ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਦੇ ਖਟ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਡਾਕਟਰ ਦੀ ਘੋਰ ਲਾਪਰਵਾਹੀ ਸਾਹਮਣੇ ਆਈ ਹੈ। ਦੋਸ਼ ਹੈ ਕਿ ਚਾਹ ਨਾ ਮਿਲਣ ਕਾਰਨ ਪ੍ਰਾਇਮਰੀ ਹੈਲਥ ਸੈਂਟਰ ਦੇ ਡਾਕਟਰ ਅਪਰੇਸ਼ਨ ਛੱਡ ਕੇ ਆਪਰੇਸ਼ਨ ਥੀਏਟਰ ਤੋਂ ਬਾਹਰ ਚਲੇ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਕੁੰਦਾ ਰਾਊਤ ਨੇ ਇਸ ਨੂੰ ਗੰਭੀਰ ਮਾਮਲਾ ਦੱਸਿਆ।
ਮਹਾਰਾਸ਼ਟਰ 'ਚ ਚਾਹ ਨਾ ਮਿਲਣ ਕਾਰਨ ਡਾਕਟਰ ਅੱਧ ਵਿਚਾਲੇ ਸਰਜਰੀ ਛੱਡ ਕੇ ਭੱਜਿਆ, ਮਾਮਲਾ ਦਰਜ ਕਰਨ ਦੀ ਮੰਗ
ਮਹਾਰਾਸ਼ਟਰ ਦੇ ਨਾਗਪੁਰ 'ਚ ਇਕ ਡਾਕਟਰ ਨੇ ਹੈਰਾਨ ਕਰਨ ਵਾਲਾ ਕੰਮ ਕੀਤਾ ਹੈ। ਚਾਹ ਨਾ ਮਿਲਣ ਤੋਂ ਨਾਰਾਜ਼ ਹੋ ਕੇ ਡਾਕਟਰ ਨੇ ਆਪਰੇਸ਼ਨ ਅੱਧ ਵਿਚਾਲੇ ਹੀ ਛੱਡ ਦਿੱਤਾ। Walk Out From Operation Theater-PHC Doctor Left Surgery
Published : Nov 7, 2023, 3:15 PM IST
ਡਾਕਟਰ ਖਿਲਾਫ ਕਾਰਵਾਈ ਦੀ ਮੰਗ :ਦੋਸ਼ ਹੈ ਕਿ ਆਪ੍ਰੇਸ਼ਨ ਤੋਂ ਪਹਿਲਾਂ ਦੋਸ਼ੀ ਡਾਕਟਰ ਤੇਜਰਾਮ ਭਲਾਵੀ ਨੂੰ ਚਾਹ ਲਈ ਬੁਲਾਇਆ ਗਿਆ ਸੀ ਪਰ ਕਿਸੇ ਨੇ ਵੀ ਉਸ ਨੂੰ ਚਾਹ ਨਹੀਂ ਦਿੱਤੀ। ਇਸ ਲਈ ਡਾਕਟਰ ਸਰਜਰੀ ਨੂੰ ਅੱਧ ਵਿਚਾਲੇ ਛੱਡ ਕੇ ਆਪਰੇਸ਼ਨ ਥੀਏਟਰ ਤੋਂ ਬਾਹਰ ਚਲੇ ਗਏ। ਪਰਿਵਾਰ ਨਿਯੋਜਨ ਦੀ ਸਰਜਰੀ ਲਈ ਆਈਆਂ ਚਾਰ ਔਰਤਾਂ ਨੂੰ ਬੇਹੋਸ਼ ਦਾ ਟੀਕਾ ਦੇਣ ਤੋਂ ਬਾਅਦ ਅਜਿਹੀ ਕਾਰਵਾਈ ਕੀਤੀ ਗਈ। ਚਾਹ ਨਾ ਮਿਲਣ ਕਾਰਨ ਨਿਰਾਸ਼ ਹੋ ਕੇ ਡਾਕਟਰ ਭਲਾਵੀ ਆਪਰੇਸ਼ਨ ਥੀਏਟਰ ਤੋਂ ਬਾਹਰ ਚਲਾ ਗਿਆ। ਡਾਕਟਰ ਦੇ ਇਸ ਵਤੀਰੇ ਕਾਰਨ ਬੇਹੋਸ਼ ਹੋਈਆਂ ਔਰਤਾਂ ਨੂੰ ਆਪਰੇਸ਼ਨ ਲਈ ਇੰਤਜ਼ਾਰ ਕਰਨਾ ਪਿਆ। ਇਸ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਉਸ ਡਾਕਟਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ ਹੈ।
