ਨਵੀਂ ਦਿੱਲੀ: ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਪ੍ਰਧਾਨ ਮੰਤਰੀ (g20 summit 2023 schedule) ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾ ਜੀ-20 ਸੰਮੇਲਨ ਤੋਂ ਇਲਾਵਾ ਦੋ-ਪੱਖੀ ਬੈਠਕਾਂ ਕਰ ਰਹੇ ਹਨ। ਉਨ੍ਹਾਂ ਦੀ ਵਿਚਾਰ-ਵਟਾਂਦਰੇ ਵਿੱਚ ਕਈ ਮੁੱਦਿਆਂ ਨੂੰ ਕਵਰ ਕੀਤਾ ਗਿਆ ਅਤੇ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਡੂੰਘਾ ਕੀਤਾ ਜਾਵੇਗਾ। ਪੀਐਮਓ ਨੇ ਇਹ ਜਾਣਕਾਰੀ ਦਿੱਤੀ।
ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ (US President Joe Biden met PM Modi) ਪ੍ਰਧਾਨਗੀ 'ਚ ਹੋਣ ਵਾਲੇ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਸ਼ੁੱਕਰਵਾਰ ਨੂੰ ਇੱਥੇ ਪਹੁੰਚੇ ਸਨ। ਬਿਡੇਨ ਨਾਲ ਮੁਲਾਕਾਤ ਦੌਰਾਨ ਦੋਹਾਂ ਨੇਤਾਵਾਂ ਵੱਲੋਂ ਜੂਨ 'ਚ ਪ੍ਰਧਾਨ ਮੰਤਰੀ ਮੋਦੀ ਦੀ ਵਾਸ਼ਿੰਗਟਨ ਦੀ ਸਰਕਾਰੀ ਯਾਤਰਾ ਦੌਰਾਨ ਲਏ ਗਏ ਫੈਸਲਿਆਂ 'ਤੇ ਹੋਈ ਪ੍ਰਗਤੀ ਦੀ ਸਮੀਖਿਆ ਕਰਨ ਦੀ ਉਮੀਦ ਹੈ।
- G20 Summit: ਜੀ20 ਵਿੱਚ ਸ਼ਾਮਲ ਹੋਣ ਲਈ ਭਾਰਤ ਪਹੁੰਚੇ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ
- Bank Can't Issue a l.O.C.: ਦਿੱਲੀ ਹਾਈ ਕੋਰਟ ਨੇ ਸੁਣਾਇਆ ਅਹਿਮ ਫੈਸਲਾ, ਬੈਂਕ ਕਰਜ਼ਦਾਰਾਂ ਤੋਂ ਵਸੂਲੀ ਲਈ ਨਹੀਂ ਜਾਰੀ ਕਰ ਸਕਦਾ ਲੁਕ ਆਊਟ ਸਰਕੂਲਰ
- G20 Summit In India : CM Kejriwal ਹੋਣਗੇ ਰਾਸ਼ਟਰਪਤੀ ਦੇ ਡਿਨਰ 'ਚ ਸ਼ਾਮਿਲ, G20 ਦੇਸ਼ਾਂ ਦੇ ਮੁਖੀਆਂ ਦੇ ਸਵਾਗਤ ਲਈ ਭਲਕੇ ਹੋਵੇਗਾ ਡਿਨਰ