ਦੇਹਰਾਦੂਨ:ਹੈਲੀਕਾਪਟਰ ਹਾਦਸੇ (Coonoor helicopter crash) ਦੌਰਾਨ ਸੀਡੀਐਸ ਬਿਪਿਨ ਰਾਵਤ ਦੀ ਮੌਤ ਹੋ ਗਈ ਤੇ ਭਾਰਤੀ ਹਵਾਈ ਸੈਨਾ ਨੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਮੌਤ ਦੀ ਪੁਸ਼ਟੀ ਕੀਤੀ ਸੀ। ਇਸ ਹਾਦਸੇ 'ਚ ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਹੈਲੀਕਾਪਟਰ ਤਾਮਿਲਨਾਡੂ ਦੇ ਕੂਨੂਰ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਇਸ ਜਹਾਜ਼ ਵਿੱਚ ਜਨਰਲ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ ਕੁੱਲ 14 ਲੋਕ ਸਵਾਰ ਸਨ। ਮਧੁਲਿਕਾ ਸੀਡੀਐਸ ਦੇ ਨਾਲ ਰਸਮੀ ਦੌਰੇ 'ਤੇ ਸੀ। ਸੀ.ਡੀ.ਐਸ. ਦੀ ਪਤਨੀ ਹੋਣ ਦੇ ਨਾਤੇ, ਉਹ ਇੱਕ ਮਹੱਤਵਪੂਰਨ ਅਹੁਦੇ 'ਤੇ ਵੀ ਰਹੀ ਸੀ ਅਤੇ ਉਹ ਜ਼ਿਆਦਾਤਰ ਦੌਰਿਆਂ 'ਤੇ ਉਨ੍ਹਾਂ ਦੇ ਨਾਲ ਜਾਂਦੀ ਸੀ। ਆਓ ਜਾਣਦੇ ਹਾਂ ਮਧੁਲਿਕਾ ਬਾਰੇ ਕੁਝ ਹੋਰ ਗੱਲਾਂ...
ਇਹ ਵੀ ਪੜੋ:ਹੈਲੀਕਾਪਟਰ ਕਰੈਸ਼ ਮਾਮਲਾ: CDS ਜਨਰਲ ਬਿਪਿਨ ਰਾਵਤ, ਪਤਨੀ ਮਧੁਲਿਕਾ ਸਮੇਤ 13 ਲੋਕਾਂ ਦੀ ਮੌਤ
ਸ਼ਾਹਡੋਲ ਦਾ ਜਵਾਈ ਸੀ ਬਿਪਿਨ ਰਾਵਤ
ਸੀਡੀਐਸ ਬਿਪਿਨ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਮੂਲ ਰੂਪ ਵਿੱਚ ਸ਼ਾਹਡੋਲ ਦੀ ਰਹਿਣ ਵਾਲੀ ਸੀ। ਰਿਆਸਤ ਮਧੁਲਿਕਾ ਸ਼ਹਿਡੋਲ ਦੇ ਸੋਹਾਗਪੁਰ, ਸਵ. ਕੁੰਨਰ ਮ੍ਰਿਗੇਂਦਰ ਸਿੰਘ ਦੀ ਵਿਚਕਾਰਲੀ ਪੁੱਤਰੀ ਸੀ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੰਗਲਵਾਰ ਨੂੰ ਹੀ ਸੋਹਾਗਪੁਰ ਹਾਊਸ 'ਚ ਮਧੁਲਿਕਾ ਨਾਲ ਉਨ੍ਹਾਂ ਦੀ ਗੱਲ ਹੋਈ ਸੀ। ਉਸ ਨੇ ਦੱਸਿਆ ਸੀ ਕਿ ਉਹ 8 ਤਰੀਕ ਤੱਕ ਬਾਹਰ ਰਹੇਗੀ। ਹੈਲੀਕਾਪਟਰ ਹਾਦਸੇ ਦੀ ਖ਼ਬਰ ਸੁਣ ਕੇ ਉਨ੍ਹਾਂ ਦੇ ਭਰਾ ਕੁੰਨਰ ਯਸ਼ਵਰਧਨ ਸਿੰਘ ਸਮੇਤ ਪੂਰਾ ਪਰਿਵਾਰ ਚਿੰਤਤ ਸੀ। ਸੀਡੀਐਸ ਬਿਪਿਨ ਰਾਵਤ ਦੀਆਂ 2 ਬੇਟੀਆਂ ਹਨ, ਵੱਡੀ ਬੇਟੀ ਕ੍ਰਿਤਿਕਾ ਰਾਵਤ ਦਾ ਵਿਆਹ ਮੁੰਬਈ 'ਚ ਹੋਇਆ ਹੈ, ਜਦਕਿ ਛੋਟੀ ਬੇਟੀ ਤਾਰਿਣੀ ਰਾਵਤ ਅਜੇ ਪੜ੍ਹ ਰਹੀ ਹੈ।
DWWA ਦੀ ਪ੍ਰਧਾਨ ਸੀ ਮਧੁਲਿਕਾ ਰਾਵਤ
ਜਨਰਲ ਬਿਪਿਨ ਰਾਵਤ ਦੀ ਪਤਨੀ ਮਧੁਲਿਕਾ ਰਾਵਤ ਡਿਫੈਂਸ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (DWWA) ਦੀ ਪ੍ਰਧਾਨ ਵੀ ਸੀ। ਉਹ ਫ਼ੌਜੀ ਜਵਾਨਾਂ ਦੀਆਂ ਪਤਨੀਆਂ, ਬੱਚਿਆਂ ਅਤੇ ਆਸ਼ਰਿਤਾਂ ਦੀ ਭਲਾਈ ਲਈ ਕੰਮ ਕਰਦੀ ਰਹੀ। ਡਿਫੈਂਸ ਵਾਈਵਜ਼ ਵੈਲਫੇਅਰ ਐਸੋਸੀਏਸ਼ਨ (DWWA) ਏਕੀਕ੍ਰਿਤ ਰੱਖਿਆ ਸਟਾਫ ਦੇ ਹੈੱਡਕੁਆਰਟਰ ਵਿਖੇ ਇੱਕ ਭਲਾਈ ਸੰਸਥਾ ਹੈ। ਮਧੁਲਿਕਾ ਭਲਾਈ ਪ੍ਰੋਗਰਾਮਾਂ ਅਤੇ ਮੁਹਿੰਮਾਂ ਵਿੱਚ ਸਰਗਰਮੀ ਨਾਲ ਹਿੱਸਾ ਲੈ ਰਹੀ ਸੀ। ਇਸ ਦੇ ਨਾਲ ਹੀ ਉਹ ਵੀਰ ਨਾਰੀਆਂ (ਸਿਪਾਹੀਆਂ ਦੀਆਂ ਵਿਧਵਾਵਾਂ) ਅਤੇ ਅਪਾਹਜ ਬੱਚਿਆਂ ਦੀ ਮਦਦ ਵੀ ਕਰਦੀ ਸੀ।