ਜੈਪੁਰ: ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਰਾਜਸਥਾਨ ਅਤੇ ਹੋਰ ਕਈ ਸੂਬਿਆਂ ਵਿੱਚ ਅਜੇ ਤੱਕ ਵਿਦਿਅਕ ਅਦਾਰੇ ਬੰਦ ਹਨ ਪਰ ਕਈ ਸੂਬਿਆਂ ਨੇ ਸਕੂਲ, ਕਾਲਜ ਖੋਲ੍ਹ ਦਿੱਤੇ ਹਨ। ਰਾਜਸਥਾਨ ਦੀ ਸੂਬਾ ਸਰਕਾਰ ਨੇ ਇੱਥੇ ਦੇ ਸਕੂਲਾਂ ਵਿੱਚ ਚਲ ਰਹੀ ਉਲਝਣ ਨੂੰ ਖ਼ਤਮ ਕਰ ਦਿੱਤਾ ਹੈ। ਇੱਥੇ ਹੁਣ 30 ਨਵੰਬਰ ਤੱਕ ਸਕੂਲ ਕਾਲਜ ਕੋਚਿੰਗ ਸੈਂਟਰ ਬੰਦ ਰਹਿਣਗੇ। ਪ੍ਰਦੇਸ਼ ਦੇ ਗ੍ਰਹਿ ਵਿਭਾਗ ਨੇ ਆਪਣੇ 1 ਨਵੰਬਰ ਨੂੰ ਜਾਰੀ ਆਦੇਸ਼ਾਂ ਵਿੱਚ ਫੇਰਬਦਲ ਕਰਦੇ ਹੋਏ ਇਹ ਫੈਸਲਾ ਲਿਆ ਹੈ।
ਰਾਜਸਥਾਨ 'ਚ 30 ਨਵੰਬਰ ਤੱਕ ਸਕੂਲ, ਕਾਲਜ, ਕੋਚਿੰਗ ਸੈਂਟਰ ਰਹਿਣਗੇ ਬੰਦ - Schools, colleges, coaching centers in Rajasthan will remain closed
ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਰਾਜਸਥਾਨ ਅਤੇ ਹੋਰ ਕਈ ਸੂਬਿਆਂ ਵਿੱਚ ਅਜੇ ਤੱਕ ਵਿਦਿਅਕ ਅਦਾਰੇ ਬੰਦ ਹਨ ਪਰ ਕਈ ਸੂਬਿਆਂ ਨੇ ਸਕੂਲ, ਕਾਲਜ ਖੋਲ੍ਹ ਦਿੱਤੇ ਹਨ।
ਫ਼ੋਟੋ
ਰਾਜਸਥਾਨ ਦੇ ਗ੍ਰਹਿ ਵਿਭਾਗ ਦੇ ਸ਼ਾਸਨ ਸਕੱਤਰ ਐਨਐਲ ਮੀਨਾ ਨੇ ਕਿਹਾ ਕਿ 1 ਨਵੰਬਰ ਨੂੰ ਇੱਥੇ ਸਕੂਲ ਕਾਲਜ, ਸਿਖਿਅਕ ਅਤੇ ਕੋਚਿੰਗ ਅਦਾਰਿਆਂ ਅਤੇ ਨਿਯਮਿਤ ਕਲਾਸਰੂਮ ਸਰਗਰਮੀਆਂ 16 ਨਵੰਬਰ ਤੱਕ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ। ਹੁਣ ਸੂਬਾ ਸਰਕਾਰ ਨੇ ਪਿਛਲੇ ਆਦੇਸ਼ ਵਿੱਚ ਫੇਰਬਦਲ ਕਰਦੇ ਹੋਏ 30 ਨਵੰਬਰ ਤੱਕ ਉਪਰੋਕਤ ਆਦੇਸ਼ ਪ੍ਰਭਾਵੀ ਰਹਿਣ ਦਾ ਆਦੇਸ਼ ਮੰਗਲਵਾਰ ਸ਼ਾਮ ਨੂੰ ਜਾਰੀ ਕੀਤਾ ਹੈ। ਇਸ ਮੁਤਾਬਕ ਹੁਣ ਸਾਰੇ ਸਕੂਲ, ਕਾਲਜ, ਕੋਚਿੰਗ ਸੈਂਟਰ 30 ਨਵੰਬਰ ਤੱਕ ਬੰਦ ਰਹਿਣਗੇ।