ਹੈਦਰਾਬਾਦ ਡੈਸਕ (ਰਾਜਵਿੰਦਰ ਕੌਰ) : ਦੇਸ਼ ਭਰ ਵਿੱਚ 5 ਸਤੰਬਰ ਯਾਨੀ ਸੋਮਵਾਰ ਨੂੰ ਅਧਿਆਪਕ ਦਿਵਸ 2022 ਮਨਾਇਆ ਜਾ ਰਿਹਾ ਹੈ। ਇਸ ਦਿਨ ਵਿਦਿਆਰਥੀ ਜਿਸ ਨੂੰ ਆਪਣਾ ਗੁਰੂ ਮੰਨਦੇ ਹਨ, ਉਸ ਨੂੰ ਖਾਸ ਤਰੀਕੇ ਨਾਲ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਦੇ ਹੋਏ ਵਧਾਈਆਂ ਦਿੰਦੇ ਹਨ। ਕਈ ਦਹਾਕੇ ਪਹਿਲਾਂ ਸਿੱਖਿਆ ਦੇਣ ਵਾਲੇ ਨੂੰ ਅਧਿਆਪਕ ਨੂੰ ਗੁਰੂ ਵਜੋਂ ਸਨਮਾਨ ਦਿੱਤਾ (teacher day greetings) ਜਾਂਦਾ ਸੀ। ਇਹ ਗੁਰੂ ਜਾਂ ਅਧਿਆਪਿਕ ਜ਼ਰੂਰੀ ਨਹੀਂ ਕਿ ਸਕੂਲ ਵਿੱਚ ਹੀ ਹੋਵੇ, ਦਰਅਸਲ, ਸਾਡੀ ਜ਼ਿੰਦਗੀ ਵਿੱਚ ਸਾਨੂੰ ਮਾਰਗਦਰਸ਼ਨ ਦੇਣ ਵਾਲਾ ਗੁਰੂ ਮੰਨਿਆ ਜਾਂਦਾ ਹੈ।
ਇਹ ਗੁਰੂ ਸਕੂਲ, ਕਾਲਜ ਤੋਂ ਇਲਾਵਾ ਮਿਊਜ਼ਿਕ ਖੇਤਰ, ਨਿੱਜੀ ਜਿੰਦਗੀ ਜਾਂ ਕਿਸੇ ਅਦਾਰੇ ਵਿੱਚ ਵੀ ਮਿਲਦੇ ਹਨ, ਜਿਨ੍ਹਾਂ ਤੋਂ ਅਸੀਂ ਕਾਫ਼ੀ ਕੁਝ ਸਿੱਖ ਕੇ ਆਪਣੀ ਜਿੰਦਗੀ ਵਿੱਚ ਸਫ਼ਲਤਾ ਦੀਆਂ ਪੌੜੀਆਂ ਚੜ੍ਹਦੇ ਹਾਂ।
ਅਧਿਆਪਕ ਦਿਵਸ ਦਾ ਕੀ ਮਹੱਤਵ ਹੈ: ਸਾਡੇ ਜੀਵਨ ਵਿੱਚ ਅਧਿਆਪਕਾਂ ਦੀ ਸਭ ਤੋਂ ਮਹੱਤਵਪੂਰਨ ਭੂਮਿਕਾ ਹੁੰਦੀ ਹੈ, ਕਿਉਂਕਿ ਉਹ ਨਾ ਸਿਰਫ਼ ਸਾਨੂੰ ਕਿਤਾਬੀ ਗਿਆਨ ਦਿੰਦੇ ਹਨ, ਸਗੋਂ ਉਹ ਸਾਨੂੰ ਜਾਗਰੂਕ ਕਰਦੇ ਹਨ ਅਤੇ ਵਿਹਾਰਕ ਤੌਰ 'ਤੇ ਆਉਣ ਵਾਲੀਆਂ ਚੁਣੌਤੀਆਂ ਲਈ ਸਾਨੂੰ ਤਿਆਰ ਕਰਦੇ ਹਨ। ਜੇਕਰ ਦੇਖਿਆ ਜਾਵੇ ਤਾਂ ਹਰ ਵਿਅਕਤੀ ਇੱਕ ਅਧਿਆਪਕ ਹੈ ਜਿਸ ਤੋਂ ਤੁਹਾਨੂੰ ਨੈਤਿਕ ਗੱਲਾਂ ਸਿੱਖਣ ਨੂੰ ਮਿਲਦੀਆਂ ਹਨ।
ਮਾਤਾ-ਪਿਤਾ ਜਾਂ ਵੱਡੇ ਭੈਣ-ਭਰਾ ਜਾਂ ਘਰ ਦਾ ਕੋਈ ਹੋਰ, ਸਕੂਲ ਵਿੱਚ ਅਧਿਆਪਕ, ਕਾਲਜ ਵਿੱਚ ਪ੍ਰੋਫੈਸਰ, ਇੱਥੋਂ ਤੱਕ ਕਿ ਤੁਸੀਂ ਰੋਜ਼ਾਨਾ ਆਪਣੇ ਸਹਿਪਾਠੀ ਜਾਂ ਸਹਿਕਰਮੀ ਤੋਂ ਸਿੱਖਣ ਨੂੰ ਮਿਲਦੇ ਹੋ, ਇਹ ਸਭ ਪੜ੍ਹਾਉਣ ਦਾ ਹਿੱਸਾ ਹੈ। ਸਿੱਖਣ ਅਤੇ ਸਮਝਣ ਦੀ ਇਹ ਕਲਾ ਹਜ਼ਾਰਾਂ ਸਾਲਾਂ ਤੋਂ ਚਲੀ ਆ ਰਹੀ ਹੈ, ਇਸ ਲਈ ਅਸੀਂ ਹਮੇਸ਼ਾ ਅਧਿਆਪਨ ਜਾਂ ਅਧਿਆਪਕ ਦੇ ਦੁਆਲੇ ਹੀ ਰਹੇ ਹਾਂ।