ਚੰਡੀਗੜ੍ਹ ਡੈਸਕ :ਅੱਜ ਦੇਸ਼ ਭਰ ਵਿੱਚ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਲੈ ਕੇ ਸਮਾਗਮ ਕਰਵਾਏ ਜਾ ਰਹੇ ਹਨ। ਅੰਤਰਰਾਸ਼ਟਰੀ ਯੋਗ ਦਿਵਸ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਯੋਗ ਸਾਡੇ ਭਾਰਤ ਦੀ ਪਛਾਣ ਹੈ, ਜੋ ਭਾਰਤ ਵਿੱਚ ਕਈ ਸਦੀਆਂ ਤੋਂ ਕੀਤਾ ਜਾਂਦਾ ਹੈ। ਭਾਰਤ ਦੀ ਪਹਿਲਕਦਮੀ ਤੋਂ ਬਾਅਦ, ਯੋਗ ਨੂੰ ਅੰਤਰਰਾਸ਼ਟਰੀ ਦਰਜਾ ਮਿਲਿਆ ਅਤੇ ਇਸ ਨੂੰ ਪੂਰੀ ਦੁਨੀਆ ਨੇ ਅਪਣਾਇਆ।
ਤੁਹਾਨੂੰ ਦੱਸ ਦੇਈਏ ਕਿ ਸਾਲ 2014 ਵਿੱਚ ਨਰਿੰਦਰ ਮੋਦੀ ਨੇ ਯੋਗਾ ਨੂੰ ਅੰਤਰਰਾਸ਼ਟਰੀ ਮਾਨਤਾ ਦਿੱਤੀ ਸੀ। ਪੀਐਮ ਮੋਦੀ ਨੇ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਉਣ ਦੀ ਮੰਗ ਕੀਤੀ ਸੀ ਅਤੇ 21 ਜੂਨ 2015 ਨੂੰ ਪਹਿਲੀ ਵਾਰ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ ਸੀ। ਉਦੋਂ ਤੋਂ ਹਰ ਸਾਲ 21 ਜੂਨ ਨੂੰ ਯੋਗ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਮਹਾਰਾਸ਼ਟਰਾ ਵਿੱਚ ਔਰਤਾਂ ਨੇ ਗੇਟਵੇ ਆਫ ਇੰਡੀਆ ਵਿਖੇ ਕੀਤੀ ਯੋਗਾ: ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਮਹਾਰਾਸ਼ਟਰ ਵਿਖੇ ਵੀ ਪ੍ਰੋਗਰਾਮ ਕਰਵਾਇਆ ਗਿਆ। ਇਥੇ ਯੋਗਾ ਦਿਵਸ ਮੌਕੇ ਗੇਟਵੇ ਆਫ ਇੰਡੀਆ ਵਿਖੇ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਇਕ ਵੀਡੀਓ ਵੀ ਸੋਸ਼ਲ ਮਡੀਆ ਉਤੇ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਜਿਸ ਵਿੱਚ ਔਰਤਾਂ ਆਪਣੇ ਰਿਵਾਇਤੀ ਪਹਿਰਾਵੇ (ਸਾੜ੍ਹੀ) ਵਿੱਚ ਯੋਗਾ ਕਰ ਰਹੀਆਂ ਹਨ। ਸੋਸ਼ਲ ਮੀਡੀਆ ਉਤੇ ਇਹ ਵੀਡੀਓ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
- International Yoga Day: ਵਸੁਧੈਵ ਕੁਟੁੰਬਕਮ ਦੇ ਵਿਸ਼ੇ 'ਤੇ ਦਿੱਲੀ ਤੋਂ ਨਿਊਯਾਰਕ ਤੱਕ ਯੋਗ ਦਿਵਸ ਦੀ ਧੂਮ
- International Yoga Day: ਭਾਰਤੀ ਫੌਜ ਦੇ ਜਵਾਨਾਂ ਨੇ ਲੱਦਾਖ ਦੀ ਪੈਂਗੋਂਗ ਤਸੋ ਝੀਲ ਨੇੜੇ ਕੀਤਾ ਯੋਗਾ, ਦੇਖੋ ਖੂਬਸੂਰਤ ਤਸਵੀਰਾਂ
- International Yoga Day: ਯੋਗ ਦਿਵਸ 'ਤੇ ਪੀਐਮ ਮੋਦੀ ਨੇ ਕਿਹਾ- ਭਾਰਤ ਦੇ ਸੱਦੇ 'ਤੇ 180 ਤੋਂ ਵੱਧ ਦੇਸ਼ ਇਕੱਠੇ ਆਉਣਾ ਇਤਿਹਾਸਕ