ਮੁੰਬਈ- ਬੁੱਧਵਾਰ ਨੂੰ ਲਗਾਤਾਰ ਤੀਜੇ ਦਿਨ ਭਾਰਤੀ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਰੁਝਾਨ ਬਣਿਆ ਹੋਇਆ ਹੈ। ਸ਼ੁਰੂਆਤੀ ਕਾਰੋਬਾਰ ਦੇ ਦੌਰਾਨ, ਸੈਂਸੈਕਸ 400 ਅੰਕਾਂ ਤੋਂ ਵੱਧ ਕੇ 50,700 'ਤੇ ਪਹੁੰਚ ਗਿਆ ਅਤੇ ਨਿਫਟੀ 100 ਅੰਕਾਂ ਦੇ ਵਾਧੇ ਨਾਲ 15,000 ਦੇ ਉੱਪਰ ਕਾਰੋਬਾਰ ਕਰ ਰਿਹਾ ਹੈ।
ਸੈਂਸੈਕਸ ਪਿਛਲੇ ਸੈਸ਼ਨ ਤੋਂ ਸਵੇਰੇ 9.32 ’ਤੇ 358.17 ਅੰਕ ਭਾਵ 0.71 ਫੀਸਦੀ ਦੀ ਤੇਜ਼ੀ ਨਾਲ 50,655.06 'ਤੇ ਕਾਰੋਬਾਰ ਕਰ ਰਿਹਾ ਸੀ, ਜਦੋਂ ਕਿ ਨਿਫਟੀ ਪਿਛਲੇ ਸੈਸ਼ਨ ਤੋਂ 113.15 ਅੰਕ ਜਾਂ 0.76 ਫੀਸਦੀ ਦੀ ਤੇਜ਼ੀ ਨਾਲ 15,032.25 'ਤੇ ਬਣਿਆ ਹੋਇਆ ਸੀ।
ਬੰਬੇ ਸਟਾਕ ਐਕਸਚੇਂਜ (ਬੀ. ਐੱਸ. ਈ.) 'ਤੇ ਆਧਾਰਤ 30 ਸ਼ੇਅਰਾਂ ਵਾਲਾ ਸੈਂਸੈਕਸ 441.32 ਅੰਕਾਂ ਦੀ ਤੇਜ਼ੀ ਨਾਲ 50,738.21 ਦੇ ਪੱਧਰ 'ਤੇ ਖੁੱਲ੍ਹਿਆ ਅਤੇ ਪਿਛਲੇ ਸੈਸ਼ਨ ਤੋਂ 50,776.48 'ਤੇ ਪਹੁੰਚ ਗਿਆ, ਜਦੋਂ ਕਿ ਸੈਂਸੈਕਸ ਦਾ ਹੇਠਲੇ ਪੱਧਰ 50,591.50 'ਤੇ ਰਿਹਾ।