ਮਦੁਰਈ: ਅੰਨਾਦ੍ਰਮੁਕ, ਦ੍ਰਮੁਕ, ਭਾਜਪਾ ਅਤੇ ਮਕੱਲ ਨੀਥੀ ਮਾਈਮ ਸਣੇ ਰਾਜਨੀਤੀਕ ਦਲਾਂ ਨੇ ਆਪਣੇ ਐਲਾਨ ਪੱਤਰ ਚ ਵੱਖ ਵੱਖ ਵਾਅਦਿਆ ਦੀ ਪੇਸ਼ਕਸ਼ ਕੀਤੀ ਹੈ। ਇਹ ਸਾਰੀ ਸਸ਼ਕੱਤ 6 ਅਪ੍ਰੈਲ ਨੂੰ ਹੋਣ ਵਾਲੀ ਵਿਧਾਨਸਭਾ ਚੋਣ ਚ ਖੁਦ ਦੀ ਚੋਣ ਦੇ ਲਈ ਕੀਤੀ ਜਾ ਰਹੀ ਹੈ। ਪਰ ਇੱਕ ਆਜਾਦ ਉਮੀਦਵਾਰ ਨੇ ਵਾਅਦਿਆਂ ਦੇ ਮਾਮਲੇ ਚ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਕੁਝ ਉਮੀਦਵਾਰਾਂ ਨੇ ਤਾਂ ਮਹਿਲਾਵਾਂ ਦੇ ਕਪੜੇ ਧੋਣ ਅਤੇ ਸੜਕ ਕੰਡੇ ਚਾਹ ਬਣਾਉਣ ਤੱਕ ਦਾ ਵੀ ਕੰਮ ਕੀਤਾ ਹੈ। ਪਾਰਟੀਆਂ ਨੇ ਵੋਟਰਾਂ ਨੂੰ ਸੋਨੇ ਦੇ ਗਹਿਣੇ, ਪਸ਼ੂਧੰਨ, ਮੋਬਾਇਲ ਫੋਨ, ਟੀਵੀ ਪੰਖੇ ਮਿਕਸਰ-ਗ੍ਰਾਇੰਡਰ, ਵਾਸ਼ਿੰਗ ਮਸ਼ੀਨ, ਐਲਪੀਜੀ ਸਿਲੰਡਰ ਅਤੇ ਸੋਲਰ ਕੂਕ ਟਾਪਸ ਦੇਣ ਦਾ ਵਾਅਦਾ ਕੀਤਾ ਹੈ। ਪਰ ਮਦੁਰਈ ਦੱਖਣ ਵਿਧਾਨਸਭਾ ਖੇਤਰ ਚ ਚੋਣ ਦੇ ਲਈ ਇਕ ਆਜਾਦ ਉਮੀਦਵਾਰ ਨੇ ਵਾਅਦਿਆਂ ਦੇ ਮਾਮਲਿਆਂ ਚ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ, ਉਨ੍ਹਾਂ ਨੇ ਵੋਟਰਾਂ ਨੂੰ ਲੁਭਾਉਣ ਲਈ ਚੰਨ ਤੇ ਛੁੱਟਿਆਂ ਮਣਾਉਣ ਤੱਕ ਦਾ ਕਲਪਨਾਯੋਗ ਵਾਅਦਾ ਕਰ ਦਿੱਤਾ ਹੈ।
ਆਜਾਦ ਉਮੀਦਵਾਰ ਦੇ 35 ਵਾਅਦੇ
ਮਦੁਰਈ ਦੱਖਣ ਦੇ ਆਜਾਦ ਉਮੀਦਵਾਰ ਥੁਲਮ ਸਰਵਨਨ ਨੇ 35 ਵਾਅਦੇ ਜਾਰੀ ਕੀਤੇ ਹੈ ਉਹ ਫ੍ਰੀਬੀਜ ਚ ਹੈਲੀਕਾਪਟਰਸ ਆਈਫੋਨ, ਤਿੰਨ ਮੰਜੀਲਾ ਘਰ, ਜਿਸ ਚ ਸਵੀਮਿੰਗ ਪੂਲ ਵੀ ਹੋਵੇਗਾ, ਦੇਣ ਦਾ ਵਾਅਦਾ ਕੀਤਾ ਹੈ। ਆਜਾਦ ਉਮੀਦਵਾਰ ਨੇ ਵੋਟਰਾਂ ਨੂੰ ਹਰ ਸਾਲ ਖਾਤੇ ਚ 1 ਕਰੋੜ ਰੁਪਏ ਜਮਾ ਕਰਨ ਦਾ ਵੀ ਵਾਅਦਾ ਕੀਤਾ ਹੈ। ਉਨ੍ਹਾਂ ਨੇ ਆਪਣੇ ਚੋਣ ਹਲਕੇ ਖੇਤਰ ਦੇ ਹਰ ਇਕ ਵਿਅਕਤੀ ਨੂੰ ਛੁੱਟੀ ’ਤੇ ਚੰਨ ਤੇ ਭੇਜਣ ਦਾ ਵੀ ਵਾਅਦਾ ਕੀਤਾ ਹੈ।