ਹੈਦਰਾਬਾਦ:ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਨਰਿੰਦਰ ਮੋਦੀ (NARENDRA MODI) ਦਾ ਸੱਤਾ ਦੇ ਸਿਖ਼ਰ 'ਤੇ ਪਹੁੰਚਣਾ ਇਸ ਗੱਲ ਦਾ ਸੰਕੇਤ ਹੈ ਕਿ ਜੇਕ ਕਿਸੇ ਵਿਅਕਤੀ 'ਚ ਦ੍ਰਿੜ ਇੱਛਾ ਸ਼ਕਤ ਤੇ ਆਪਣੀ ਮੰਜ਼ਿਲ 'ਤੇ ਪਹੁੰਚਣ ਦਾ ਜਨੂੰਨ ਹੋਵੇ ਤਾਂ ਉਹ ਮੁਸ਼ਕਲ ਹਲਾਤਾਂ ਨੂੰ ਅਸਾਨ ਬਣਾ ਕੇ ਆਪਣੇ ਲਈ ਨਵੇਂ ਰਸਤੇ ਬਣਾ ਸਕਦਾ ਹੈ।
ਦੇਸ਼ ਭਰ ਵਿੱਚ ਯਾਤਰਾ ਕਰਨ ਦਾ ਫੈਸਲਾ
ਨਰਿੰਦਰ ਮੋਦੀ (NARENDRA MODI) ਨੇ 26 ਮਈ 2014 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਸੀ। 17 ਸਾਲ ਦੀ ਉਮਰ ਵਿੱਚ, ਉਨ੍ਹਾਂ ਨੇ ਇੱਕ ਅਸਾਧਾਰਣ ਫੈਸਲਾ ਲਿਆ। ਜਿਸ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਨੇ ਘਰ ਛੱਡਣ ਅਤੇ ਦੇਸ਼ ਭਰ ਵਿੱਚ ਯਾਤਰਾ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਦਾ ਪਰਿਵਾਰ ਇਸ ਫੈਸਲੇ 'ਤੇ ਬੇਹਦ ਹੈਰਾਨ ਸੀ, ਪਰ ਆਖਿਰਕਾਰ ਪਰਿਵਾਰ ਨੇ ਨਰਿੰਦਰ ਦੀ ਛੋਟੇ ਸ਼ਹਿਰ ਤੱਕ ਦੀ ਸੀਮਿਤ ਜ਼ਿੰਦਗੀ ਨੂੰ ਛੱਡਣ ਦੀ ਇੱਛਾ ਨੂੰ ਮੰਨ ਲਿਆ। ਨਰਿੰਦਰ ਮੋਦੀ ਨ ਜਿਨ੍ਹਾਂ ਸਥਾਨਾਂ ਦੀ ਯਾਤਰਾ ਕੀਤੀ ਉਨ੍ਹਾ 'ਚ ਹਿਮਾਲਿਆ (ਜਿੱਥੇ ਉਹ ਗੁਰੂਦਾਚੱਟੀ ਵਿਖੇ ਠਹਿਰੇ ਸਨ), ਪੱਛਮੀ ਬੰਗਾਲ ਵਿੱਚ ਰਾਮਕ੍ਰਿਸ਼ਨ ਆਸ਼ਰਮ ਅਤੇ ਇੱਥੋਂ ਤੱਕ ਕਿ ਉੱਤਰ -ਪੂਰਬ ਵੀ ਸ਼ਾਮਲ ਸਨ। ਇਨ੍ਹਾਂ ਯਾਤਰਾਵਾਂ ਨੇ ਇਸ ਨੌਜਵਾਨ 'ਤੇ ਅਮਿੱਟ ਛਾਪ ਛੱਡੀ। ਇਹ ਉਸ ਲਈ ਅਧਿਆਤਮਕ ਜਾਗਰਣ ਦਾ ਸਮਾਂ ਵੀ ਸੀ, ਜਿਸ ਨੇ ਨਰਿੰਦਰ ਮੋਦੀ ਨੂੰ ਉਸ ਆਦਮੀ ਨਾਲ ਵਧੇਰੇ ਡੂੰਘਾਈ ਨਾਲ ਜੁੜਨ ਦਾ ਮੌਕਾ ਦਿੱਤਾ ਜਿਸ ਦੇ ਉਹ ਹਮੇਸ਼ਾਂ ਪ੍ਰਸ਼ੰਸਕ ਰਹੇ ਹਨ - ਸਵਾਮੀ ਵਿਵੇਕਾਨੰਦ।
ਨਰਿੰਦਰ ਮੋਦੀ (NARENDRA MODI) ਦੋ ਸਾਲਾਂ ਬਾਅਦ ਵਾਪਸ ਆਏ ਪਰ ਮਹਿਜ਼ ਦੋ ਹਫਤਿਆਂ ਲਈ ਘਰ ਰਹੇ। ਇਸ ਵਾਰ ਉਨ੍ਹਾਂ ਦਾ ਟੀਚਾ ਨਿਰਧਾਰਤ ਕੀਤਾ ਗਿਆ ਸੀ ਅਤੇ ਉਦੇਸ਼ ਸਪਸ਼ਟ ਸੀ- ਉਹ ਅਹਿਮਦਾਬਾਦ ਜਾ ਰਹੇ ਸਨ। ਉਨ੍ਹਾਂ ਨੇ ਰਾਸ਼ਟਰੀ ਸਵੈਸੇਵਕ ਸੰਘ ਦੇ ਨਾਲ ਕੰਮ ਕਰਨ ਦਾ ਮਨ ਬਣਾ ਲਿਆ ਸੀ। ਆਰਐਸਐਸ (RSS) ਨਾਲ ਉਨ੍ਹਾਂ ਦੀ ਪਹਿਲੀ ਜਾਣ ਪਛਾਣ ਅੱਠ ਸਾਲ ਦੀ ਛੋਟੀ ਉਮਰ ਵਿੱਚ ਹੋਈ, ਜਦੋਂ ਉਹ ਆਪਣੇ ਚਾਹ ਦੇ ਸਟਾਲ ਤੇ ਇੱਕ ਦਿਨ ਕੰਮ ਕਰਨ ਤੋਂ ਬਾਅਦ ਆਰਐਸਐਸ (RSS) ਦੇ ਨੌਜਵਾਨਾਂ ਦੀ ਇੱਕ ਸਥਾਨਕ ਮੀਟਿੰਗ ਵਿੱਚ ਸ਼ਾਮਲ ਹੋਏ ਸੀ। ਇਨ੍ਹਾਂ ਮੀਟਿੰਗਾਂ ਵਿੱਚ ਸ਼ਾਮਲ ਹੋਣ ਦਾ ਮਕਸਦ ਰਾਜਨੀਤੀ ਤੋਂ ਪਰੇ ਸੀ। ਇੱਥੇ ਹੀ ਉਨ੍ਹਾਂ ਦੀ ਮੁਲਾਕਾਤ ਲਕਸ਼ਮਣ ਰਾਓ ਇਨਾਮਦਾਰ ਨਾਲ ਹੋਈ, ਜਿਨ੍ਹਾਂ ਨੂੰ 'ਵਕੀਲ ਸਾਹਬ' ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਦਾ ਉਨ੍ਹਾਂ ਦੇ ਜੀਵਨ 'ਤੇ ਸਭ ਤੋਂ ਵੱਧ ਪ੍ਰਭਾਵ ਪਿਆ।