ਨਵੀਂ ਦਿੱਲੀ :ਬੀਤੇ ਦਿਨ ਸੂਰਤ ਦੀ ਅਦਾਲਤ ਵੱਲੋਂ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਦੋ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ। ਓਹਨਾ ਨੂੰ ਐਮਪੀ ਅਹੁਦੇ ਤੋਂ ਵੀ ਹਟਾਇਆ ਗਿਆ , ਜਿਸ ਦੇ ਰੋਸ ਵੱਜੋਂ ਅੱਜ ਦੇਸ਼ ਭਰ ਵਿਚ ਕਾਂਗਰਸ ਵੱਲੋਂ ਰਾਹੁਲ ਗਾਂਧੀ ਦਾ ਨਵੀਂ ਦਿੱਲੀ ਦੇ ਰਾਜਘਾਟ 'ਤੇ ਰਾਹੁਲ ਗਾਂਧੀ ਦੇ ਸਮਰਥਨ 'ਚ ਆਯੋਜਿਤ ਪ੍ਰਦਰਸ਼ਨ 'ਚ ਕਾਂਗਰਸ ਨੇਤਾਵਾਂ ਨੇ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਹਮਲਾ ਬੋਲਿਆ। ਐਤਵਾਰ ਨੂੰ ਰਾਜਘਾਟ 'ਤੇ ਆਪਣੇ ਭਾਸ਼ਣ ਦੌਰਾਨ ਉਨ੍ਹਾਂ ਨੇ ਆਪਣੇ ਪਿਤਾ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਆਖਰੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ 1991 ਵਿੱਚ ਮੇਰੇ ਪਿਤਾ ਦਾ ਅੰਤਿਮ ਸੰਸਕਾਰ ਤੀਨ ਮੂਰਤੀ ਭਵਨ ਤੋਂ ਸ਼ੁਰੂ ਹੋਇਆ ਸੀ। ਮੈਂ ਆਪਣੀ ਮਾਂ ਅਤੇ ਭਰਾ ਨਾਲ ਕਾਰ ਵਿੱਚ ਸੀ। ਭਾਰਤੀ ਫੌਜ ਦਾ ਫੁੱਲਾਂ ਨਾਲ ਲੱਦਿਆ ਟਰੱਕ ਅੱਗੇ ਜਾ ਰਿਹਾ ਸੀ। ਜਿਸ ਵਿੱਚ ਮੇਰੇ ਪਿਤਾ ਦੀ ਮ੍ਰਿਤਕ ਦੇਹ ਪਈ ਹੋਈ ਸੀ।
ਸੁਰੱਖਿਆ ਇੱਕ ਵੱਡਾ ਮੁੱਦਾ:ਪ੍ਰਿਯੰਕਾ ਨੇ ਅੱਗੇ ਕਿਹਾ ਕਿ ਕਾਫਲਾ ਥੋੜ੍ਹੀ ਦੂਰ ਗਿਆ ਤਾਂ ਰਾਹੁਲ ਕਹਿਣ ਲੱਗਾ ਕਿ ਮੈਂ ਹੇਠਾਂ ਉਤਰਨਾ ਹੈ। ਮੇਰੀ ਮਾਂ ਨੇ ਇਨਕਾਰ ਕਰ ਦਿੱਤਾ। ਕਿਉਂਕਿ ਉਸ ਸਮੇਂ ਸੁਰੱਖਿਆ ਇੱਕ ਵੱਡਾ ਮੁੱਦਾ ਸੀ। ਪਰ ਰਾਹੁਲ ਨੇ ਜ਼ਿੱਦ ਕਰਨੀ ਸ਼ੁਰੂ ਕਰ ਦਿੱਤੀ। ਫਿਰ ਮੈਂ ਆਪਣੀ ਮਾਂ ਨੂੰ ਕਿਹਾ ਕਿ ਇਸ ਨੂੰ ਜਾਣ ਦਿਓ।ਉਸਨੇ ਕਿਹਾ ਕਿ ਰਾਹੁਲ ਕਾਰ ਤੋਂ ਹੇਠਾਂ ਉਤਰਿਆ ਅਤੇ ਫੌਜ ਦੇ ਪਿੱਛੇ ਲੱਗ ਗਿਆ। ਉਨ੍ਹਾਂ ਕਿਹਾ ਕਿ ਰਾਹੁਲ ਕੜਕਦੀ ਧੁੱਪ 'ਚ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਦੇ ਪਿੱਛੇ-ਪਿੱਛੇ ਤੁਰਦੇ ਹੋਏ ਇੱਥੇ ਪਹੁੰਚੇ। ਮੇਰੇ ਭਰਾ ਨੇ ਮੇਰੇ ਸ਼ਹੀਦ ਪਿਤਾ ਦਾ ਅੰਤਿਮ ਸੰਸਕਾਰ ਇਸ ਸਥਾਨ ਤੋਂ ਲਗਭਗ 500 ਗਜ਼ ਦੂਰ ਕੀਤਾ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਸੰਸਦ ਵਿੱਚ ਮੇਰੇ ਸ਼ਹੀਦ ਪਿਤਾ ਦਾ ਅਪਮਾਨ ਹੋਇਆ ਹੈ। ਸ਼ਹੀਦ ਦੇ ਪੁੱਤਰ ਦਾ ਅਪਮਾਨ ਕੀਤਾ ਜਾਂਦਾ ਹੈ, ਉਸ ਨੂੰ ਮੀਰ ਜਾਫ਼ਰ ਕਿਹਾ ਜਾਂਦਾ ਹੈ। ਮੇਰੀ ਮਾਂ ਦਾ ਅਪਮਾਨ ਕੀਤਾ ਜਾਂਦਾ ਹੈ। ਤੁਹਾਡਾ ਮੰਤਰੀ ਕਹਿੰਦਾ ਹੈ ਕਿ ਉਸਦਾ ਪਿਤਾ ਕੌਣ ਹੈ? ਤੁਹਾਡੇ ਪ੍ਰਧਾਨ ਮੰਤਰੀ ਗਾਂਧੀ ਪਰਿਵਾਰ ਨੂੰ ਕਹਿੰਦੇ ਹਨ ਕਿ ਉਹ ਨਹਿਰੂ ਉਪਨਾਮ ਕਿਉਂ ਨਹੀਂ ਵਰਤਦੇ? ਤੁਹਾਡੇ ਵਿਰੁੱਧ ਕੋਈ ਕੇਸ ਨਹੀਂ ਹੈ, ਤੁਹਾਡੀ ਮੈਂਬਰਸ਼ਿਪ ਰੱਦ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ :Dis’Qualified MP: ਰਾਹੁਲ ਗਾਂਧੀ ਨੇ ਟਵਿੱਟਰ ਅਕਾਊਂਟ ਦਾ ਬਾਇਓ ਕੀਤਾ ਅਪਡੇਟ, ਲਿਖਿਆ "ਡਿਸ'ਕੁਆਲੀਫਾਈਡ ਐੱਮਪੀ"
ਪਰਿਵਾਰ ਨੇ ਦੇਸ਼ ਦੇ ਝੰਡੇ ਨੂੰ ਆਪਣੇ ਖੂਨ ਨਾਲ ਸਿੰਜਿਆ:ਉਨ੍ਹਾਂ ਕਿਹਾ ਕਿ ਤੁਸੀਂ ਪਰਿਵਾਰਵਾਦੀ ਕਹਿੰਦੇ ਹੋ, ਫਿਰ ਭਗਵਾਨ ਰਾਮ ਕੌਣ ਸੀ? ਕੀ ਉਹ ਪਰਿਵਾਰਵਾਦੀ ਸੀ? ਕੀ ਪਾਂਡਵ ਪਰਿਵਾਰਵਾਦੀ ਸਨ? ਅਤੇ ਕੀ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਸਾਡੇ ਪਰਿਵਾਰ ਦੇ ਮੈਂਬਰ ਇਸ ਦੇਸ਼ ਲਈ ਸ਼ਹੀਦ ਹੋਏ? ਉਨ੍ਹਾਂ ਕਿਹਾ ਕਿ ਮੈਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਮੇਰੇ ਪਰਿਵਾਰ ਨੇ ਇਸ ਦੇਸ਼ ਦੀ ਧਰਤੀ, ਇਸ ਦੇਸ਼ ਦੇ ਝੰਡੇ ਨੂੰ ਆਪਣੇ ਖੂਨ ਨਾਲ ਸਿੰਜਿਆ ਹੈ। ਉਨ੍ਹਾਂ ਕਿਹਾ ਕਿ ਮੇਰੇ ਪਰਿਵਾਰ ਨੇ ਇਸ ਦੇਸ਼ ਦੇ ਲੋਕਤੰਤਰ ਨੂੰ ਖੂਨ ਨਾਲ ਸਿੰਜਿਆ ਹੈ। ਅਡਾਨੀ ਅਤੇ ਹਿੰਡਨਬਰਗ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਡਾਨੀ ਵਿਚ ਅਜਿਹਾ ਕੀ ਹੈ ਜਿਸ ਨੂੰ ਤੁਸੀਂ ਸਾਰੇ ਬਚਾਉਣ ਵਿਚ ਰੁੱਝੇ ਹੋਏ ਹੋ।
ਮੇਰੇ ਭਰਾ ਨੂੰ 'ਪੱਪੂ' ਕਰਾਰ ਦਿੱਤਾ: ਉਨ੍ਹਾਂ ਕਿਹਾ ਕਿ ਅਡਾਨੀ ਦੀ ਜਾਂਚ ਕਿਉਂ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਜਦੋਂ ਰਾਹੁਲ ਗਾਂਧੀ ਨੇ ਦੋ ਸਵਾਲ ਪੁੱਛੇ ਤਾਂ ਸਰਕਾਰ ਨੇ ਉਨ੍ਹਾਂ ਨੂੰ ਚੁੱਪ ਕਰਵਾਉਣ ਲਈ ਆਪਣੀ ਪੂਰੀ ਤਾਕਤ ਵਰਤੀ ਹੈ। ਮੀਡੀਆ 'ਤੇ ਨਿਸ਼ਾਨਾ ਸਾਧਦੇ ਹੋਏ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਦੇਸ਼ ਭਰ 'ਚ ਮੀਡੀਆ ਦੀ ਮਦਦ ਨਾਲ ਮੇਰੇ ਭਰਾ ਨੂੰ 'ਪੱਪੂ' ਕਰਾਰ ਦਿੱਤਾ ਗਿਆ। ਪਰ ਜਦੋਂ ਉਹ ਵਿਅਕਤੀ ਸਫ਼ਰ 'ਤੇ ਨਿਕਲਿਆ ਤਾਂ ਲੋਕਾਂ ਨੇ ਦੇਖਿਆ ਕਿ ਉਹ ਪੱਪੂ ਨਹੀਂ ਸੀ। ਰਾਹੁਲ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਤਾਂ ਹਰ ਕੋਈ ਫਿਕਰਮੰਦ ਹੋਣ ਲੱਗਾ। ਉਨ੍ਹਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਸ ਦੇਸ਼ ਦਾ ਪ੍ਰਧਾਨ ਮੰਤਰੀ ਡਰਪੋਕ ਹੈ। ਹਿਮਾਚਲ ਦੇ ਮੁੱਖ ਮੰਤਰੀ ਤੇ ਕੈਬਨਿਟ ਸਣੇ ਵਿਧਾਇਕਾਂ ਨੇ ਪਾਰਟੀ ਆਗੂ ਨਾਲ ਇਕਜੁੱਟਤਾ ਜ਼ਾਹਿਰ ਕੀਤੀ।
2024 ਦੀਆਂ ਲੋਕਸਭਾ ਚੋਣਾਂ ਨਹੀਂ ਲੜ ਸਕਣਗੇ: ਮੀਡੀਆ ਨਾਲ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਬਦਨਾਮ ਕਰਨ ਲਈ ਸਾਜ਼ਿਸ਼ ਘੜੀ ਗਈ ਹੈ ਕਿਉਂਕਿ ਉਹ ਲੋਕਾਂ ਨਾਲ ਜੁੜੇ ਮੁੱਦੇ ਚੁੱਕ ਰਹੇ ਹਨ। ਉਨ੍ਹਾਂ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪੈਦਲ ਚੱਲ ਕੇ ਲੋਕਾਂ ਨੂੰ ਸੁਣਿਆ ਹੈ। ਕਾਂਗਰਸ ਨੇ ਅੱਜ ਪੱਛਮੀ ਬੰਗਾਲ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ। ਰਾਹੁਲ ਗਾਂਧੀ ਨੂੰ ਅਯੋਗ ਠਹਿਰਾਏ ਜਾਣ ਵਿਰੁੱਧ ਅੱਜ ਕਾਂਗਰਸ ਨੇ ਨਾਗਪੁਰ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ। ਪਾਰਟੀ ਵਰਕਰਾਂ ਨੇ ਕੇਂਦਰ ਸਰਕਾਰ ਨੂੰ ‘ਤਾਨਾਸ਼ਾਹ’ ਕਰਾਰ ਦਿੰਦਿਆਂ ਨਾਅਰੇਬਾਜ਼ੀ ਕੀਤੀ। ਗੁਜਰਾਤ ਵਿਚ ਕਾਂਗਰਸ ਵਰਕਰਾਂ ਨੇ 19 ਜ਼ਿਲ੍ਹਿਆਂ ਵਿਚ ਮੌਨ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਸੂਰਤ ਦੀ ਇੱਕ ਅਦਾਲਤ ਨੇ 23 ਮਾਰਚ ਨੂੰ ਉਨ੍ਹਾਂ ਦੀ 'ਮੋਦੀ ਸਰਨੇਮ' ਵਾਲੀ ਟਿੱਪਣੀ 'ਤੇ ਅਪਰਾਧਿਕ ਮਾਣਹਾਨੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾਣ ਦੀ ਮਿਤੀ ਤੋਂ ਲੋਕ ਸਭਾ ਦੇ ਮੈਂਬਰ ਵਜੋਂ ਅਯੋਗ ਕਰਾਰ ਦਿੱਤਾ ਹੈ ਰਾਹੁਲ ਗਾਂਧੀ 6 ਸਾਲ ਤੱਕ ਕੋਈ ਚੋਣ ਨਹੀਂ ਲੜ ਸਕਣਗੇ ਯਾਨੀ ਹੁਣ ਰਾਹੁਲ ਗਾਂਧੀ 2024 ਦੀਆਂ ਲੋਕਸਭਾ ਚੋਣਾਂ ਨਹੀਂ ਲੜ ਸਕਣਗੇ |