ਪੰਜਾਬ

punjab

ETV Bharat / bharat

RAJASTHAN: ਬੋਰਵੈੱਲ 'ਚ ਡਿੱਗੇ ਬੱਚੇ ਨੂੰ ਕੱਢਿਆ ਬਾਹਰ, NDRF ਦੀ ਟੀਮ ਨੇ ਲੱਕੀ ਨੂੰ ਬਚਾਇਆ - ਰਾਜਸਥਾਨ ਦੇ ਜੈਪੁਰ

ਰਾਜਸਥਾਨ ਦੇ ਜੈਪੁਰ 'ਚ 9 ਸਾਲ ਦਾ ਬੱਚਾ ਖੇਡਦੇ ਹੋਏ ਬੋਰਵੈੱਲ 'ਚ ਡਿੱਗ ਗਿਆ ਸੀ। ਜਿਸ ਨੂੰ NDRF ਦੀ ਟੀਮ ਨੇ ਬਚਾਅ ਕਰ ਕੇ ਸੁਰੱਖਿਅਤ ਬਾਹਰ ਕੱਢ ਲਿਆ ਹੈ।

ਜੈਪੁਰ 'ਚ ਖੇਡਦੇ ਹੋਏ 9 ਸਾਲਾ ਲੱਕੀ ਬੋਰਵੈੱਲ 'ਚ ਡਿੱਗਿਆ
ਜੈਪੁਰ 'ਚ ਖੇਡਦੇ ਹੋਏ 9 ਸਾਲਾ ਲੱਕੀ ਬੋਰਵੈੱਲ 'ਚ ਡਿੱਗਿਆ

By

Published : May 20, 2023, 1:48 PM IST

Updated : May 20, 2023, 4:17 PM IST

ਜੈਪੁਰ:ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿੱਚ ਬੋਰਵੈੱਲ ਵਿੱਚ ਡਿੱਗੇ ਇੱਕ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 9 ਸਾਲਾ ਲੱਕੀ ਸ਼ਨੀਵਾਰ ਸਵੇਰੇ 7 ਵਜੇ ਖੇਡਦੇ ਹੋਏ 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ। ਮਾਸੂਮ ਕਰੀਬ 70 ਫੁੱਟ ਡੂੰਘੇ ਬੋਰਵੈੱਲ 'ਚ ਫਸ ਗਿਆ ਸੀ। ਉਸ ਨੂੰ ਕੱਢਣ ਲਈ 6 ਘੰਟੇ ਤੱਕ ਬਚਾਅ ਮੁਹਿੰਮ ਚਲਾਈ ਗਈ। ਲੱਕੀ ਨੂੰ ਸਿਵਲ ਡਿਫੈਂਸ ਅਤੇ ਐਨਡੀਆਰਐਫ ਦੀ ਟੀਮ ਵੱਲੋਂ ਕਾਫੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ।

ਜਾਣੋ ਪੂਰਾ ਮਾਮਲਾ: ਪਿੰਡ ਵਾਸੀਆਂ ਅਨੁਸਾਰ ਜੋਬਨੇਰ ਦੇ ਪਿੰਡ ਭੋਜਪੁਰਾ ਵਿੱਚ ਬੋਰਵੈੱਲ ਲੰਬੇ ਸਮੇਂ ਤੋਂ ਬੰਦ ਪਿਆ ਹੈ। ਬੋਰਵੈੱਲ ਦੇ ਮੂੰਹ 'ਤੇ ਪੱਥਰ ਰੱਖਿਆ ਹੋਇਆ ਸੀ। ਸ਼ਨੀਵਾਰ ਸਵੇਰੇ ਬੱਚੇ ਮੈਦਾਨ ਵਿੱਚ ਖੇਡ ਰਹੇ ਸਨ। ਖੇਡਦੇ ਹੋਏ ਬੱਚਿਆਂ ਨੇ ਪੱਥਰ ਹਟਾ ਦਿੱਤਾ, ਜਿਸ ਕਾਰਨ ਅਕਸ਼ਿਤ ਉਰਫ ਲੱਕੀ ਬੋਰਵੈੱਲ 'ਚ ਡਿੱਗ ਗਿਆ। ਬੱਚੇ ਦੇ ਬੋਰਵੈੱਲ 'ਚ ਡਿੱਗਣ ਦੀ ਸੂਚਨਾ ਮਿਲਦੇ ਹੀ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ ਅਤੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ, ਸਿਵਲ ਡਿਫੈਂਸ ਅਤੇ ਐਨਡੀਆਰਐਫ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਕੀਤਾ।

  1. ਬੱਚੀਆਂ ਦੀ ਤੋਤਲੀ ਜ਼ੁਬਾਨ 'ਚੋਂ ਸੁਣੋ ਇਲਾਹੀ ਬਾਣੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੇ ਕੀਤਾ ਸਨਮਾਨ
  2. ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਭਾਜਪਾ ਦੀ ਰਣਨੀਤੀ ਕੀ ? ਹਰਦੀਪ ਪੁਰੀ ਦੇ ਬਿਆਨ ਨੇ ਕੀਤਾ ਇਸ਼ਾਰਾ, ਖਾਸ ਰਿਪੋਰਟ
  3. ਸਿੰਘਾਂ ਨੇ ਮਾਊਂਟ ਐਵਰਸਟ ਦੀ ਚੋਟੀ 'ਤੇ ਦਿਖਾਏ ਗੱਤਕੇ ਦੇ ਜੌਹਰ, ਸਿਰਜਿਆ ਇਹ ਇਤਿਹਾਸ

ਮੌਕੇ 'ਤੇ ਮੌਜੂਦ ਪ੍ਰਸ਼ਾਸਨ: ਬੱਚੇ ਨੂੰ ਬੋਰਵੈੱਲ ਤੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਉਸਦਾ ਇਲਾਜ ਕੀਤਾ ਜਾਵੇਗਾ। ਦੂਜੇ ਪਾਸੇ ਮਾਮਲੇ ਦੀ ਸੂਚਨਾ ਮਿਲਦੇ ਹੀ ਜੋਬਨੇਰ ਦੇ ਐਸਡੀਐਮ ਅਰੁਣ ਕੁਮਾਰ ਜੈਨ, ਤਹਿਸੀਲਦਾਰ ਪਵਨ ਚੌਧਰੀ, ਜੋਬਨੇਰ ਦੇ ਡੀਐਸਪੀ ਮੁਕੇਸ਼ ਚੌਧਰੀ, ਥਾਣਾ ਇੰਚਾਰਜ ਪੁਲੀਸ ਸਮੇਤ ਮੌਕੇ ’ਤੇ ਪਹੁੰਚ ਗਏ।

Last Updated : May 20, 2023, 4:17 PM IST

ABOUT THE AUTHOR

...view details