ਪੰਜਾਬ

punjab

ETV Bharat / bharat

ਕਰਿਆਨੇ ਦਾ ਸਾਮਾਨ ਖਰੀਦ ਰਹੇ ਸੀ ਲੋਕ, ਸਟੋਰ 'ਚ ਆਇਆ ਭਾਲੂ, ਦੇਖੋ ਵੀਡੀਓ - ਮੱਛੀ

ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੋਕ ਕੈਲੀਫੋਰਨੀਆ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਖਰੀਦਦਾਰੀ ਕਰ ਰਹੇ ਸਨ ਕਿ ਅਚਾਨਕ ਉਥੇ ਇੱਕ ਕਾਲੇ ਰੰਗ ਦਾ ਰਿੱਛ ਆ ਗਿਆ।

ਕਰਿਆਨੇ ਦਾ ਸਾਮਾਨ ਖਰੀਦ ਰਹੇ ਸੀ ਲੋਕ, ਸਟੋਰ 'ਚ ਆਇਆ ਭਾਲੂ, ਦੇਖੋ ਵੀਡੀਓ
ਕਰਿਆਨੇ ਦਾ ਸਾਮਾਨ ਖਰੀਦ ਰਹੇ ਸੀ ਲੋਕ, ਸਟੋਰ 'ਚ ਆਇਆ ਭਾਲੂ, ਦੇਖੋ ਵੀਡੀਓ

By

Published : Aug 11, 2021, 7:22 PM IST

ਹੈਦਰਾਬਾਦ: ਕਈ ਵਾਰ ਜ਼ਿੰਦਗੀ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖਣ ਵਾਲਾ ਹੈਰਾਨ ਰਹਿ ਜਾਂਦਾ ਹੈ। ਇਸੇ ਤਰ੍ਹਾਂ ਦਾ ਇੱਕ ਵੀਡੀਓ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਲੋਕ ਕੈਲੀਫੋਰਨੀਆ ਦੇ ਵਿੱਚ ਇੱਕ ਕਰਿਆਨੇ ਦੀ ਦੁਕਾਨ ਵਿੱਚ ਖਰੀਦਦਾਰੀ ਕਰ ਰਹੇ ਸਨ ਕਿ ਅਚਾਨਕ ਉਥੇ ਇੱਕ ਕਾਲੇ ਰੰਗ ਦਾ ਰਿੱਛ ਆ ਗਿਆ।

ਜਿਸਨੂੰ ਦੇਖ ਕੇ ਸਾਰੇ ਲੋਕ ਘਬਰਾ ਗਏ ਕਿਉਂਕਿ ਰਿੱਛ ਕਰਿਆਨੇ ਦੀ ਦੁਕਾਨ ਦੇ ਅੰਦਰ ਬੜੇ ਮਜ਼ੇ ਨਾਲ ਘੁੰਮ ਰਿਹਾ ਸੀ। ਲੋਕ ਇੱਕ ਦੂਜੇ ਨੂੰ ਕਹਿ ਰਹੇ ਸਨ ਕਿ ਇਹ ਅਚਾਨਕ ਕਿਥੋਂ ਨਿਕਲ ਆਇਆ ਹੈ। ਦੁਕਾਨ ਵਿੱਚ ਮੌਜੂਦ ਕੁਝ ਲੋਕਾਂ ਨੇ ਰਿੱਛ ਨੂੰ ਕੈਮਰੇ ਵਿੱਚ ਕੈਦ ਕਰ ਲਿਆ, ਜਿਸਦਾ ਵੀਡੀਓ ਸ਼ੋਸੋਲ ਮੀਡੀਆ ਤੇ ਵਾਇਰਲ ਹੋ ਗਿਆ।

ਜਿਸ ਤਰ੍ਹਾਂ ਕਿ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਭਾਲੂ ਸਟੋਰ ਛੱਡਣ ਤੋਂ ਪਹਿਲਾਂ ਬਹੁਤ ਹੀ ਮਜ਼ੇ ਨਾਲ ਅਤੇ ਖ਼ੁਸੀ ਭਰੇ ਅੰਦਾਜ਼ ਵਿੱਚ ਕਰਿਆਨੇ ਦੀ ਦੁਕਾਨ ਵਿੱਚ ਘੁੰਮ ਰਿਹਾ ਹੈ। 'ਸੀਬੀਐਸ ਲਾਸ ਏਂਜਲਸ' (CBS Los Angeles) ਦੇ ਅਨੁਸਾਰ ਇਹ ਘਟਨਾ ਪੋਰਟਰ ਰੈਂਚ ਨੇੜਲੇ ਇਲਾਕੇ ਵਿੱਚ ਸਥਿਤ ਰਾਲਫ਼ ਦੇ ਸਟੋਰ 'ਤੇ ਵਾਪਰੀ। ਪੋਰਟਰ ਰੈਂਚ ਨੇਬਰਹੁੱਡ ਕੌਂਸਲ ਦੇ ਡੇਵਿਡ ਬਾਲਨ ਨੇ ਇੱਕ ਇੰਟਰਵਿਉ ਵਿੱਚ ਕਿਹਾ 'ਉਹ ਬਹੁਤ ਖੁਸ਼ ਹਨ ਕਿ ਕੋਈ ਵੀ ਵਿਅਕਤੀ ਰਿੱਛ ਦੇ ਸੰਪਰਕ ਵਿੱਚ ਨਹੀਂ ਆਇਆ ਕਿਉਂਕਿ ਕੁਝ ਵੀ ਹੋ ਸਕਦਾ ਸੀ।

ਇਸ ਬਾਰੇ ਕੈਲੀਫੋਰਨੀਆ ਦੇ ਮੱਛੀ ਅਤੇ ਜੰਗਲੀ ਜੀਵ ਵਿਭਾਗ (CDFW) ਨੂੰ ਕਈ ਫੋਨ ਤੇ ਜਾਣਕਾਰੀ ਪ੍ਰਾਪਤ ਹੋਈ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਇੱਕ ਬਾਲਗ ਰਿੱਛ ਦੇ ਦੇਖਣ ਬਾਰੇ ਦੱਸਿਆ ਗਿਆ । ਅਖੀਰ ਵਿੱਚ, 120 ਪੌਂਡ ਦਾ ਰਿੱਛ ਵਾਲਮਾਰਟ ਸਟੋਰ ਦੇ ਨੇੜੇ ਇੱਕ ਟ੍ਰੇਲਰ ਦੇ ਹੇਠਾਂ ਲੁੱਕ ਗਿਆ ਜਿਸ ਨੂੰ ਫੜ ਕੇ ਏਂਜਲਸ ਨੈਸ਼ਨਲ ਫੌਰੈਸਟ ਵਿੱਚ ਲਿਜਾਇਆ ਗਿਆ।

ਇਹ ਵੀ ਪੜੋ:7 ਸਾਲਾ ਪੱਤਰਕਾਰ,ਅਜਿਹੀ ਰਿਪੋਰਟਿੰਗ ਕਿ ਵੱਡੇ ਵੱਡੇ ਫੰਨੇ ਖਾਂ ਹੋ ਜਾਣ ਚਿੱਤ !

ABOUT THE AUTHOR

...view details