਕੀਤੀ ਜਾ ਰਹੀ ਹੈ।

ਇਸ ਸਕੀਮ ਦਾ ਸਭ ਤੋਂ ਵੱਧ ਲਾਭ ਲੈਣ ਵਾਲੇ ਕਿਸਾਨ ਰਾਜ ਤੋਂ ਹਨ । ਜਾਣਕਾਰੀ ਅਨੁਸਾਰ ਅਸਾਮ ਵਿੱਚ 8.35 ਲੱਖ ਅਯੋਗ ਕਿਸਾਨਾਂ ਨੇ ਇਸਦਾ ਲਾਭ ਲਿਆ ਹੈ। ਉਸ ਤੋਂ ਬਾਅਦ 7.22 ਲੱਖ ਕਿਸਾਨਾਂ ਨੇ ਤਾਮਿਲਨਾਡੂ, ਪੰਜਾਬ ਵਿੱਚ 5.62 ਲੱਖ, ਮਹਾਰਾਸ਼ਟਰ ਵਿੱਚ 4.45 ਲੱਖ, ਉੱਤਰ ਪ੍ਰਦੇਸ਼ ਵਿੱਚ 2.65 ਲੱਖ ਅਤੇ ਗੁਜਰਾਤ ਵਿੱਚ 2.36 ਲੱਖ ਕਿਸਾਨਾਂ ਨੇ ਲਾਭ ਲਿਆ ਹੈ।

ਸੱਭ ਤੋਂ ਵੱਧ ਅਜਿਹੇ ਅਯੋਗ ਕਿਸਾਨ ਜਿਨ੍ਹਾਂ ਨੂੰ ਪ੍ਰਧਾਨ ਮੰਤਰੀ-ਕਿਸਾਨੀ ਪੈਸਾ ਮਿਲਿਆ, ਉਹ ਆਸਾਮ ਵਿਚ ਸਨ। ਅਸਾਮ ਵਿਚ 8.35 ਲੱਖ ਅਯੋਗ ਕਿਸਾਨਾਂ ਨੇ ਇਸ ਦਾ ਲਾਭ ਲਿਆ ਹੈ। ਉਸ ਤੋਂ ਬਾਅਦ 7.22 ਲੱਖ ਕਿਸਾਨਾਂ ਨੇ ਤਾਮਿਲਨਾਡੂ, ਪੰਜਾਬ ਵਿਚ 5.62 ਲੱਖ, ਮਹਾਰਾਸਟਰ ਵਿਚ 4.45 ਲੱਖ, ਉੱਤਰ ਪ੍ਰਦੇਸ ਵਿਚ 2.65 ਲੱਖ ਅਤੇ ਗੁਜਰਾਤ ਵਿਚ 2.36 ਲੱਖ ਕਿਸਾਨਾਂ ਨੇ ਲਾਭ ਲਿਆ ਹੈ।

ਇਹ ਵੀ ਪੜ੍ਹੋ: ਖੇਤੀਬਾੜੀ ਕਾਨੂੰਨਾਂ ਦੇ ਪਹਿਲੂਆਂ ‘ਤੇ ਚਰਚਾ ਕਰਨ ਕਿਸਾਨ ਜਥੇਬੰਦੀਆਂ- ਨਰਿੰਦਰ ਤੋਮਰ

Last Updated : Jul 21, 2021, 2:02 PM IST

ABOUT THE AUTHOR

...view details