ਗੋਹਾਣਾ:ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਚ ਦੇਸ਼ ਦਾ ਕਿਸਾਨ ਦਿੱਲੀ ਦੇ ਬਾਰਡਰ ’ਤੇ ਪ੍ਰਦਰਸ਼ਨ ਕਰ ਰਿਹਾ ਹੈ। ਕੇਂਦਰ ਸਰਕਾਰ ਤੋਂ ਕਿਸਾਨ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਹਨ। ਇਸ ਸਬੰਧ ਚ ਕਈ ਵਾਰ ਕਿਸਾਨਾਂ ਅਤੇ ਸਰਕਾਰ ਦੀ ਮੀਟਿੰਗਾਂ ਵੀ ਚੁੱਕੀਆਂ ਹਨ ਪਰ ਇਸਦਾ ਹੱਲ ਅਜੇ ਤੱਕ ਨਹੀਂ ਹੋ ਪਾਇਆ ਹੈ। ਦੱਸ ਦਈਏ ਕਿ ਕਿਸਾਨਾਂ ਨੇ ਇਨ੍ਹਾਂ ਕਾਨੂੰਨਾਂ ਦੇ ਵਿੱਚ ਕੀ ਕਾਲਾ ਹੈ ਇਸਦੇ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਇੱਕ ਕਿਤਾਬ ਲਾਂਚ ਕੀਤੀ ਗਈ ਹੈ। ਇਸ ਕਿਤਾਬ ’ਤੇ ਲਿਖਿਆ ਹੈ ਕਿ ਤਿੰਨ ਖੇਤੀ ਕਾਨੂੰਨ ਲਾਗੂ ਹੋਣ ਜਾਣ ਤੋਂ ਬਾਅਦ ਕਿਸਾਨ ਕਿੰਨਾ ਬਰਬਾਦ ਹੋ ਜਾਵੇਗਾ। ਇਸ ਕਿਤਾਬ ਦਾ ਨਾਂ 'ਖੇਤੀਬਾੜੀ ਕਾਨੂੰਨਾਂ ’ਚ ਕੀ ਕਾਲਾ ਹੈ' ਹੈ
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਗੁਰਨਾਮ ਸਿੰਘ ਚੜੂਨੀਨੇ ਪ੍ਰੈਸ ਕਾਨਫਰੰਸ ਕਰ ਦੱਸਿਆ ਕਿ ਭਾਰਤ ਦੇ ਪ੍ਰਧਾਨਮੰਤਰੀ ਨੇ ਸਵਾਲ ਕੀਤਾ ਸੀ ਕਿ 3 ਖੇਤੀਬਾੜੀ ਕਾਨੂੰਨਾਂ ਚ ਕੀ ਕਾਲਾ ਹੈ ਇਹ ਦੱਸਿਆ ਜਾਵੇ। ਖੇਤੀਬਾੜੀ ਕਾਨੂੰਨਾਂ ਚ ਕੀ ਕਾਲਾ ਹੈ ਨਾਂ ਦੀ ਇਹ ਕਿਤਾਬ ਨੂੰ ਲਾਂਚ ਕੀਤਾ ਗਿਆ ਹੈ। ਕਿਤਾਬ ਚ ਸਾਫ ਤੌਰ ਤੇ ਲਿਖਿਆ ਹੈ ਕਿ ਤਿੰਨ ਖੇਤੀਬਾੜੀ ਕਾਨੂੰਨ ਦੇ ਲਾਗੂੰ ਹੋਣ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਝੇਲਣਾ ਪਵੇਗਾ। ਨਾਲ ਹੀ ਇਸ ਨਾਲ ਦੇਸ਼ ਨੂੰ ਵੀ ਕਾਫੀ ਨੁਕਸਾਨ ਹੋਵੇਗਾ। ਕਿਸਾਨ ਆਗੂ ਨੇ ਦੱਸਿਆ ਕਿ 10000 ਕਿਤਾਬਾਂ ਨੂੰ ਪਹਿਲਾਂ ਹੀ ਛਪਵਾ ਲਿਆ ਹੈ ਅਤੇ 5000 ਹੋਰ ਕਿਸਾਨ ਛਪਵਾ ਕੇ ਲੋਕਾਂ ਚ ਵੰਡਣ ਦਾ ਕੰਮ ਕੀਤਾ ਜਾਵੇਗਾ।