ਨਵੀਂ ਦਿੱਲੀ:ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਦੋਵਾਂ ਸਦਨਾਂ ਵਿੱਚ ਹੰਗਾਮੇ ਦੀ ਸਥਿਤੀ ਬਣੀ ਹੋਈ ਹੈ।ਰਾਜ ਸਭਾ ਦੀ ਜਿਵੇਂ ਹੀ ਕਾਰਵਾਈ ਸ਼ੁਰੂ ਹੋਈ, ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਦੁਪਹਿਰ 12 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।
ਰਾਜ ਸਭਾ ਵਿੱਚ ਸਪੀਕਰ ਵੈਂਕਈਆ ਨਾਇਡੂ ਕੱਲ੍ਹ ਦੇ ਹੰਗਾਮੇ ਦਾ ਜ਼ਿਕਰ ਕਰਦਿਆਂ ਸਦਨ ਵਿੱਚ ਭਾਵੁਕ ਹੋ ਗਏ। ਨਾਇਡੂ ਨੇ ਮੰਗਲਵਾਰ ਨੂੰ ਸੰਸਦ ਵਿੱਚ ਹੰਗਾਮੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸਰਕਾਰ (Government) ਨੂੰ ਕੀ ਕਰਨ ਅਤੇ ਕੀ ਨਾ ਕਰਨ ਲਈ ਮਜ਼ਬੂਰ ਨਹੀਂ ਕਰ ਸਕਦੀ।ਆਪਣੇ ਦੁੱਖ ਦਾ ਇਜ਼ਹਾਰ ਕਰਦਿਆਂ ਸਪੀਕਰ ਨਾਇਡੂ ਨੇ ਭਾਵੁਕ ਹਿਰਦੇ ਨਾਲ ਕਿਹਾ ਕਿ ਵਿਰੋਧੀ ਧਿਰ ਸਦਨ ਦੀ ਮਰਿਆਦਾ ਨੂੰ ਭੁੱਲ ਗਈ ਹੈ, ਅਜਿਹੀ ਘਟਨਾ ਦੁਬਾਰਾ ਨਹੀਂ ਹੋਣੀ ਚਾਹੀਦੀ।
ਵੈਂਕਈਆ ਨਾਇਡੂ ਨੇ ਕਿਹਾ ਕਿ ਇਸ ਰਾਜ ਸਭਾ ਦੀ ਸਾਰੀ ਪਵਿੱਤਰਤਾ ਖਤਮ ਹੋ ਗਈ।ਜਦੋਂ ਕੁਝ ਵਿਰੋਧੀ ਸੰਸਦ ਮੈਂਬਰ ਟੇਬਲ 'ਤੇ ਬੈਠੇ ਅਤੇ ਹੋਰ ਮੈਂਬਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ ਮੇਜ਼' ਤੇ ਚੜ੍ਹ ਗਏ। ਉਨ੍ਹਾਂ ਕਿਹਾ ਕਿ ਸਦਨ ਵਿੱਚ ਹੰਗਾਮਾ ਕਰਨ ਵਾਲੇ ਵਿਰੋਧੀ ਸੰਸਦ ਮੈਂਬਰਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।