ਤਾਮਿਲਨਾਡੂ : ਤਾਮਿਲਨਾਡੂ ਦੇ ਸਲੇਮ ਕੋਇੰਬਟੂਰ ਨੈਸ਼ਨਲ ਹਾਈਵੇ 'ਤੇ ਇੱਕ ਖ਼ਤਰਨਾਕ ਐਕਸੀਡੈਂਟ ਵਾਪਰਿਆ। ਇਸ ਐਕਸੀਡੈਂਟਦੀ ਵੀਡੀਓ ਬੇਹੱਦ ਦਰਦਨਾਕ ਤੇ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਹੈ।
ਐਕਸੀਡੈਂਟ ਦੀ ਇਹ ਵੀਡੀਓ ਇੱਕ ਵਿਅਕਤੀ ਵੱਲੋਂ ਕਾਰ ਵਿੱਚ ਬਣਾਈ ਗਈ ਹੈ। ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਅਚਾਨਕ ਇੱਕ ਤੇਜ਼ ਰਫ਼ਤਾਰ ਗੱਡੀ ਚਾਲਕ ਦੂਜੀ ਗੱਡੀ ਨੂੰ ਤੋਂ ਅੱਗੇ ਲੰਘਣ ਦੀ ਚਾਹ ਵਿੱਚ ਤੇਜ਼ ਰਫ਼ਤਾਰ 'ਚ ਗੱਡੀ ਚਲਾ ਰਿਹਾ ਹੈ। ਇਸ ਦੌਰਾਨ ਉਹ ਸੜਕ ਦੇ ਕਿਨਾਰੇ ਜਾ ਰਹੇ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੰਦਾ ਹੈ। ਇਹ ਟੱਕਰ ਇੰਨੀ ਕੁ ਭਿਆਨਕ ਸੀ ਕਿ ਮੋਟਰਸਾਈਕਲ ਹਵਾ 'ਚ ਉਡਦਾ ਹੋਇਆ ਸੜਕ ਦੇ ਕੰਢੇ ਆ ਡਿੱਗਦਾ ਹੈ ਤੇ ਉਸ 'ਤੇ ਸਵਾਰ ਦੋ ਲੋਕ ਹੇਠਾਂ ਡਿੱਗ ਜਾਂਦੇ ਹਨ। ਹਲਾਂਕਿ ਇਸ ਦੌਰਾਨ ਇੱਕ ਵਿਅਕਤੀ ਗੰਭੀਰ ਵਿਖਾਈ ਦੇ ਰਿਹਾ ਹੈ। ਗੱਡੀ ਚਾਲਕ ਤੇਜ਼ ਰਫਤਾਰ 'ਚ ਮੌਕੇ ਤੋ ਫਰਾਰ ਹੋ ਗਿਆ।