ਪੰਜਾਬ

punjab

ETV Bharat / bharat

ਤਿੰਨ ਦਿਨ ਦੇ ਭਾਰਤ ਦੌਰੇ ’ਤੇ ਡੈਨਮਾਰਕ ਦੀ ਪ੍ਰਧਾਨ ਮੰਤਰੀ

ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ’ਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਦਾ ਸਵਾਗਤ ਕੀਤਾ। ਪਿਛਲੇ ਮਾਰਚ ਤੋਂ COVID-19 ਨਿਯਮਾਂ ਪਾਬੰਦੀਆਂ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਰਾਜ ਦੇ ਮੁਖੀ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੈ। ਉਹ ਤਿੰਨ ਦਿਨੀਂ ਭਾਰਤ ਦੇ ਦੌਰੇ 'ਤੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ

By

Published : Oct 9, 2021, 11:13 AM IST

ਨਵੀਂ ਦਿੱਲੀ: ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਆਪਣੇ ਤਿੰਨ ਦਿਨੀਂ ਦੌਰੇ ਦੇ ਲਈ ਸ਼ੁੱਕਰਵਾਰ ਦੇਰ ਰਾਤ ਭਾਰਤ ਪਹੁੰਚੀ। ਦਿੱਲੀ ਪਹੁੰਚਣ 'ਤੇ ਫਰੈਡਰਿਕਸਨ ਦਾ ਹਵਾਈ ਅੱਡੇ' ਤੇ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਸਵਾਗਤ ਕੀਤਾ। ਆਪਣੀ ਯਾਤਰਾ ਦੌਰਾਨ ਉਹ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰੇਗੀ ਅਤੇ ਪੀਐਮ ਮੋਦੀ ਨਾਲ ਦੁਵੱਲੀ ਗੱਲਬਾਤ ਕਰੇਗੀ।

ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਦਾ ਸਵਾਗਤ ਕਰਦੇ ਹੋਏ

ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਰਾਸ਼ਟਰਪਤੀ ਭਵਨ ’ਚ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਦਾ ਸਵਾਗਤ ਕੀਤਾ। ਪਿਛਲੇ ਮਾਰਚ ਤੋਂ COVID-19 ਨਿਯਮਾਂ ਪਾਬੰਦੀਆਂ ਲਾਗੂ ਹੋਣ ਤੋਂ ਬਾਅਦ ਕਿਸੇ ਵੀ ਰਾਜ ਦੇ ਮੁਖੀ ਦੀ ਇਹ ਭਾਰਤ ਦੀ ਪਹਿਲੀ ਫੇਰੀ ਹੈ। ਉਹ ਤਿੰਨ ਦਿਨੀਂ ਭਾਰਤ ਦੇ ਦੌਰੇ 'ਤੇ ਹਨ।

ਟਵੀਟ

ਦੱਸ ਦਈਏ ਕਿ ਵਿਦੇਸ਼ ਮੰਤਰੀ ਮੀਨਾਕਸ਼ੀ ਲੇਖੀ ਨੇ ਸ਼ਨੀਵਾਰ ਤੜਕਸਾਰ ਦਿੱਲੀ ਏਅਰਪੋਰਟ ’ਤੇ ਉਨ੍ਹਾਂ ਦਾ ਸਵਾਗਤ ਕੀਤਾ ਸੀ। ਮੈਟੇ ਫਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਭਾਰਤ ਆਉਣਗੇ। ਇਸ ਦੌਰਾਨ ਉਹ ਰਾਸ਼ਟਰਪਤੀ ਰਾਮ ਨਾਥ ਕੋਵਿੰਦ (President Ram Nath Kovind) ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ( Prime Minister Narendra Modi) ਨਾਲ ਦੁਵੱਲੀ ਗੱਲਬਾਤ ਕਰੇਗੀ।

ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨਾਲ ਚਰਚਾ ਕਰਦੇ ਹੋਏ

ਉਨ੍ਹਾਂ ਦੀ (ਡੈਨਮਾਰਕ ਦੀ ਪ੍ਰਧਾਨ ਮੰਤਰੀ) ਇਸ ਯਾਤਰਾ ਦੇ ਦੌਰਾਨ ਚਰਚਾ ਦੇ ਏਜੰਡੇ ’ਚ ਕਿਮ ਡੇਵੀ ਦੀ ਹਵਾਲਗੀ ਨਾਲ ਜੁੜਿਆ ਮੁੱਦਾ ਵੀ ਹੈ। ਦੱਸ ਦਈਏ ਕਿ ਡੈਮਮਾਰਕ ਦੀ ਨਾਗਰਿਕ ਕਿਮ ਡੇਵੀ ਸਾਲ 1995 ਵਿੱਚ ਪੱਛਮੀ ਬੰਗਾਲ ਦੇ ਪੁਰੁਲੀਆ ਵਿੱਚ ਇੱਕ ਜਹਾਜ਼ ਤੋਂ ਹਥਿਆਰ ਸੁੱਟਣ ਦੇ ਮਾਮਲੇ ਵਿੱਚ ਲੋੜੀਂਦੀ ਹੈ।

ਵਿਦੇਸ਼ੀ ਮਾਮਲਿਆਂ ਦੀ ਰਾਜ ਮੰਤਰੀ ਮੀਨਾਕਸ਼ੀ ਲੇਖੀ ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਨਾਲ

ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ 9 ਤੋਂ 11 ਅਕਤੂਬਰ ਤੱਕ ਭਾਰਤ ਦੌਰੇ ’ਤੇ ਰਹਿਣਗੇ। ਆਪਣੀ ਯਾਤਰਾ ਦੌਰਾਨ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ 'ਗ੍ਰੀਨ ਰਣਨੀਤਕ ਗਠਜੋੜ' ਦੇ ਖੇਤਰ ਵਿੱਚ ਪ੍ਰਗਤੀ ਦੀ ਸਮੀਖਿਆ ਕਰਨਗੇ ਅਤੇ ਦੁਵੱਲੇ ਸਬੰਧਾਂ ਦੇ ਵੱਖ -ਵੱਖ ਪਹਿਲੂਆਂ 'ਤੇ ਚਰਚਾ ਕਰੇਗੀ।

ਭਾਰਤ ਅਤੇ ਡੇਨਮਾਰਕ ਦੇ ਦੁਵੱਲੀ ਸਬੰਧਾਂ ਚ ਨਿਯਮਿਤ ਤੌਰ ’ਤੇ ਉੱਚ ਪੱਧਰੀ ਆਦਾਨ-ਪ੍ਰਧਾਨ ਹੁੰਦੇ ਰਹਿੰਦੇ ਹਨ ਅਤੇ ਇਹ ਇਤਿਹਾਸਿਕ ਸਬੰਧਾਂ, ਸਾਂਝਾ ਲੋਕਤੰਤਰਿਕ ਪਰੰਪਰਾਵਾਂ ਅਤੇ ਖੇਤਰ ਦੇ ਲਈ ਸਾਂਝਾ ਵਿਚਾਰਾਂ ਦੇ ਨਾਲ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਥਿਰਤਾ ’ਤੇ ਆਧਾਰਿਤ ਹੈ। ਇਸ ਯਾਤਰਾ (ਡੈਨਮਾਰਕ ਦੀ ਪ੍ਰਧਾਨ ਮੰਤਰੀ) ਤੋਂ ਭਾਰਤ ਅਤੇ ਡੈਨਮਾਰਕ ਦੇ ਕਰੀਬੀ ਅਤੇ ਦੋਸਤਾਨਾ ਸਬੰਧ ਹੋਰ ਮਜਬੂਤ ਹੋਣ ਦੀ ਉਮੀਦ ਹੈ। ਇਸ ਤੋਂ ਪਹਿਲਾਂ 28 ਸਤੰਬਰ 2020 ਨੂੰ ਡਿਜੀਟਲ ਮਾਧਿਅਮ ਜਰੀਏ ਤੋਂ ਹੋਏ ਸ਼ਿਖਰ ਬੈਠਕ ਚ ਭਾਰਤ ਅਤੇ ਡੈਨਮਾਰਕ ਨੇ 'ਗ੍ਰੀਨ ਰਣਨੀਤਕ ਗਠਜੋੜ' ਸਥਾਪਿਤ ਕੀਤਾ ਸੀ। ਦੋਵੇਂ ਪੱਖ ਆਪਸੀ ਹਿੱਤਾਂ ਨਾਲ ਜੁੜੇ ਖੇਤਰੀ ਅਤੇ ਬਹੁਪੱਧਰੀ ਮੁੱਦਿਆਂ ’ਤੇ ਵੀ ਚਰਚਾ ਕਰਨਗੇ।

ਡੈਨਮਾਰਕ ਦੀ ਪ੍ਰਧਾਨ ਮੰਤਰੀ ਐਤਵਾਰ ਨੂੰ ਤਾਜ ਮਹਿਲ ਦੇਖਣ ਲਈ ਜਾਣਗੇ ਆਗਰਾ

ਡੈਨਮਾਰਕ ਦੇ ਪ੍ਰਧਾਨ ਮੰਤਰੀ ਮੈਟੇ ਫਰੈਡਰਿਕਸਨ ਐਤਵਾਰ ਨੂੰ ਇੱਥੇ ਤਾਜ ਮਹਿਲ ਅਤੇ ਆਗਰਾ ਕਿਲ੍ਹੇ ਦਾ ਦੌਰਾ ਕਰਨਗੇ। ਇਸ ਦੇ ਮੱਦੇਨਜ਼ਰ ਉਸ ਦਿਨ ਤਾਜ ਮਹਿਲ ਆਮ ਲੋਕਾਂ ਲਈ ਦੋ ਘੰਟੇ ਲਈ ਬੰਦ ਰਹੇਗਾ। ਉਹ ਐਤਵਾਰ ਸਵੇਰੇ ਛੇ ਤੋਂ ਅੱਠ ਵਜੇ ਤੱਕ ਤਾਜ ਮਹਿਲ ਜਾਣਗੇ, ਜਿਸ ਤੋਂ ਬਾਅਦ ਉਹ ਆਗਰਾ ਦੇ ਕਿਲ੍ਹੇ 'ਤੇ ਜਾਵੇਗੀ। ਉਹ ਦੁਪਹਿਰ 2 ਵਜੇ ਨਵੀਂ ਦਿੱਲੀ ਲਈ ਰਵਾਨਾ ਹੋਵੇਗੀ।

ਦੱਸ ਦਈਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ 5 ਸਤੰਬਰ ਨੂੰ ਕੋਪੇਨਹੇਗਨ ਵਿੱਚ ਮੈਟੇ ਫਰੈਡਰਿਕਸਨ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਦੋਵਾਂ ਵਿਚਕਾਰ ਕਈ ਅਹਿਮ ਮੁੱਦਿਆਂ 'ਤੇ ਚਰਚਾ ਹੋਈ ਸੀ।

ਇਹ ਵੀ ਪੜੋ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਕਸ਼ਮੀਰ ਦੇ ਹਾਲਾਤ ਦੀ ਕਰ ਸਕਦੇ ਨੇ ਸਮੀਖਿਆ

ABOUT THE AUTHOR

...view details