ਹੈਦਰਾਬਾਦ: ਤੂਫ਼ਾਨ 'ਈਡਾ' ਨੇ ਪਿਛਲੇ ਹਫ਼ਤੇ ਅਮਰੀਕਾ 'ਚ ਤਬਾਹੀ ਮਚਾਈ ਸੀ। ਇਸ ਦੇ ਨਾਲ ਹੀ ਬੁੱਧਵਾਰ ਨੂੰ ਨਿਉਯਾਰਕ ਵਿੱਚ ਭਾਰੀ ਮੀਂਹ ਪਿਆ। ਇੰਨੀ ਜ਼ਿਆਦਾ ਬਾਰਿਸ਼ ਦੇ ਕਾਰਨ ਉਥੋਂ ਦੀਆਂ ਸੜਕਾਂ ਵਿੱਚ ਪਾਣੀ ਖੜਾ ਹੋ ਗਿਆ ਹੈ।
ਚਲਦੀਆਂ ਕਾਰਾਂ ਵਿਚਕਾਰ ਹੀ ਰੁਕ ਗਈਆਂ। ਸਬਵੇਅ ਦੀ ਹਾਲਤ ਇਸ ਤਰ੍ਹਾਂ ਹੋ ਗਈ ਜਿਵੇਂ ਕੋਈ ਝਰਨਾ ਵਗ ਰਿਹਾ ਹੋਵੇ। ਇਸ ਦੇ ਕਈ ਵੀਡੀਓ ਸਾਹਮਣੇ ਆ ਰਹੇ ਹਨ। ਇਸ ਨੂੰ ਦੇਖ ਕੇ ਤੁਸੀਂ ਦਿੱਲੀ-ਮੁੰਬਈ ਦੀ ਬਾਰਿਸ਼ ਨੂੰ ਭੁੱਲ ਸਕਦੇ ਹੋ।