ਪੰਜਾਬ

punjab

ETV Bharat / bharat

ਰੇਲਗੱਡੀ ਨਾਲ ਰੇਸ ਲਗਾਉਂਦਾ ਖਰਗੋਸ਼, ਵੀਡੀਓ ਹੋਈ ਵਾਇਰਲ - ਵੀਡੀਓ ਫੇਸਬੁੱਕ ਵਾਇਰਲ

ਸੋਸ਼ਲ ਮੀਡਿਆ 'ਤੇ ਇਕ ਖਰਗੋਸ਼ (Rabbit racing) ਰੇਲਵੇ ਟ੍ਰੈਕ 'ਤੇ ਟਰੇਨ ਦੇ ਅੱਗੇ ਦੌੜਦਾ ਦਿਖਾਈ ਦੇ ਰਿਹਾ ਹੈ। ਖਰਗੋਸ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਤੇਜ਼ ਨਾ ਦੌੜਿਆ ਤਾਂ ਰੇਲਗੱਡੀ ਉਸ ਦੇ ਉਪਰੋਂ ਲੰਘ ਜਾਵੇਗੀ। ਪਰ ਕੁੱਝ ਹੀ ਦੂਰੀ ਤੋਂ ਬਾਅਦ ਖਰਗੋਸ ਟਰੈਕ ਤੋਂ ਹੇਠਾਂ ਉਤਰ ਗਿਆ।

ਰੇਲਗੱਡੀ ਨਾਲ ਰੇਸ ਲਗਾਉਂਦਾ ਖਰਗੋਸ਼, ਵੀਡੀਓ ਹੋਈ ਵਾਇਰਲ
ਰੇਲਗੱਡੀ ਨਾਲ ਰੇਸ ਲਗਾਉਂਦਾ ਖਰਗੋਸ਼, ਵੀਡੀਓ ਹੋਈ ਵਾਇਰਲ

By

Published : Nov 22, 2021, 3:26 PM IST

ਹੈਦਰਾਬਾਦ:ਦਰਅਸਲ, ਇੱਕ ਵੀਡੀਓ ਫੇਸਬੁੱਕ 'ਤੇ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਿਸ ਨੂੰ ਸੋਸ਼ਲ ਮੀਡਿਆ 'ਤੇ ਬਹੁਤ ਜ਼ਿਆਦਾ ਸ਼ੇਅਰ ਵੀ ਕੀਤਾ ਜਾ ਰਿਹਾ ਹੈ। ਜਿਸ ਵੀਡੀਓ ਵਿੱਚ ਇਕ ਖਰਗੋਸ਼ (Rabbit racing) ਰੇਲਵੇ ਟ੍ਰੈਕ 'ਤੇ ਟਰੇਨ ਦੇ ਅੱਗੇ ਦੌੜਦਾ ਦਿਖਾਈ ਦੇ ਰਿਹਾ ਹੈ।

ਖਰਗੋਸ ਨੂੰ ਲੱਗ ਰਿਹਾ ਸੀ ਕਿ ਜੇਕਰ ਉਹ ਤੇਜ਼ੀ ਨਾਲ ਨਾ ਦੌੜਿਆ ਤਾਂ ਰੇਲਗੱਡੀ ਉਸ ਦੇ ਉਪਰੋਂ ਲੰਘ ਜਾਵੇਗੀ। ਪਰ ਕੁੱਝ ਹੀ ਦੂਰੀ ਤੋਂ ਬਾਅਦ ਖਰਗੋਸ ਟਰੈਕ ਤੋਂ ਹੇਠਾਂ ਉਤਰ ਗਿਆ। ਪਰ ਜਦੋਂ ਉਹ ਦੌੜ ਰਿਹਾ ਸੀ ਤਾਂ ਉਸ ਸਮੇਂ ਪੁਲ 'ਤੇ ਟ੍ਰੈਕ 'ਤੇ ਟਰੇਨ ਦਿਖਾਈ ਦੇ ਰਹੀ ਸੀ।

ਉਧਰ ਟਰੇਨ ਅੱਗੇ ਖਰਗੋਸ਼ ਨੂੰ ਭੱਜਦਾ ਦੇਖ ਕੇ ਟਰੇਨ ਦਾ ਡਰਾਈਵਰ ਵੀ ਟਰੇਨ ਦੀ ਰਫ਼ਤਾਰ ਨੂੰ ਹੌਲੀ ਕਰ ਦਿੰਦਾ ਹੈ। ਇਸ ਤੋਂ ਬਾਅਦ ਟਰੇਨ ਦਾ ਡਰਾਈਵਰ ਟਰੇਨ ਦੇ ਹਾਰਨ ਰਾਹੀ ਖਰਗੋਸ਼ ਨੂੰ ਭਜਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਖਰਗੋਸ਼ ਟਰੇਨ ਦੀ ਪਟੜੀ 'ਤੇ ਦੌੜਦਾ ਰਹਿੰਦਾ ਹੈ ਅਤੇ ਆਖਿਰਕਾਰ ਖਰਗੋਸ਼ ਪਟੜੀ ਤੋਂ ਹੇਠਾਂ ਉਤਰ ਜਾਂਦਾ ਹੈ।

ਦੱਸ ਦਈਏ ਕਿ ਇਸ ਵੀਡੀਓ ਨੂੰ ਟਰੇਨ ਦੇ ਅੱਗੇ ਬੈਠੇ ਲੋਕਾਂ ਨੇ ਰਿਕਾਰਡ ਕੀਤਾ ਹੈ। ਜਿਸ ਨੂੰ ਸੋਸ਼ਲ ਮੀਡਿਆ ਤੇ ਸ਼ੇਅਰ ਵੀ ਕੀਤਾ ਗਿਆ ਹੈ। ਜਿਸ ਨੂੰ ਲੋਕੀ ਕਾਫ਼ੀ ਪਸੰਦ ਕਰ ਰਹੇ ਹਨ। ਉਥੇ ਹੀ ਕੁੱਝ ਲੋਕ ਟਰੇਨ ਡਰਾਈਵਰ ਦੀ ਤਾਰੀਫ਼ ਵੀ ਕਰ ਰਹੇ ਹਨ। ਕਿ ਟਰੇਨ ਡਰਾਈਵਰ ਨੇ ਖਰਗੋਸ਼ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਸੀ।

ਇਹ ਵੀ ਪੜੋ:- ਸੜਕ 'ਤੇ ਪੈਣ ਲੱਗਾ ਨੋਟਾਂ ਦਾ ਮੀਂਹ, ਲੋਕ ਲੁੱਟ ਰਹੇ ਪੈਸੇ, ਦੇਖੋ ਵਾਇਰਲ ਵੀਡੀਓ

ABOUT THE AUTHOR

...view details