ਪੰਜਾਬ

punjab

ETV Bharat / bharat

Engineering Student Commits Suicide: ਤੇਲੰਗਾਨਾ ਦੇ ਵਾਰਂਗਲ ਵਿਚ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, ਦੋ ਵਿਦਿਆਰਥੀ ਗ੍ਰਿਫ਼ਤਾਰ - ਲੜਕੀ ਵੱਲੋਂ ਖੁਦਕੁਸ਼ੀ

ਤੇਲੰਗਾਨਾ ਦੇ ਵਾਰਂਗਲ ਵਿਚ ਇੱਕ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਆਤਮ ਹੱਤਿਆ ਕਰ ਲਈ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਦੋ ਵਿਦਿਆਰਥੀ ਉਸ ਨੂੰ ਕਥਿੱਤ ਤੌਰ 'ਤੇ ਪਰੇਸ਼ਾਨ ਕਰ ਰਹੇ ਸਨ। ਇਸੇ ਦੇ ਚੱਲਦੇ ਵਿਦਿਆਰਥਣ ਨੇ ਇਹ ਕਦਮ ਉਠਾਇਆ। ਮਾਤਾ-ਪਿਤਾ ਦੀ ਸ਼ਿਕਾਇਤ ਉੱਤੇ ਪੁਲਿਸ ਨੇ 2 ਵਿਦਿਆਰਥੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

ਤੇਲੰਗਾਨਾ ਦੇ ਵਾਰਂਗਲ ਵਿਚ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ,
ਤੇਲੰਗਾਨਾ ਦੇ ਵਾਰਂਗਲ ਵਿਚ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ,

By

Published : Feb 27, 2023, 8:33 PM IST

ਹੈਦਰਾਬਾਦ: ਤੇਲੰਗਾਨਾ ਦੇ ਵਾਰਂਗਲ ਵਿੱਚ ਇੱਕ ਇੰਜੀਨੀਅਰਿੰਗ ਦੀ ਵਿਦਿਆਰਥਣ ਨੇ ਆਪਣੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ। ਦਰਅਸਲ ਵਿਦਿਆਰਥਣ ਵੱਲੋਂ ਆਪਣੀ ਨਿੱਜੀ ਫੋਟੋਆਂ ਆਪਣੇ ਦੋਸਤ ਨੂੰ ਭੇਜਿਆਂ ਗਈਆਂ ਸਨ। ਪਰ ਉਨ੍ਹਾਂ ਫੋਟੋਆਂ ਨੂੰ ਹੋਰ ਨਾਲ ਸਾਂਝਾ ਕੀਤਾ ਗਿਆ । ਇਸ ਗੱਲ ਤੋਂ ਪ੍ਰੇਸ਼ਾਨ ਹੋ ਕੇ ਵਿਦਿਆਰਥਣ ਨੇ ਫਾਂਸੀ ਲਾ ਲਈ। ਪੁਲਿਸ ਅਧਿਕਾਰੀ ਨੇ ਇਸ ਮਾਮਲੇ ਬਾਰੇ ਸੋਮਵਾਰ ਨੂੰ ਜਾਣਕਾਰੀ ਦਿੱਤੀ ਗਈ ਹੈ। ਪੁਲਿਸ ਮੁਤਾਬਿਕ ਵਿਦਿਆਰਥੀ ਅਤੇ ਵਿਦਿਆਰਥਣ ਇੱਕ ਦੂਜੇ ਪਸੰਦ ਅਤੇ ਪਿਆਰ ਕਰਦੇ ਸਨ। ਪਰ ਲੜਕੇ ਵੱਲੋਂ ਆਪਣੀ ਸਹੇਲੀ ਦੀਆਂ ਫੋਟੋਆਂ ਬਾਕੀ ਦੋਸਤਾਂ ਨਾਲ ਸਾਂਝੀਆਂ ਕੀਤੀ ਗਈ।

