ਭੋਪਾਲ: ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਇੱਕ ਵਾਰ ਫਿਰ ਆਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿੱਚ ਹਨ। ਅਸਲ ਵਿੱਚ ਸੰਸਦ ਮੈਂਬਰ ਸਾਧਵੀ ਪ੍ਰਗਿਆ ਇੱਕ ਵਾਰ ਆਪਣੇ ਅਜੀਬ ਬਿਆਨ ਕਾਰਨ ਸੁਰਖੀਆਂ ਵਿੱਚ ਹਨ।
ਸਾਧਵੀ ਪ੍ਰਗਿਆ ਨੇ ਕਾਂਗਰਸ ਤੇ ਵਿਅੰਗ ਕਸਦਿਆਂ ਕਿਹਾ ਕਿ ਮਹਿੰਗਾਈ ਵਰਗਾ ਕੁੱਝ ਨਹੀਂ ਹੈ ਬਲਕਿ ਸਿਰਫ਼ ਕਾਂਗਰਸ ਦੀ ਮਾਨਸਿਕਤਾ ਹੈ। ਇਹ ਸਭ ਫੋਕਟ ਦਾ ਪ੍ਰਚਾਰ ਕਰਦੇ ਰਹਿੰਦੇ ਹਨ। ਇਹ ਲੋਕ ਇਹ ਪ੍ਰਚਾਰ ਕਰਦੇ ਹਨ ਕਿ ਡੀਜ਼ਲ ਮਹਿੰਗਾ ਹੈ, ਪੈਟਰੋਲ ਮਹਿੰਗਾ ਹੈ। ਪ੍ਰਗਿਆ ਠਾਕੁਰ ਨੇ ਇਹ ਬਿਆਨ 50 ਨਵੀਆਂ ਬੱਸਾਂ ਦੇ ਲਾਂਚ ਪ੍ਰੋਗਰਾਮ ਦੌਰਾਨ ਦਿੱਤਾ ਹੈ। ਜਿਸ ਵਿੱਚ ਰਾਜ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀ ਸ਼ਮਿਲ ਸਨ। ਇਸ ਮੌਕੇ ਭੁਪੇਂਦਰ ਸਿੰਘ ਵੀ ਮੰਚ ਤੇ ਮੌਜੂਦ ਸਨ।