ਮਹੋਬਾ:ਜ਼ਿਲ੍ਹੇ ਦੀ ਸਹੁੰ ਚੁੱਕ ਰੈਲੀ 'ਚ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ (priyanka gandhi) ਨੇ ਭਾਜਪਾ ਦੀ ਆਯੁਸ਼ਮਾਨ ਯੋਜਨਾ 'ਤੇ ਵੀ ਨਿਸ਼ਾਨਾ ਸਾਧਦੇ ਹੋਏ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਆਉਂਦੀ ਹੈ ਤਾਂ 10 ਲੱਖ ਤੱਕ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ। ਮਹੋਬਾ ਦੀ ਨਬਜ਼ ਨੂੰ ਛੂਹਦੇ ਹੋਏ ਪ੍ਰਿਅੰਕਾ (priyanka gandhi) ਨੇ ਕਈ ਵੱਡੇ ਐਲਾਨ ਕੀਤੇ ਹਨ। ਇਹ ਐਲਾਨ ਮੌਜੂਦਾਂ ਆਯੁਸ਼ਮਾਨ ਯੋਜਨਾ ਤੋਂ ਵੀ ਵੱਡਾ ਹੈ।
ਦਰਅਸਲ, ਆਯੁਸ਼ਮਾਨ ਭਾਰਤ ਯੋਜਨਾ ਦੇ ਤਹਿਤ ਦੇਸ਼ ਦੇ ਗਰੀਬ, ਵਾਂਝੇ ਅਤੇ ਕਮਜ਼ੋਰ ਵਰਗਾਂ ਦੇ 10 ਕਰੋੜ ਪਰਿਵਾਰਾਂ ਨੂੰ ਸਿਹਤ ਬੀਮੇ ਦੀ ਸਹੂਲਤ ਮਿਲਦੀ ਹੈ। ਇਸ ਯੋਜਨਾ ਦੇ ਤਹਿਤ ਇਨ੍ਹਾਂ ਪਰਿਵਾਰਾਂ ਨੂੰ ਭਾਵ 50 ਕਰੋੜ ਲੋਕ ਸਾਲਾਨਾ 5 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਪ੍ਰਾਪਤ ਕਰਦੇ ਹਨ।
ਹਾਲਾਂਕਿ ਇਸ ਯੋਜਨਾ ਦਾ ਲਾਭ ਗਰੀਬਾਂ ਤੱਕ ਨਹੀਂ ਪਹੁੰਚ ਰਿਹਾ ਹੈ। ਇਹ ਸਰਕਾਰੀ ਸਕੀਮ ਹਫ਼ੜਾ-ਦਫ਼ੜੀ 'ਚੋਂ ਲੰਘ ਰਹੀ ਹੈ। ਹਸਪਤਾਲਾਂ ਦਾ ਬਜਟ ਜਾਰੀ ਨਾ ਹੋਣ ਕਾਰਨ ਆਯੂਸ਼ਮਾਨ ਕਾਰਡ ਧਾਰਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਇਸ ਲਈ ਹੈ, ਕਿਉਂਕਿ ਹਸਪਤਾਲ ਸੰਚਾਲਕ ਹੁਣ ਕਾਰਡ 'ਤੇ ਮੁਫ਼ਤ ਇਲਾਜ ਤੋਂ ਇਨਕਾਰ ਕਰ ਰਹੇ ਹਨ। ਲੋਕ ਆਯੁਸ਼ਮਾਨ ਕਾਰਡ ਲੈ ਕੇ ਭਟਕ ਰਹੇ ਹਨ।
ਪ੍ਰਿਅੰਕਾ ਗਾਂਧੀ (priyanka gandhi) ਚੰਗੀ ਤਰ੍ਹਾਂ ਜਾਣਦੀ ਹੈ ਕਿ ਬੁੰਦੇਲਖੰਡ ਸਿਹਤ ਸੇਵਾਵਾਂ ਵਿੱਚ ਬਹੁਤ ਪਛੜਿਆ ਹੋਇਆ ਹੈ। ਇੱਥੇ ਸਿਹਤ ਸੇਵਾਵਾਂ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾਂ ਰਹੀ ਹੈ। ਆਯੂਸ਼ਮਾਨ ਯੋਜਨਾ ਦਾ ਲਾਭ ਇੱਥੋਂ ਦੇ ਪਿੰਡ ਵਾਸੀਆਂ ਤੱਕ ਨਹੀਂ ਪਹੁੰਚ ਰਿਹਾ ਹੈ। ਇਨ੍ਹਾਂ ਖਾਮੀਆਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਇਹ ਵੱਡਾ ਐਲਾਨ ਕੀਤਾ ਹੈ।