ਜਦੋਂ ਇਸ ਗੱਲ ਦਾ ਪਤਾ ਉਸ ਲੜਕੀ ਨੂੰ ਲੱਗਦਾ ਹੈ ਤਾਂ ਉਹ ਬਹੁਤ ਪ੍ਰੇਸ਼ਾਨ ਹੋ ਜਾਂਦੀ ਹੈ । ਇਸੇ ਪ੍ਰੇਸ਼ਾਨੀ ਦੇ ਕਾਰਨ ਉਸ ਲੜਕੀ ਨੇ ਆਪਣੇ ਇਹ ਕਦਮ ਚੱਕ ਲਿਆ।ਮ੍ਰਿਤਕ ਦੇ ਮਾਤਾ-ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੀ ਧੀ ਨੂ ਦੋ ਲੜਕੇ ਬਹੁਤ ਪ੍ਰੇਸ਼ਾਨ ਕਰ ਰਹੇ ਸਨ। ਇਹ ਗੱਲ ਉਸ ਲੜਕੀ ਵੱਲੋਂ ਕਿਸੇ ਨਾਲ ਸਾਂਝੀ ਨਹੀਂ ਕੀਤੀ ਗਈ ਸੀ। ਸਭ ਕੁੱਝ ਖੁਦ ਹੀ ਬਰਦਾਸ਼ਤ ਕਰਦੀ ਰਹੀ। ਜਦੋਂ ਉਸ ਤੋਂ ਇਹ ਸਭ ਬਰਦਾਸ਼ ਨਾ ਹੋਇਆ ਤਾਂ ਉਸ ਨੇ ਜਲਾਲਤ ਚੋਂ ਨਿਕਲਣ ਲਈ ਖੁਦ ਦੀ ਹੀ ਜਾਨ ਲੈ ਲਈ।

ਪੁਲਿਸ ਦਾ ਬਿਆਨ: ਇਸ ਘਟਨਾ ਉੱਥੇ ਪੁਲਿਸ ਅਧਿਕਾਰੀਆਂ ਦਾ ਬਿਆਨ ਸਾਹਮਣੇ ਆਇਆ ਹੈ, ਉਨ੍ਹਾਂ ਆਖਿਆ ਕਿ ਮ੍ਰਿਤਕ ਦੇ ਮਾਤਾ-ਪਿਤਾ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਗਈ ਸੀ, ਕਿ ਉਨ੍ਹਾਂ ਦੀ ਲੜਕੀ ਨੂੰ ਦੋ ਲੜਕੇ ਤੰਗ ਪ੍ਰੇਸ਼ਾਨ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਦੀ ਲੜਕੀ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ। ਇਸੇ ਮਾਮਲੇ 'ਚ ਪੁਲਿਸ ਨੇ ਦੋ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਅਸੀਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ। ਗੌਰਤਲਬ ਹੈ ਕਿ ਪਿਛਲੇ ਸਾਲ ਵੀ ਇੱਕ ਆਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਸ 'ਚ ਇੱਕ ਸਰਕਾਰੀ ਹਸਪਤਾਲ ਡਿਗਰੀ ਕਾਲਜ ਦੀ ਵਿਦਿਆਰਥਣ ਨੂੰ ਉਸਦੇ ਸੀਨੀਅਰ ਡਾਟਕਟ ਪ੍ਰੇਸ਼ਾਨ ਕਰਦੇ ਸਨ ਤਾਂ ਉਸ ਵਿਦਿਆਰਥਣ ਵੱਲੋਂ ਵੀ ਖੁਦਕੁਸ਼ੀ ਕਰ ਲਈ ਸੀ।

ਇਹ ਵੀ ਪੜ੍ਹੋ:Girl Molested in Bihar: ਬਿਹਾਰ ਦੇ ਬਾਂਕਾ 'ਚ 2 ਸਾਲ ਦੀ ਬੱਚੀ ਨਾਲ ਬਲਾਤਕਾਰ, ਪਿੰਡ ਵਾਸੀਆਂ ਵਿੱਚ ਰੋਸ

ABOUT THE AUTHOR

...view details