ਨਵੀਂ ਦਿੱਲੀ: ਮੰਗਲਵਾਰ ਸਵੇਰੇ ਦਿੱਲੀ ‘ਚ ਮੀਂਹ ਪੈਣ ਨਾਲ ਸੁਹਾਵਣਾ ਹੋ ਗਿਆ ਹੈ। ਅੱਜ ਸਵੇਰ ਰਾਜਧਾਨੀ ਵਿੱਚ ਬੱਦਲਬਾਈ ਵਾਲਾ ਮੌਸਮ ਸੀ। ਦਿੱਲੀ ਦੇ ਕਈ ਇਲਾਕਿਆ ਵਿੱਚ ਸਵੇਰੇ 9:00 ਵਜੇ ਤੋਂ ਹੀ ਭਾਰੀ ਮੀਂਹ ਪੈਣਾ ਸ਼ੁਰੂ ਹੋ ਗਿਆ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਰਾਜਧਾਨੀ ਦਿੱਲੀ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਸੀ। ਜਿਸ ਨਾਲ ਦਿੱਲੀ ਵਾਸੀਆਂ ਨੂੰ ਨਮੀ ਅਤੇ ਗਰਮੀ ਤੋਂ ਰਾਹਤ ਮਿਲੀ ਹੈ।
ਮੌਸਮ ਵਿਭਾਗ ਨੇ ਦੱਸਿਆ ਸੀ, ਕਿ ਮੰਗਲਵਾਰ ਨੂੰ ਦਿੱਲੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਜਿਸ ਕਾਰਨ ਤਾਪਮਾਨ ਵਿੱਚ ਗਿਰਾਵਟ ਦੇ ਨਾਲ ਮੌਸਮ ਸੁਹਾਵਣਾ ਹੋ ਜਾਵੇਗਾ। ਇਸ ਤੋਂ ਬਾਅਦ ਸਵੇਰ ਤੋਂ ਕਈ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ, ਅਤੇ ਕਈ ਇਲਾਕਿਆ ਵਿੱਚ ਬੱਦਲਬਾਈ ਵਾਲਾ ਮੌਸਮ ਬਣ ਗਿਆ।
ਰਾਜਧਾਨੀ ਵਿੱਚ ਮੀਂਹ ਪੈਣ ਨਾਲ ਤਾਪਮਾਨ ਵਿੱਚ ਗਿਰਾਵਟ ਆਈ ਹੈ। ਮੀਂਹ ਪੈਣ ਤੋਂ ਬਾਅਦ ਦਰਜ ਕੀਤਾ ਗਿਆ ਤਾਪਮਾਨ ਘੱਟੋ ਘੱਟ 25 ਡਿਗਰੀ ਤੇ ਵੱਧ ਤੋਂ ਵੱਧ 33 ਡਿਗਰੀ ਹੈ। ਜੋ ਕਿ ਆਮ ਨਾਲੋਂ 3 ਡਿਗਰੀ ਘੱਟ ਹੈ।