ਜੰਮੂ:ਜੰਮੂ ਦੇ ਰਤਨੁਚੱਕ-ਕਾਲੂਚਕ ਮਿਲਟਰੀ ਸਟੇਸ਼ਨ 'ਤੇ ਡਰੋਨ ਦੀਆਂ ਗਤੀਵਿਧੀਆਂ ਨੂੰ ਅਸਫਲ ਕਰਨ ਦੇ ਇਕ ਦਿਨ ਬਾਅਦ, ਹੁਣ ਇੱਕ ਫੇਰ ਡਰੋਨਾ ਦੀਆਂ ਗਤੀਵਿਧੀਆਂ ਨੂੰ ਦੇਖਿਆ ਗਿਆ ਹੈ। ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਨੂੰ ਕੁੰਜਵਾਨੀ ਵਿਚ ਡਰੋਨ ਦੀਆਂ ਗਤੀਵਿਧਿਆਂ ਦੇਖੀਆਂ ਗਈਆਂ ਹਨ। ਸੂਤਰਾਂ ਨੇ ਦੱਸਿਆ ਹੈ ਕਿ ਪਿਛਲੇ ਦੋ ਦਿਨਾਂ ਦੌਰਾਨ, ਜੰਮੂ ਵਿੱਚ ਘੱਟੋ-ਘੱਟ ਚਾਰ ਵਾਰ ਡਰੋਨ ਦੀ ਗਤੀਵਿਧੀ ਦੇਖਣ ਨੂੰ ਮਿਲੀ ਹੈ ਜਿੰਨ੍ਹਾਂ ਵਿੱਚੋਂ ਦੋ ਨੂੰ ਫੌਜ ਵੱਲੋਂ ਨੁਕਸਾਨ ਪਹੁੰਚਾਇਆ ਗਿਆ ਹੈ।
ਰੱਖਿਆ ਮੰਤਰਾਲੇ ਦੇ ਪਬਲਿਕ ਰਿਲੇਸ਼ਨ ਅਫਸਰ ਲੈਫਟੀਨੈਂਟ ਕਰਨਲ ਦਵਿੰਦਰ ਅਨੰਦ ਨੇ ਇਕ ਅਧਿਕਾਰਿਤ ਬਿਆਨ ਵਿੱਚ ਕਿਹਾ ਕਿ ਸੋਮਵਾਰ ਨੂੰ ਰਤਨੁਚੱਕ-ਕਾਲੂਚਕ ਮਿਲਟਰੀ ਖੇਤਰ ਵਿਚ ਦੋ ਡਰੋਨ ਦੇਖੇ ਗਏ ਜਿੰਨ੍ਹਾਂ ਨੂੰ ਫੌਜਾਂ ਦੁਆਰਾ ਭਜਾ ਦਿੱਤਾ ਗਿਆ। ਪੀ.ਆਰ.ਓ. ਨੇ ਦੱਸਿਆ ਕਿ, “ਮੌਕੇ ਤੇ ਤਾਇਨਾਤ ਟੀਮਾਂ ਦੇ ਵੱਲੋਂ ਚਿਤਾਵਨੀ ਦਿੰਦੇ ਹੋਏ ਉਨ੍ਹਾਂ ‘ਤੇ ਫਾਇਰਿੰਗ ਕੀਤੀ ਗਈ ਸੀ।''