- SC on Pollution: ਪ੍ਰਦੂਸ਼ਣ ’ਤੇ ਸੁਪਰੀਮ ਕੋਰਟ ਸਖ਼ਤ, ਕਿਹਾ- ਸਬਰ ਦਾ ਬੰਨ੍ਹ ਟੁੱਟਾ, ਪੰਜਾਬ, ਹਰਿਆਣਾ, ਰਾਜਸਥਾਨ ਤੇ ਯੂਪੀ ਪਰਾਲੀ ਸਾੜਨਾ ਕਰਨ ਬੰਦ
- Chhattisgarh Election 2023 Live Updates: ਛੱਤੀਸਗੜ੍ਹ ਵਿੱਚ ਪਹਿਲੇ ਪੜਾਅ ਦੀ ਵੋਟਿੰਗ ਜਾਰੀ, ਜਾਣੋ ਵੋਟਿੰਗ ਦੀ ਹਰ ਅਪਡੇਟ
- Mizoram Assembly Election Live Updates: ਮਿਜ਼ੋਰਮ ਵਿੱਚ ਸਵੇਰੇ ਤੋਂ ਵੋਟਿੰਗ ਜਾਰੀ, ਸੀਐਮ ਨੇ ਭੁਗਤਾਈ ਆਪਣੀ ਵੋਟ
ਤਿੰਨ ਮੈਂਬਰੀ ਕਮੇਟੀ ਕਰ ਰਹੀ ਜਾਂਚ :ਇਲਜ਼ਾਮ ਹੈ ਕਿ ਚਾਹ ਨਾ ਮਿਲਣ 'ਤੇ ਡਾਕਟਰ ਨੇ ਸਰਜਰੀ ਨੂੰ ਅੱਧ ਵਿਚਾਲੇ ਛੱਡ ਦਿੱਤਾ। ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਦੂਜੇ ਡਾਕਟਰ ਦਾ ਇੰਤਜ਼ਾਮ ਕੀਤਾ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਜ਼ਿਲ੍ਹਾ ਪ੍ਰੀਸ਼ਦ ਪ੍ਰਸ਼ਾਸਨ ਨੇ ਤਿੰਨ ਮੈਂਬਰੀ ਕਮੇਟੀ ਬਣਾ ਕੇ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਲ੍ਹਾ ਪ੍ਰੀਸ਼ਦ ਦੀ ਮੀਤ ਪ੍ਰਧਾਨ ਕੁੰਦਾ ਰਾਊਤ ਨੇ ਦੱਸਿਆ ਕਿ ਚਾਹ ਨਾ ਮਿਲਣ ਕਾਰਨ ਡਾਕਟਰ ਨੇ ਅਪਰੇਸ਼ਨ ਛੱਡ ਦਿੱਤਾ। ਜ਼ਿਲ੍ਹਾ ਪ੍ਰੀਸ਼ਦ ਪ੍ਰਸ਼ਾਸਨ ਡਾਕਟਰ ਭਲਾਵੀ ਖ਼ਿਲਾਫ਼ ਸਖ਼ਤ ਕਾਰਵਾਈ ਕਰੇਗਾ। ਕੁੰਡਾ ਰਾਊਤ ਨੇ ਇਹ ਵੀ ਮੰਗ ਕੀਤੀ ਕਿ ਡਾਕਟਰ ਭਲਾਵੀ ਦੇ ਖ਼ਿਲਾਫ਼ ਆਈਪੀਸੀ 304 ਤਹਿਤ ਪਰਚਾ ਦਰਜ ਕੀਤਾ ਜਾਵੇ।