ਸੂਰਤ: ਕਾਂਗਰਸੀ ਆਗੂ ਰਾਹੁਲ ਗਾਂਧੀ ਸੋਮਵਾਰ ਨੂੰ ਸੂਰਤ (ਗੁਜਰਾਤ) ਦੀ ਇੱਕ ਅਦਾਲਤ ਵਿੱਚ 2019 ਦੇ ਇੱਕ ਅਪਰਾਧਿਕ ਮਾਣਹਾਨੀ ਮਾਮਲੇ ਵਿੱਚ ਆਪਣੀ ਸਜ਼ਾ ਵਿਰੁੱਧ ਅਪੀਲ ਦਾਇਰ ਕਰਨਗੇ ਅਤੇ ਅਦਾਲਤ ਵਿੱਚ ਹਾਜ਼ਰ ਹੋਣਗੇ। ਉਨ੍ਹਾਂ ਦੇ ਵਕੀਲ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਗਾਂਧੀ ਮੈਟਰੋਪੋਲੀਟਨ ਅਦਾਲਤ ਦੇ ਦੋ ਸਾਲ ਦੀ ਕੈਦ ਦੀ ਸਜ਼ਾ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਦਾਇਰ ਕਰਨ ਲਈ ਸੈਸ਼ਨ ਕੋਰਟ 'ਚ ਹਾਜ਼ਰ ਹੋਣਗੇ।
ਮਾਣਹਾਨੀ ਕੇਸ ਵਿੱਚ ਹੋਈ ਸੀ ਦੋ ਸਾਲ ਦੀ ਸਜ਼ਾ :ਉਨ੍ਹਾਂ ਦੇ ਵਕੀਲ ਕਿਰੀਟ ਪੰਨਵਾਲਾ ਨੇ ਕਿਹਾ, "ਰਾਹੁਲ ਗਾਂਧੀ ਅਪੀਲ ਦਾਇਰ ਕਰਨ ਲਈ ਦੁਪਹਿਰ ਕਰੀਬ 3 ਵਜੇ ਸੂਰਤ ਦੀ ਸੈਸ਼ਨ ਅਦਾਲਤ ਵਿੱਚ ਪਹੁੰਚਣਗੇ।" ਪਾਰਟੀ ਸੂਤਰਾਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਨੂੰ ਜਦੋਂ ਗਾਂਧੀ ਇੱਥੇ ਪਹੁੰਚਣਗੇ ਤਾਂ ਕਾਂਗਰਸ ਦੇ ਸੀਨੀਅਰ ਨੇਤਾ ਵੀ ਸੂਰਤ 'ਚ ਮੌਜੂਦ ਹੋਣਗੇ। 23 ਮਾਰਚ ਨੂੰ ਸੂਰਤ ਵਿੱਚ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਐਚਐਚ ਵਰਮਾ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ‘ਮੋਦੀ ਸਰਨੇਮ’ ਬਾਰੇ ਕੀਤੀ ਟਿੱਪਣੀ ਦੇ ਸਬੰਧ ਵਿੱਚ ਦਾਇਰ ਇੱਕ ਅਪਰਾਧਿਕ ਮਾਣਹਾਨੀ ਦੇ ਮੁਕੱਦਮੇ ਵਿੱਚ ਦੋਸ਼ੀ ਠਹਿਰਾਉਂਦਿਆਂ ਦੋ ਸਾਲ ਦੀ ਸਜ਼ਾ ਸੁਣਾਈ ਸੀ।
ਇਹ ਵੀ ਪੜ੍ਹੋ :BJP Punjab President Ashwani Sharma : ਜਲੰਧਰ ਦੇ ਅਸ਼ੋਕ ਨਗਰ ਵਿਖੇ ਪੁੱਜੇ ਭਾਜਪਾ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