ਲਖਨਊ: ਸੀਨੀਅਰ ਕਾਂਗਰਸੀ ਨੇਤਾਵਾਂ ਅਤੇ ਸਾਬਕਾ ਕੇਂਦਰੀ ਮੰਤਰੀ ਸਲਮਾਨ ਖੁਰਸ਼ੀਦ ਅਤੇ ਪ੍ਰਮੋਦ ਤਿਵਾੜੀ ਨੂੰ ਪੁਲਿਸ ਨੇ ਲਖੀਮਪੁਰ ਜਾਣ ਤੋਂ ਰੋਕ ਦਿੱਤਾ। ਪੁਲਿਸ ਨੇ ਲਾਲ ਬਹਾਦਰ ਸ਼ਾਸਤਰੀ ਮਾਰਗ ਸਥਿਤ ਰਿਹਾਇਸ਼ ਨੂੰ ਸਵੇਰ ਤੋਂ ਹੀ ਘੇਰ ਲਿਆ ਸੀ। ਸਲਮਾਨ ਖੁਰਸ਼ੀਦ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਵਿੱਚ ਕਿਹਾ ਕਿ ਲਖੀਮਪੁਰ ਜਾਣਾ ਸਾਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਨੇ ਕਿਹਾ ਕਿ ਸਾਡੀ ਨੇਤਾ ਪ੍ਰਿਯੰਕਾ ਗਾਂਧੀ ਨੂੰ ਲਖੀਮਪੁਰ ਜਾਂਦੇ ਸਮੇਂ ਰੋਕਿਆ ਗਿਆ ਸੀ, ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਉੱਥੇ ਪਹੁੰਚੀਏ।ਮੈਂ ਇੱਥੇ ਪ੍ਰਮੋਦ ਤਿਵਾੜੀ ਜੀ ਦੇ ਨਾਲ ਆਇਆ ਹਾਂ। ਪ੍ਰਮੋਦ ਤਿਵਾੜੀ ਜੀ ਨੂੰ ਘਰ ਵਿੱਚ ਬੰਦ ਰੱਖਿਆ ਗਿਆ ਹੈ ਅਤੇ ਮੈਂ ਵੀ ਉਨ੍ਹਾਂ ਦੇ ਨਾਲ ਘਰ ਵਿੱਚ ਬੰਦ ਹਾਂ। ਮੈਨੂੰ ਖੁਸ਼ੀ ਹੈ ਕਿ ਮੈਂ ਉਨ੍ਹਾਂ ਦੇ ਨਾਲ ਹਾਂ। ਮੈਂ ਚਾਹੁੰਦਾ ਹਾਂ ਕਿ ਲੋਕਤੰਤਰ ਨੂੰ ਬੰਦ ਨਾਂ ਕੀਤਾ ਜਾਵੇ।