ਚੰਡੀਗੜ੍ਹ: ਸਰਬ ਪਿੱਤਰ ਮੱਸਿਆ ਵਾਲੇ ਦਿਨ ਸ਼ਰਾਧ ਖ਼ਤਮ ਹੋ ਗਏ ਸਨ। 7 ਅਕਤੂਬਰ ਤੋਂ ਸ਼ਰਦ ਨਰਾਤਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ। ਹਿੰਦੂ ਧਰਮ ਵਿੱਚ ਨਰਾਤਿਆਂ ਦਾ ਵਿਸ਼ੇਸ਼ ਮਹੱਤਵ ਹੈ। ਨਰਾਤੇ ਦੇ ਪਹਿਲੇ ਦਿਨ ਤੋਂ ਹੀ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ ਲੱਗਣੀ ਸ਼ੁਰੂ ਹੋਈ ਹੈ। ਹਾਲਾਂਕਿ, ਇਸ ਵਾਰ ਵੀ ਸ਼ਰਧਾਲੂਆਂ ਨੂੰ ਮਾਂ ਦੇ ਦਰਸ਼ਨ ਪਾਬੰਦੀਆਂ ਵਿਚਾਲੇ ਹੀ ਕਰਨੇ ਪੈਣਗੇ।
ਇਸੇ ਦੌਰਾਨ ਕੋਰੋਨਾ (Corona) ਨੂੰ ਲੈ ਕੇ ਜਾਰੀ ਦਿਸ਼ਾ-ਨਿਰਦੇਸ਼ਾਂ ਵਿਚਕਾਰ ਨਰਾਤਿਆਂ ਦਾ ਤਿਉਹਾਰ ਨੂੰ ਸੀਮਿਤ ਕਰ ਦਿੱਤਾ ਹੈ। ਭਵਨ ਮਾਰਗ 'ਤੇ ਕਈ ਆਕਰਸ਼ਕ ਦੁਆਰ ਬਣਾਏ ਗਏ ਹਨ। ਇਹ ਕਲਾਕਾਰ ਮਾਂ ਦੇ ਦਰਬਾਰ 'ਚ ਭੇਟਾਂ ਨਾਲ ਸੰਗਤਾਂ ਨੂੰ ਕਰਨਗੇ ਨਿਹਾਲ-ਪਹਿਲੇ ਨਰਾਤੇ 'ਤੇ ਗਾਇਕ ਸੁਖਵਿੰਦਰ 'ਤੇ ਸੂਫੀ ਗਾਇਕ ਹੰਸ ਰਾਜ ਹੰਸ (Sufi singer Hans Raj Hans) ਨੇ ਮਾਤਾ ਦੇ ਦਰਬਾਰ 'ਚ ਆਰਤੀ 'ਚ ਮਾਂ ਦੀਆਂ ਭੇਟਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ।
ਉਥੇ ਹੀ 9 ਅਕਤੂਬਰ ਨੂੰ ਸਵੇਰੇ ਮਾਸਟਰ ਸਲੀਮ ਅਤੇ ਸ਼ਾਮ ਲੱਖਾ ਸਿੰਘ ਸ਼ਰਧਾਲੂਆਂ ਨੂੰ ਭੇਟਾਂ ਨਾਲ ਨਿਹਾਲ ਕਰਨਗੇ। ਰਾਤ 9 ਵਜੇ ਸ਼੍ਰੇਆ ਘੋਸ਼ਾਲ (Shreya Ghoshal) ਅਤੇ ਗਾਇਕ ਗੁਰਦਾਸ ਮਾਨ (Singer Gurdas Mann) ਮਾਂ ਦੀਆਂ ਭੇਟਾਂ ਦਾ ਗੁਣਗਾਣ ਕਰਨਗੇ। ਇਸ ਤੋਂ ਇਲਾਵਾ ਰਾਤ 10 ਵਜੇ ਪੰਜਾਬੀ ਬ੍ਰਦਰਸ ਲਖਵਿੰਦਰ ਵਡਾਲੀ ਸੂਫੀਆਨਾ ਅੰਦਾਜ਼ 'ਚ ਪੇਸ਼ਕਾਰੀ ਦੇਣਗੇ।
ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਗਾਇਕ ਗੁਰਦਾਸ ਮਾਨ ( Gurdas Mann) ਪਿਛਲੇ ਦਿਨ੍ਹਾਂ 'ਚ ਵਿਵਾਦਾਂ ਵਿੱਚ ਘਿਰੇ ਹੋਏ ਸਨ। ਉਨ੍ਹਾਂ ਉੱਪਰ ਜਲੰਧਰ ਦਿਹਾਤੀ ਪੁਲਿਸ (Police) ਦੇ ਨਕੋਦਰ ਥਾਣੇ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਸੀ।